ਬੱਚਿਆਂ ਲਈ ਸਕੂਲ ਟਿਫਨ ਖਰੀਦਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
By Neha diwan
2023-07-27, 16:50 IST
punjabijagran.com
ਸਕੂਲ ਦਾ ਟਿਫ਼ਨ
ਬੱਚਿਆਂ ਲਈ ਸਕੂਲ ਦਾ ਟਿਫ਼ਨ ਖਰੀਦਣਾ ਆਸਾਨ ਨਹੀਂ ਹੈ। ਉਨ੍ਹਾਂ ਲਈ ਟਿਫਿਨ ਖਰੀਦਦੇ ਸਮੇਂ ਕੁਝ ਖਾਸ ਗੱਲਾਂ ਦਾ ਧਿਆਨ ਰੱਖੋ।
ਟਿਫਿਨ ਜ਼ਿਆਦਾ ਤੰਗ ਨਾ ਹੋਵੇ
ਜੇ ਤੁਸੀਂ ਛੋਟੇ ਬੱਚਿਆਂ ਲਈ ਟਿਫਿਨ ਖਰੀਦ ਰਹੇ ਹੋ ਤਾਂ ਧਿਆਨ ਰੱਖੋ ਕਿ ਟਿਫਿਨ ਜ਼ਿਆਦਾ ਤੰਗ ਨਾ ਹੋਵੇ। ਕਈ ਵਾਰ ਅਜਿਹਾ ਹੁੰਦਾ ਹੈ ਕਿ ਟਿਫਿਨ ਬਹੁਤ ਜ਼ਿਆਦਾ ਟਾਈਟ ਹੁੰਦਾ ਹੈ ਤੇ ਛੋਟੇ ਬੱਚੇ ਕੋਲ ਵੀ ਨਹੀਂ ਖੁੱਲ੍ਹਦਾ।
ਪਲਾਸਟਿਕ ਦਾ ਟਿਫ਼ਨ ਨਾ ਖਰੀਦੋ
ਪਲਾਸਟਿਕ ਦਾ ਟਿਫ਼ਨ ਸਿਹਤ ਲਈ ਹਾਨੀਕਾਰਕ ਹੈ। ਅਜਿਹੇ 'ਚ ਬੱਚਿਆਂ ਲਈ ਪਲਾਸਟਿਕ ਦਾ ਟਿਫਿਨ ਨਹੀਂ ਖਰੀਦਣਾ ਚਾਹੀਦਾ। ਇਹ ਸਟੀਲ ਟਿਫਿਨ ਖਰੀਦ ਸਕਦੇ ਹੋ।
ਇੰਸੂਲੇਟਿਡ ਬੈਗ ਲੰਚ ਬਾਕਸ
ਤੁਸੀਂ ਇੰਸੂਲੇਟਿਡ ਬੈਗ ਵਾਲਾ ਲੰਚ ਬਾਕਸ ਖਰੀਦ ਸਕਦੇ ਹੋ। ਇਸ ਵਿਚ ਖਾਣਾ ਵੀ ਗਰਮ ਰਹਿੰਦਾ ਹੈ ਅਤੇ ਜੇਕਰ ਖਾਣਾ ਡਿੱਗਦਾ ਹੈ ਤਾਂ ਬੈਗ ਗੰਦਾ ਨਹੀਂ ਹੋਵੇਗਾ।
ਕੱਚ ਦਾ ਟਿਫ਼ਨ ਬਾਕਸ
ਛੋਟੇ ਬੱਚਿਆਂ ਲਈ ਕਦੇ ਵੀ ਕੱਚ ਦਾ ਟਿਫਿਨ ਬਾਕਸ ਨਾ ਖਰੀਦੋ। ਅਜਿਹਾ ਟਿਫ਼ਨ ਬਾਕਸ ਡਿੱਗਣ 'ਤੇ ਟੁੱਟ ਜਾਂਦਾ ਹੈ।
ਸਸਤਾ ਟਿਫਿਨ ਬਾਕਸ ਖਰੀਦੋ
ਛੋਟੇ ਬੱਚੇ ਆਪਣਾ ਸਮਾਨ ਠੀਕ ਢੰਗ ਨਾਲ ਨਹੀਂ ਰੱਖਦੇ। ਅਜਿਹੀ ਸਥਿਤੀ ਵਿੱਚ ਉਹ ਆਪਣਾ ਸਮਾਨ ਗੁਆ ਬੈਠਦੇ ਹਨ। ਤੁਹਾਨੂੰ ਬੱਚਿਆਂ ਲਈ ਸਿਰਫ਼ ਸਸਤੇ ਅਤੇ ਟਿਕਾਊ ਟਿਫ਼ਨ ਬਾਕਸ ਹੀ ਖਰੀਦਣੇ ਚਾਹੀਦੇ ਹਨ।
ਚਮਕਦਾਰ ਸਕਿਨ ਲਈ ਕਰੋ ਦੇਸੀ ਘਿਓ ਦੀ ਵਰਤੋਂ
Read More