ਸਰਦੀਆਂ ਦੇ ਮੌਸਮ 'ਚ ਜੇ ਸਕਿਨ ਹੋ ਜਾਂਦੀ ਹੈ ਖੁਸ਼ਕ ਤਾਂ ਨਾ ਕਰੋ ਇਹ ਗਲਤੀ


By Neha diwan14, Nov 2024 11:08 AMpunjabijagran.com

ਚਮੜੀ ਦੀ ਦੇਖਭਾਲ

ਸਰਦੀਆਂ ਦੇ ਮੌਸਮ ਵਿੱਚ ਅਕਸਰ ਚਮੜੀ ਵਿੱਚ ਖੁਸ਼ਕੀ ਵਧ ਜਾਂਦੀ ਹੈ, ਜੇਕਰ ਤੁਹਾਡੀ ਚਮੜੀ ਖੁਸ਼ਕ ਹੈ ਤਾਂ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਜ਼ਰੂਰੀ ਹੈ ਤਾਂ ਜੋ ਤੁਹਾਡੀ ਚਮੜੀ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਵੇ।

ਚਮੜੀ ਨੂੰ ਸਾਫ਼ ਕਰਨ ਲਈ ਸੁਝਾਅ

ਚਿਹਰੇ ਨੂੰ ਸਾਫ਼ ਕਰਨ ਲਈ ਸਾਫ਼ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ ਪਰ ਸਰਦੀਆਂ ਦੇ ਮੌਸਮ ਵਿੱਚ ਅਸੀਂ ਅਕਸਰ ਨਹਾਉਣ ਅਤੇ ਮੂੰਹ ਧੋਣ ਲਈ ਗਰਮ ਪਾਣੀ ਦੀ ਵਰਤੋਂ ਕਰਦੇ ਹਾਂ।

ਗਰਮ ਪਾਣੀ ਚਮੜੀ ਨੂੰ ਹੋਰ ਵੀ ਸੁੱਕਾ ਸਕਦਾ ਹੈ। ਚਮੜੀ ਦੀ ਦੇਖਭਾਲ ਲਈ ਤੁਹਾਨੂੰ ਸਾਧਾਰਨ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਚਮੜੀ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ।

ਮੇਕਅਪ ਉਤਪਾਦਾਂ ਦੀ ਚੋਣ ਕਰਨੀ

ਅੱਜ-ਕੱਲ੍ਹ ਤੁਹਾਨੂੰ ਬਾਜ਼ਾਰ 'ਚ ਕਈ ਤਰ੍ਹਾਂ ਦੇ ਕੈਮੀਕਲ ਨਾਲ ਭਰੇ ਉਤਪਾਦ ਮਿਲ ਜਾਣਗੇ ਪਰ ਚਮੜੀ ਦੀ ਦੇਖਭਾਲ ਲਈ ਕੁਦਰਤੀ ਆਧਾਰਿਤ ਉਤਪਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਇਸ ਦੇ ਲਈ ਤੁਹਾਨੂੰ ਗੁਲਾਬ ਜਲ, ਵੇਸਨ ਮੁਲਤਾਨੀ ਮਿੱਟੀ, ਚੰਦਨ ਪਾਊਡਰ ਵਰਗੀਆਂ ਕਈ ਚੀਜ਼ਾਂ ਮਿਲਣਗੀਆਂ।

ਫੇਸ ਸਕ੍ਰਬ ਦੀ ਥੋੜ੍ਹੇ ਜਿਹੇ ਵਰਤੋਂ ਕਰਨ ਦੀ ਕੋਸ਼ਿਸ਼ ਕਰੋ ਅਤੇ ਆਪਣੀ ਚਮੜੀ ਦੀ ਦੇਖਭਾਲ ਦੇ ਰੁਟੀਨ ਵਿੱਚ ਫੇਸ ਮਾਸਕ ਨੂੰ ਸ਼ਾਮਲ ਕਰੋ।

ਨਵੰਬਰ ਦੇ ਮਹੀਨੇ ਵਿੱਚ ਗਮਲੇ 'ਚ ਉਗਾਓ ਮੇਥੀ, ਜਾਣੋ ਆਸਾਨ ਪ੍ਰੋਸੈੱਸ