ਹਰ ਤਰ੍ਹਾਂ ਦੇ ਕਰਜ਼ੇ ਤੋਂ ਛੁਟਕਾਰਾ ਮਿਲੇਗਾ, ਕਰੋ ਇਹ ਤਿੰਨ ਉਪਾਅ
By Neha Diwan
2023-03-15, 12:58 IST
punjabijagran.com
ਜ਼ਿੰਦਗੀ
ਹਰ ਕੋਈ ਆਲੀਸ਼ਾਨ ਜ਼ਿੰਦਗੀ ਜਿਊਣਾ ਚਾਹੁੰਦਾ ਹੈ। ਹਰ ਇੱਕ ਦਾ ਸੁਪਨਾ ਹੁੰਦਾ ਹੈ ਕਿ ਇੱਕ ਵਧੀਆ ਘਰ, ਕਾਰ ਅਤੇ ਬੈਂਕ ਬੈਲੇਂਸ ਹੋਵੇ। ਇਸ ਲਈ ਲੋਕ ਕਰਜ਼ਾ ਲੈ ਕੇ ਸੁਪਨਿਆ ਨੂ ਪੂਰਾ ਕਰਨਾ ਚਾਹੁੰਦੇ ਹਨ।
ਕਰਜ਼ਾ
ਵਿਅਕਤੀ ਆਪਣੇ ਸੁਪਨਿਆਂ ਜਾਂ ਲੋੜਾਂ ਨੂੰ ਪੂਰਾ ਕਰਨ ਲਈ ਬੈਂਕ ਜਾਂ ਕਿਸੇ ਹੋਰ ਤੋਂ ਕਰਜ਼ਾ ਲੈਂਦਾ ਹੈ ਅਤੇ ਨਾ ਚਾਹੁੰਦੇ ਹੋਏ ਵੀ ਕਰਜ਼ੇ ਵਿੱਚ ਡੁੱਬ ਜਾਂਦਾ ਹੈ।
ਕਰਜ਼ੇ ਤੋਂ ਮੁਕਤੀ ਦੇ ਉਪਾਅ
ਪਰ ਕਿਸੇ ਨਾ ਕਿਸੇ ਕਾਰਨ ਇਹ ਸੰਭਵ ਨਹੀਂ ਹੁੰਦਾ ਅਤੇ ਕਰਜ਼ਾ ਵਧਦਾ ਹੀ ਰਹਿੰਦਾ ਹੈ। ਜੇਕਰ ਤੁਹਾਨੂੰ ਵੀ ਕਿਸੇ ਤਰ੍ਹਾਂ ਦੇ ਕਰਜ਼ੇ ਤੋਂ ਮੁਕਤੀ ਨਹੀਂ ਮਿਲ ਰਹੀ ਹੈ ਤਾਂ ਜੋਤਿਸ਼ 'ਚ ਦੱਸੇ ਗਏ ਕੁਝ ਉਪਾਅ ਜ਼ਰੂਰ ਕਰੋ।
ਕਰਜ਼ੇ ਤੋਂ ਬਾਹਰ ਨਿਕਲਣ ਦੇ ਤਰੀਕੇ
ਮਿਹਨਤ ਕਰਨ ਦੇ ਬਾਵਜੂਦ ਵੀ ਕਰਜ਼ੇ ਤੋਂ ਮੁਕਤੀ ਨਹੀਂ ਮਿਲਦੀ ਤਾਂ ਕੀੜੀਆਂ ਨੂੰ ਰੋਜ਼ ਖਾਣਾ ਪਾਓ। ਆਟੇ 'ਚ ਚੀਨੀ ਮਿਲਾ ਜਾਂ ਚੂਰੀ ਬਣਾ ਕੇ ਇਸਨੂੰ ਇੱਕ ਦਰੱਖਤ ਦੇ ਹੇਠਾਂ ਰੱਖੋ ਜਿੱਥੋਂ ਕੀੜੀਆਂ ਆਉਂਦੀਆਂ ਅਤੇ ਜਾਂਦੀਆਂ ਹਨ।
ਸ਼ਿਵਲਿੰਗ 'ਤੇ ਰੋਜ਼ਾਨਾ ਜਲ
ਕਰਜ਼ ਚੁਕਾਉਣ ਦੇ ਇਕ ਹੋਰ ਉਪਾਅ ਅਨੁਸਾਰ ਸ਼ਿਵਲਿੰਗ 'ਤੇ ਰੋਜ਼ਾਨਾ ਜਲ ਨਾਲ ਲਾਲ ਰੰਗ ਦੇ ਫੁੱਲ ਚੜ੍ਹਾਉਣੇ ਚਾਹੀਦੇ ਹਨ। ਭਗਵਾਨ ਸ਼ਿਵ ਪ੍ਰਸੰਨ ਹੁੰਦੇ ਹਨ ਅਤੇ ਵਿਅਕਤੀ ਨੂੰ ਕਰਜ਼ੇ ਸਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।
ਦੇਵੀ ਲਕਸ਼ਮੀ
ਕਰਜ਼ੇ ਤੋਂ ਛੁਟਕਾਰਾ ਪਾਉਣ ਲਈ ਧਨ ਦੀ ਦੇਵੀ ਲਕਸ਼ਮੀ ਦੀ ਪੂਜਾ ਕਰੋ। ਮਾਂ ਲਕਸ਼ਮੀ ਨੂੰ ਖੁਸ਼ ਕਰਨ ਲਈ 'ਓਮ ਸ਼੍ਰੀ ਹ੍ਰੀ ਕਮਲੇ ਕਮਲਾਲਯੇ ਪ੍ਰਸੀਦ ਪ੍ਰਸੀਦ ਸ਼੍ਰੀ ਹ੍ਰੀ ਸ਼੍ਰੀ ਓਮ ਮਹਾਲਕਸ਼ਮਯੈ ਨਮਹ' ਮੰਤਰ ਦਾ ਜਾਪ ਕਰੋ।
ਘਿਓ ਦਾ ਦੀਵਾ
ਇਸ ਤੋਂ ਬਾਅਦ ਘਿਓ ਦਾ ਦੀਵਾ ਜਗਾਓ ਤੇ ਆਰਤੀ ਕਰੋ। ਅਜਿਹਾ ਕਰਨ ਨਾਲ ਮਾਂ ਲਕਸ਼ਮੀ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ।
ਇਹਨਾਂ ਰਾਸ਼ੀਆਂ ਲਈ ਸ਼ੁਰੂ ਹੋਏ ਚੰਗੇ ਦਿਨ, ਵਰਦਾਨ ਦੀ ਤਰ੍ਹਾਂ ਹੈ 1 ਮਹੀਨਾ
Read More