ਆਯੁਸ਼ਮਾਨ ਖੁਰਾਨਾ ਨੂੰ ਮਿਲੀ ਆਪਣੇ ਕਰੀਅਰ ਦੀ ਟਾਪ ਓਪਨਰ ਫਿਲਮ
By Neha diwan
2023-08-27, 16:05 IST
punjabijagran.com
ਆਯੁਸ਼ਮਾਨ ਖੁਰਾਨਾ
ਬਾਲੀਵੁੱਡ ਸਟਾਰ ਆਯੁਸ਼ਮਾਨ ਖੁਰਾਨਾ ਤੇ ਅਨੰਨਿਆ ਪਾਂਡੇ ਸਟਾਰਰ ਨਿਰਦੇਸ਼ਕ ਰਾਜ ਸ਼ਾਂਡਿਲਿਆ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ਡਰੀਮ ਗਰਲ 2 ਨੇ ਬਾਕਸ ਆਫਿਸ 'ਤੇ ਚੰਗੀ ਸ਼ੁਰੂਆਤ ਕੀਤੀ ਹੈ।
Dream Girl 2
ਬਾਲੀਵੁੱਡ ਸਟਾਰ ਆਯੁਸ਼ਮਾਨ ਖੁਰਾਨਾ ਨੂੰ ਆਪਣੇ ਕਰੀਅਰ ਦੀ ਨਵੀਂ ਟਾਪ ਓਪਨਰ ਫਿਲਮ ਡਰੀਮ ਗਰਲ 2 ਨਾਲ ਮਿਲੀ ਹੈ। ਪਹਿਲੇ ਦਿਨ ਹੀ ਸਿਨੇਮਾਘਰਾਂ ਤੋਂ 10.69 ਕਰੋੜ ਰੁਪਏ ਦਾ ਕਲੈਕਸ਼ਨ ਦਰਜ ਕੀਤਾ ਹੈ।
Bala
ਇਸ ਦੇ ਨਾਲ ਹੀ ਅਦਾਕਾਰ ਦੀ ਪਿਛਲੀ ਟਾਪ ਓਪਨਰ ਫਿਲਮ ਬਾਲਾ ਬਣ ਗਈ ਹੈ। ਫਿਲਮ ਨੇ ਆਪਣੇ ਪਹਿਲੇ ਹੀ ਦਿਨ 10.15 ਕਰੋੜ ਰੁਪਏ ਕਮਾਏ ਤੇ ਸਿਨੇਮਾਘਰਾਂ ਤੋਂ ਚੰਗੀ ਕਮਾਈ ਕੀਤੀ ਸੀ।
Dream Girl
ਕਰੀਅਰ ਦੀ ਤੀਜੀ ਟਾਪ ਓਪਨਰ ਫਿਲਮ ਹੁਣ ਡਰੀਮ ਗਰਲ ਬਣ ਗਈ ਹੈ। ਫਿਲਮ ਨੇ ਪਹਿਲੇ ਦਿਨ ਸਿਨੇਮਾਘਰਾਂ ਤੋਂ ਕੁੱਲ 10.05 ਕਰੋੜ ਰੁਪਏ ਦੀ ਕਮਾਈ ਕੀਤੀ।
Shubh Mangal Zyada Saavdhan
ਸ਼ੁਭ ਮੰਗਲ ਫਿਲਮ ਕਰੀਅਰ ਦੀ ਚੌਥੀ ਟਾਪ ਓਪਨਰ ਫਿਲਮ ਹੈ। ਫਿਲਮ ਨੇ ਪਹਿਲੇ ਦਿਨ ਹੀ ਸਿਨੇਮਾਘਰਾਂ ਤੋਂ 9.55 ਕਰੋੜ ਰੁਪਏ ਦੀ ਕਮਾਈ ਕੀਤੀ।
Badhaai Ho
ਪੰਜਵੇਂ ਨੰਬਰ 'ਤੇ ਆਯੁਸ਼ਮਾਨ ਖੁਰਾਨਾ ਦੀ ਫਿਲਮ Badhaai Ho ਹੈ। ਨੀਨਾ ਗੁਪਤਾ ਤੇ ਗਜਰਾਜ ਰਾਓ ਸਟਾਰਰ ਫਿਲਮ ਨੇ ਆਪਣੇ ਪਹਿਲੇ ਦਿਨ ਸਿਨੇਮਾਘਰਾਂ ਤੋਂ 7.65 ਕਰੋੜ ਰੁਪਏ ਕਮਾਏ ਸਨ।।
Article 15
ਆਯੁਸ਼ਮਾਨ ਖੁਰਾਨਾ ਦੀਆਂ ਟਾਪ 10 ਓਪਨਿੰਗ ਫਿਲਮਾਂ ਦੀ ਸੂਚੀ 'ਚ ਆਰਟੀਕਲ 15 ਛੇਵੇਂ ਨੰਬਰ 'ਤੇ ਹੈ। ਫਿਲਮ ਨੇ ਪਹਿਲੇ ਦਿਨ ਸਿਨੇਮਾਘਰਾਂ ਤੋਂ 5.02 ਕਰੋੜ ਦੀ ਕਮਾਈ ਕੀਤੀ ਸੀ
Doctor G
ਫਿਲਮ ਡਾਕਟਰ ਜੀ ਉਨ੍ਹਾਂ ਦੇ ਕਰੀਅਰ ਦੀ ਸੱਤਵੀਂ ਫਿਲਮ ਹੈ। ਫਿਲਮ ਨੇ ਪਹਿਲੇ ਦਿਨ ਸਿਨੇਮਾਘਰਾਂ ਤੋਂ ਕੁੱਲ 3.87 ਕਰੋੜ ਰੁਪਏ ਕਮਾਏ।
Chandigarh Kare Aashiqui
ਫਿਲਮ ਚੰਡੀਗੜ੍ਹ ਕਰੇ ਆਸ਼ਿਕੀ ਇਸ ਲਿਸਟ 'ਚ 8ਵੇਂ ਨੰਬਰ 'ਤੇ ਹੈ। ਫਿਲਮ ਨੇ ਪਹਿਲੇ ਦਿਨ ਸਿਨੇਮਾਘਰਾਂ ਤੋਂ ਕੁੱਲ 3.75 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਹ ਫਿਲਮ ਫਲਾਪ ਸਾਬਤ ਹੋਈ।
Nautanki Saala
ਨੌਵੇਂ ਨੰਬਰ 'ਤੇ ਆਯੁਸ਼ਮਾਨ ਖੁਰਾਨਾ ਦੀ ਫਿਲਮ ਨੌਟੰਕੀ ਸਾਲਾ ਹੈ। ਫਿਲਮ ਨੇ ਪਹਿਲੇ ਦਿਨ ਕੁੱਲ 3.25 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਹ ਇੱਕ ਔਸਤ ਫਿਲਮ ਸਾਬਤ ਹੋਈ।
Shubh Mangal Saavdhan
ਫਿਲਮ Shubh Mangal Saavdhan ਸੂਚੀ ਵਿੱਚ ਆਖਰੀ ਸਥਾਨ 'ਤੇ ਹੈ। ਫਿਲਮ ਨੇ ਪਹਿਲੇ ਦਿਨ ਸਿਨੇਮਾਘਰਾਂ ਤੋਂ ਕੁੱਲ 2.71 ਕਰੋੜ ਰੁਪਏ ਦੀ ਕਮਾਈ ਕੀਤੀ।
ਪਰਿਣੀਤੀ ਚੋਪੜਾ ਨੇ ਰਾਘਵ ਚੱਢਾ ਨਾਲ ਕੀਤੇ ਮਹਾਕਾਲ ਦੇ ਦਰਸ਼ਨ, ਦੋਖੋ ਤਸਵੀਰਾਂ
Read More