ਪਰਦੇ ਦੇ ਇਨ੍ਹਾਂ ਰਾਵਣਾਂ ਨੇ ਮਨਵਾਇਆ ਅਦਾਕਾਰੀ ਦਾ ਲੋਹਾ


By Ramandeep Kaur2022-10-04, 14:09 ISTpunjabijagran.com

ਅਰਵਿੰਦ ਤ੍ਰਿਵੇਦੀ

ਰਾਮਾਨੰਦ ਸਾਗਰ ਦੀ 'ਰਾਮਾਇਣ' 'ਚ ਅਰਵਿੰਦ ਤ੍ਰਿਵੇਦੀ ਵੱਲੋਂ ਨਿਭਾਇਆ ਰਾਵਣ ਦਾ ਕਿਰਦਾਰ ਦਰਸ਼ਕਾਂ 'ਚ ਕਾਫੀ ਮਸ਼ਹੂਰ ਸੀ। ਅੱਜ ਭਾਵੇਂ ਉਹ ਇਸ ਦੁਨੀਆ 'ਚ ਨਹੀਂ ਹਨ, ਪਰ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਕੋਈ ਨਹੀਂ ਭੁੱਲੇਗਾ।

ਪ੍ਰੇਮ ਨਾਥ

ਸਾਲ 1976 'ਚ ਇਕ ਫਿਲਮ 'ਬਜਰੰਗ ਬਲੀ' ਆਈ। ਇਸ ਫਿਲਮ ਵਿੱਚ ਪ੍ਰੇਮ ਨਾਥ ਨੇ ਰਾਵਣ ਦਾ ਕਿਰਦਾਰ ਨਿਭਾਇਆ ਸੀ। ਕਿਉਂਕਿ ਜਿੱਥੇ ਵੀ ਹਨੂੰਮਾਨ ਜੀ ਆਉਂਦੇ ਹਨ, ਉੱਥੇ ਰਾਮ ਅਤੇ ਰਾਵਣ ਦਾ ਆਉਣਾ ਲਾਜ਼ਮੀ ਹੈ।

ਕਾਰਤਿਕ ਜੈਰਾਮ

ਏਕਤਾ ਕਪੂਰ ਦੇ 'ਸੀਆ ਕੇ ਰਾਮ' ਟੀਵੀ ਸ਼ੋਅ 'ਚ ਕਾਰਤਿਕ ਜੈਰਾਮ ਨੇ ਰਾਵਣ ਦਾ ਕਿਰਦਾਰ ਨਿਭਾਇਆ ਸੀ। ਕਾਰਤਿਕ ਇਕ ਕੰਨੜ ਅਦਾਕਾਰ ਹਨ, ਜੋ ਕੰਨੜ ਬਿੱਗ ਬੌਸ ਅਤੇ ਕਈ ਫਿਲਮਾਂ 'ਚ ਵੀ ਨਜ਼ਰ ਆ ਚੁੱਕੇ ਹਨ।

ਤਰੁਣ ਖੰਨਾ

ਟੀਵੀ ਦਾ ਹਿੱਟ ਧਾਰਮਿਕ ਸੀਰੀਅਲ 'ਦੇਵੋਂ ਕੇ ਦੇਵ ਮਹਾਦੇਵ' ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ। ਇਸ ਮਹਾਦੇਵ ਦੇ ਇਸ ਸ਼ੋਅ 'ਚ ਵੀ ਤਰੁਣ ਖੰਨਾ ਨੇ ਰਾਵਣ ਦਾ ਕਿਰਦਾਰ ਨਿਭਾਇਆ ਸੀ।

ਆਰੀਆ ਬੱਬਰ

ਇਸ ਲਿਸਟ 'ਚ ਅਦਾਕਾਰ ਆਰੀਆ ਬੱਬਰ ਦਾ ਨਾਂ ਵੀ ਸ਼ਾਮਲ ਹੈ। ਟੀਵੀ ਸ਼ੋਅ 'ਸੰਕਟ ਮੋਚਨ ਮਹਾਬਲੀ ਹਨੂੰਮਾਨ' ਵਿਚ ਰਾਵਣ ਦਾ ਕਿਰਦਾਰ ਰਾਜ ਬੱਬਰ ਦੇ ਬੇਟੇ ਆਰੀਆ ਬੱਬਰ ਨੇ ਨਿਭਾਇਆ ਸੀ।

ਸੈਫ ਅਲੀ ਖਾਨ

ਸੈਫ ਅਲੀ ਖਾਨ ਆਪਣੀ ਆਉਣ ਵਾਲੀ ਫਿਲਮ 'ਆਦਿਪੁਰਸ਼' 'ਚ ਰਾਵਣ ਦਾ ਕਿਰਦਾਰ ਨਿਭਾਅ ਰਹੇ ਹਨ। 2 ਅਕਤੂਬਰ ਨੂੰ ਇਸ ਮਸ਼ਹੂਰ ਫਿਲਮ ਦਾ ਟੀਜ਼ਰ ਭਗਵਾਨ ਰਾਮ ਦੀ ਨਗਰੀ ਅਯੁੱਧਿਆ ਤੋਂ ਰਿਲੀਜ਼ ਕੀਤਾ ਗਿਆ ਸੀ।

ਆਲੀਆ ਭੱਟ ਨੇ ਗਾਰਜੀਅਸ ਸ਼ਿਮਰੀ ਗਾਊਨ ’ਚ ਫਲਾਂਟ ਕੀਤਾ ਬੇਬੀ ਬੰਪ