ਆਲੀਆ ਭੱਟ ਹਾਲ ਹੀ ਵਿਚ ਸਿੰਘਾਪੁਰ ’ਚ ਹੋਏ ‘ਟਾਈਮ 100 ਇੰਪੈਕਟ ਐਵਾਰਡਜ਼’ ਇਵੈਂਟ ’ਚ ਸ਼ਿਰਕਤ ਕਰਨ ਪਹੁੰਚੀ। ਐਵਾਰਡ ਹੱਥਾਂ ’ਚ ਲੈ ਕੇ ਅਦਾਕਾਰਾ ਫੋਟੋ ’ਚ ਬੇਹੱਦ ਖੁਸ਼ ਨਜ਼ਰ ਆਈ।
ਆਲੀਆ ਨੇ ਐਵਾਰਡ ਫੰਕਸ਼ਨ ਲਈ ਸਟਾਈਲਿਸ਼ ਗਾਊਨ ਚੁਣਿਆ। ਅਦਾਕਾਰ ਇਸ ਡਾਰਕ ਕਲਰ ਦੇ ਸ਼ਿਮਰੀ ਗਾਊਨ ’ਚ ਬੇਹੱਦ ਗਾਰਜੀਅਸ ਨਜ਼ਰ ਆਈ।
ਆਲੀਆ ਨੇ ਇਸ ਪ੍ਰੀਟੀ ਲੁੱਕ ਵਿਚ ਇੰਸਟਾਗ੍ਰਾਮ ’ਤੇ ਕਈ ਫੋਟੋਆਂ ਸ਼ੇਅਰ ਕੀਤੀਆਂ ਹਨ। ਇਹ ਫੋਟੋਆਂ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਆਲੀਆ ਆਪਣੇ ਪ੍ਰੈਗਨੈਂਸੀ ਪੀਰੀਅਡ ਦਾ ਖੂਬ ਆਨੰਦ ਮਾਣ ਰਹੀ ਹੈ। ਉਹ ਇਨ੍ਹੀਂ ਦਿਨੀਂ ਕਾਫੀ ਮਿਹਨਤ ਕਰ ਰਹੀ ਹੈ।
ਆਲੀਆ ਇਸ ਵੇਲੇ ਮੈਟਰਨਿਟੀ ਫੈਸ਼ਨ ਗੋਲਸ ਬਣੀ ਹੋਈ ਹੈ। ਅਦਾਕਾਰਾ ਹੁਣ ਤਕ ਆਪਣੇ ਕਈ ਸਟਾਈਲਿਸ਼ ਫੋਟੋਸ਼ੂਟ ਕਰਵਾ ਚੁੱਕੀ ਹੈ।
ਆਲੀਆ ਤੇ ਰਣਵੀਰ ਦਾ ਇਹ ਪਹਿਲਾ ਬੱਚਾ ਹੈ। ਇਸ ਲਈ ਦੋਵੇਂ ਬੱਚੇ ਦੇ ਸਵਾਗਤ ਨੂੰ ਲੈ ਕੇ ਕਾਫੀ ਉਤਾਵਲੇ ਹਨ।