ਆਚਾਰਿਆ ਚਾਣਕਿਆ ਨੇ ਆਪਣੀ ਚਾਣਕਿਆ ਨੀਤੀ 'ਚ ਇਸ ਤਰ੍ਹਾਂ ਦੇ ਲੋਕਾਂ ਬਾਰੇ ਜ਼ਿਕਰ ਕੀਤਾ ਹੈ। ਜੋ ਜੀਵਨ ਭਰ ਗ਼ਰੀਬ ਬਣੇ ਰਹਿੰਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਲੋਕਾਂ ਦੇ ਬਾਰੇ।
ਜੋ ਲੋਕ ਲਾਲਚੀ ਹੁੰਦੇ ਹਨ। ਉਨ੍ਹਾਂ ਕੋਲ ਕੋਈ ਵੀ ਚੀਜ਼ ਜਿੰਨੀ ਮਰਜ਼ੀ ਆ ਜਾਵੇ ਉਨ੍ਹਾਂ ਨੂੰ ਘੱਟ ਹੀ ਲਗਦੀ ਹੈ। ਉਹ ਕਦੇਂ ਵੀ ਸੰਤੁਸ਼ਟ ਨਹੀਂ ਹੋ ਸਕਦੇ ਹਨ।
ਚਾਣਕਿਆ ਦੇ ਅਨੁਸਾਰ ਇਸ ਤਰ੍ਹਾਂ ਦੇ ਲੋਕ ਹਮੇਸ਼ਾ ਗ਼ਰੀਬ ਬਣੇ ਰਹਿੰਦੇ ਹਨ। ਲਾਲਚ ਦੀ ਵਜ੍ਹਾਂ ਨਾਲ ਇਹ ਸਭ ਕੁਝ ਗੁਆ ਦਿੰਦੇ ਹਨ।
ਜੋ ਲੋਕ ਸ਼ਰਾਬ ਪੀਂਦੇ ਹਨ ਜਾਂ ਫਿਰ ਜੂਆ ਖੇਡਣ ਵਰਗੀਆ ਆਦਤਾਂ ਦੇ ਸ਼ਿਕਾਰ ਹੁੰਦੇ ਹਨ। ਇਸ ਤਰ੍ਹਾਂ ਦੇ ਲੋਕ ਜਿੰਨਾਂ ਵੀ ਕਮਾ ਲੈਣ। ਉਹ ਗ਼ਰੀਬ ਹੀ ਬਣੇ ਰਹਿੰਦੇ ਹਨ।
ਇਸ ਤਰ੍ਹਾਂ ਦੇ ਲੋਕ ਜੋ ਕਰਜ਼ੇ 'ਚ ਡੁੱਬ ਜਾਂਦੇ ਹਨ ਤੇ ਪੈਸੇ-ਪੈਸੇ ਦੇ ਮੁਹਤਾਜ ਹੋ ਜਾਂਦੇ ਹਨ। ਉਹ ਵਿਅਕਤੀ ਨੂੰ ਸ਼ਰਾਬ ਪੀਣ ਜਾਂ ਜੂਆ ਖੇਡਣ ਤੋਂ ਬਚਣਾ ਚਾਹੀਦਾ ਹੈ।
ਜਿਹੜੇ ਲੋਕਾਂ ਨੂੰ ਧਨ ਤੇ ਦੌਲਤ ਦਾ ਦਿਖਾਵਾ ਕਰਨਾ ਚੰਗਾ ਲਗਦਾ ਹੈ। ਇਸ ਤਰ੍ਹਾਂ ਦੇ ਲੋਕ ਦਿਖਾਵੇ ਲਈ ਕਿਸੇ ਵੀ ਹੱਦ ਤਕ ਜਾਂ ਸਕਦੇ ਹਨ।
ਚਾਣਕਿਆ ਦੇ ਅਨੁਸਾਰ ਇਸ ਤਰ੍ਹਾਂ ਦੇ ਲੋਕ ਗ਼ਰੀਬ ਬਣੇ ਰਹਿੰਦੇ ਹਨ। ਇਨ੍ਹਾਂ ਲੋਕਾਂ ਦੇ ਸੰਪਰਕ 'ਚ ਭੁੱਲ ਕੇ ਵੀ ਨਹੀਂ ਰਹਿਣਾ ਚਾਹੀਦਾ ਹੈ।