Ganesh Chaturthi 2024 'ਤੇ ਬਣ ਰਿਹੇ ਹੈ ਸ਼ੁੱਭ ਯੋਗ ਤੇ ਨਾ ਕਰੋ ਇਹ ਗਲਤੀਆਂ


By Neha diwan08, Sep 2024 11:31 AMpunjabijagran.com

ਗਣੇਸ਼ ਚਤੁਰਥੀ

ਅੱਜ ਪੂਰੇ ਭਾਰਤ 'ਚ ਗਣੇਸ਼ ਚਤੁਰਥੀ ਨੂੰ ਬੜੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਮੁੰਬਈ, ਕੋਲਕਾਤਾ, ਦਿੱਲੀ, ਲਖਨਊ ਵਰਗੇ ਸ਼ਹਿਰਾਂ 'ਚ ਇਸ ਦਾ ਬਹੁਤ ਉਤਸ਼ਾਹ ਦੇਖਣ ਨੂੰ ਮਿਲਦਾ ਹੈ।

ਕਿੰਨੇ ਦਿਨਾਂ ਤੱਕ ਮਨਾਇਆ ਜਾਂਦਾ

ਗਣੇਸ਼ ਚਤੁਰਥੀ ਨਾਲ ਸ਼ੁਰੂ ਹੋਣ ਵਾਲਾ ਗਣੇਸ਼ ਉਤਸਵ ਅਗਲੇ 10 ਦਿਨ ਤਕ ਮਨਾਇਆ ਜਾਵੇਗਾ। ਗਣੇਸ਼ ਚਤੁਰਥੀ ਦੇ ਦਿਨ ਵਰਤ ਦਾ ਪਾਲਨ ਕਰਨ ਨਾਲ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।

ਇਸ ਦਿਨ ਬਣ ਰਿਹੇ ਇਹ ਸ਼ੁੱਭ ਯੋਗ

ਗਣੇਸ਼ ਚਤੁਰਥੀ ਵਾਲੇ ਦਿਨ ਬਹੁਤ ਸ਼ੁੱਭ ਯੋਗ ਦਾ ਨਿਰਮਾਣ ਹੋ ਰਿਹਾ ਹੈ। ਇਨ੍ਹਾਂ ਯੋਗਾਂ 'ਚ ਗਣੇਸ਼ ਜੀ ਦੀ ਪੂਜਾ ਕਰਨ ਨਾਲ ਸ਼ੁੱਭ ਫਲ ਦੀ ਪ੍ਰਾਪਤੀ ਹੁੰਦੀ ਹੈ।

ਸਵਰਥ ਸਿੱਧੀ ਯੋਗ

ਗਣੇਸ਼ ਚਤੁਰਥੀ ਵਾਲੇ ਦਿਨ ਸਵਰਥ ਸਿੱਧੀ ਯੋਗ ਬਣ ਰਿਹੈ। ਇਹ ਯੋਗ 12 ਵਜ ਕੇ 34 ਮਿੰਟ ਤੋਂ ਸ਼ੁਰੂ ਹੋ ਕੇ ਅਗਲੇ ਦਿਨ 6 ਵਜ ਕੇ 3 ਮਿੰਟ ਤਕ ਹੈ।

ਬਣ ਰਿਹੈ ਰਵੀ ਯੋਗ

ਇਸ ਨਾਲ ਹੀ ਰਵੀ ਯੋਗ ਦਾ ਬਣ ਰਿਹੈ। ਇਹ ਯੋਗ ਸਵੇਰੇ 6 ਵਜ ਕੇ 2 ਮਿੰਟ ਰਹੇਗਾ ਤੇ ਦੁਪਹਿਰ 12 ਵਜ ਕੇ 14 ਮਿੰਟ ਤਕ ਰਹੇਗਾ।

ਇਹ ਭੋਗ ਲਗਾਓ

ਗਣੇਸ਼ ਜੀ ਨੂੰ ਮੋਦਕ ਤੇ ਲੱਡੂ ਬਹੁਤ ਪਸੰਦ ਹਨ। ਇਸ ਲਈ ਗਣੇਸ਼ ਜੀ ਦੀ ਪੂਜਾ ਕਰਦੇ ਸਮੇਂ ਲੱਡੂ ਤੇ ਮੋਦਕ ਦਾ ਭੋਗ ਲਗਾਓ। ਇਸ ਤਰ੍ਹਾਂ ਕਰਨ ਨਾਲ ਗਣੇਸ਼ ਜੀ ਖੁਸ਼ ਹੁੰਦੇ ਹਨ।

ਗੁੜਹਲ ਦੇ ਫੁੱਲ ਚੜਾਓ

ਗਣੇਸ਼ ਜੀ ਦੀ ਪੂਜਾ ਸਮੇਂ ਉਨ੍ਹਾਂ ਨੂੰ ਗੁੜਹਲ ਦੇ ਫੁੱਲ ਚੜਾਓ। ਇਸ ਤਰ੍ਹਾਂ ਕਰਨ ਨਾਲ ਕੰਮ 'ਚ ਸਫ਼ਲਤਾ ਪ੍ਰਾਪਤ ਹੁੰਦੀ ਹੈ।

ਨਾ ਕਰੋ ਇਹ ਕੰਮ

ਗਣੇਸ਼ ਜੀ ਦੀ ਪੂਜਾ 'ਚ ਸਫੈਂਦ ਚੀਜ਼ਾਂ ਨਾ ਚੜਾਓ ਤੇ ਤੁਲਸੀ ਦਾ ਵੀ ਇਸਤੇਮਾਲ ਨਹੀਂ ਕਰਨਾ ਚਾਹੀਦਾ ਹੈ। ਇਸ ਦਿਨ ਤਾਮਸਿਕ ਚੀਜ਼ਾਂ ਤੋਂ ਦੂਰੀ ਬਣਾਓ।

ਇਨ੍ਹਾਂ ਰਾਸ਼ੀਆਂ ਦੇ ਲੋਕ ਹੁੰਦੇ ਹਨ ਚਾਪਲੂਸ