ਵਾਸਤੂ ਸ਼ਾਸਤਰ ਅਨੁਸਾਰ, ਘਰ ਦੀ ਨਕਾਰਾਤਮਕ ਊਰਜਾ ਨੂੰ ਦੂਰ ਕਰਨ ਲਈ, ਪੋਚਾ ਲਾਉਂਦੇ ਸਮੇਂ ਪਾਣੀ 'ਚ ਨਮਕ ਪਾਓ।
ਨਰਾਤੇ ਵੀ ਦੁਸਹਿਰੇ ਵਾਲੇ ਦਿਨ ਖ਼ਤਮ ਹੁੰਦੇ ਹਨ। ਇਸ ਲਈ ਵਿਸਰਜਨ ਤੋਂ ਬਾਅਦ ਜੌਂਅ 'ਚੋਂ ਨਿਕਲੇ ਪੁੰਗਰ ਨੂੰ ਲਾਲ ਕੱਪੜੇ 'ਚ ਬੰਨ੍ਹ ਕੇ ਤਿਜੋਰੀ 'ਚ ਰੱਖ ਦਿਓ।
ਵਾਸਤੂ ਸ਼ਾਸਤਰ ਦੇ ਅਨੁਸਾਰ ਰਾਵਣ ਨੂੰ ਸਾੜਨ ਤੋਂ ਬਾਅਦ ਇਸਦੀ ਥੋੜੀ ਲੱਕੜ ਘਰ 'ਚ ਲੈ ਕੇ ਆਓ। ਮਾਨਤਾ ਹੈ ਕਿ ਅਜਿਹਾ ਕਰਨ ਨਾਲ ਘਰ 'ਚ ਖੁਸ਼ਹਾਲੀ ਦੀ ਪ੍ਰਾਪਤੀ ਹੁੰਦੀ ਹੈ।
ਦੁਸਹਿਰੇ ਵਾਲੇ ਦਿਨ ਸ਼੍ਰੀ ਲਕਸ਼ਮੀ ਸੂਕਤ ਦਾ ਪਾਠ ਕਰੋ। ਅਜਿਹਾ ਕਰਨ ਨਾਲ ਘਰ 'ਚ ਸਕਾਰਾਤਮਕ ਊਰਜਾ ਦਾ ਪ੍ਰਵਾਹ ਵਧਦਾ ਹੈ ਤੇ ਮਾਂ ਲਕਸ਼ਮੀ ਦੀ ਕਿਰਪਾ ਬਣੀ ਰਹਿੰਦੀ ਹੈ।
ਵਾਸਤੂ ਸ਼ਾਸਤਰ ਅਨੁਸਾਰ ਦੁਸਹਿਰੇ ਵਾਲੇ ਦਿਨ ਸ਼ਾਮ ਦੇ ਸਮੇਂ ਦੱਖਣ ਦਿਸ਼ਾ 'ਚ ਚੌਮੁਖੀ ਦੀਵਾ ਜਗਾਓ। ਅਜਿਹਾ ਕਰਨ ਨਾਲ ਘਰ 'ਚ ਸੁੱਖ ਅਤੇ ਧਨ ਦੀ ਪ੍ਰਾਪਤੀ ਹੋਵੇਗੀ।