ਹਰ ਸਾਲ ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਨੂੰ ਕਰਵਾ ਚੌਥ ਦਾ ਵਰਤ ਰੱਖਿਆ ਜਾਂਦਾ ਹੈ। ਹਿੰਦੂ ਧਰਮ 'ਚ ਇਸ ਵਰਤ ਨੂੰ ਕਾਫੀ ਸ਼ੁੱਭ ਮੰਨਿਆ ਜਾਂਦਾ ਹੈ। ਸੁਹਾਗਣਾਂ ਪਤੀ ਦੀ ਲੰਬੀ ਉਮਰ ਤੇ ਚੰਗੀ ਸਿਹਤ ਲਈ ਨਿਰਜਲਾ ਵਰਤ ਰੱਖਦੀਆਂ ਹਨ।
ਇਸ ਸਾਲ ਇਹ ਵਰਤ 13 ਅਕਤੂਬਰ, 2022 ਨੂੰ ਰੱਖਿਆ ਜਾ ਰਿਹਾ ਹੈ।ਧਾਰਮਿਕ ਮਾਨਤਾਵਾਂ ਅਨੁਸਾਰ ਕਰਵਾ ਚੌਥ ਦੇ ਦਿਨ ਇਕ ਵਿਆਹੁਤਾ ਔਰਤਾਂ 16 ਸ਼ਿੰਗਾਰ ਕਰ ਕੇ ਚੰਦਰਦੇਵ ਦੀ ਪੂਜਾ ਕਰਦੀਆਂ ਹੈ।
ਤੁਸੀਂ ਵੀ ਇਸ ਵਰਤ ਨੂੰ ਸਹੀ ਢੰਗ ਨਾਲ ਕਰਦੇ ਹੋ ਤਾਂ ਜੋਤਿਸ਼ ਸ਼ਾਸਤਰ ਮੁਤਾਬਕ ਇਸ ਦਿਨ ਔਰਤਾਂ ਰਾਸ਼ੀ ਦੇ ਹਿਸਾਬ ਨਾਲ ਆਪਣੇ ਕੱਪੜਿਆਂ ਦੀ ਚੋਣ ਕਰਦੀਆਂ ਹਨ ਤਾਂ ਇਸ ਨੂੰ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ।
ਇਸ ਰਾਸ਼ੀ ਦਾ ਸਵਾਮੀ ਮੰਗਲ ਗ੍ਰਹਿ ਹੈ। ਇਸ ਲਈ ਇਸ ਰਾਸ਼ੀ ਦੀਆਂ ਔਰਤਾਂ ਲਾਲ ਜਾਂ ਫਿਰ ਔਰੇਂਜ ਰੰਗ ਦੀ ਸਾੜ੍ਹੀ, ਲਹਿੰਗਾ ਆਦਿ ਪਹਿਨ ਸਕਦੀਆਂ ਹਨ।
ਇਨ੍ਹਾਂ ਰਾਸ਼ੀਆਂ ਦਾ ਸਵਾਮੀ ਬੁੱਧ ਗ੍ਰਹਿ ਹੈ। ਬੁੱਧ ਗ੍ਰਹਿ ਨੂੰ ਹਰਾ ਰੰਗ ਕਾਫੀ ਪਸੰਦ ਹੈ। ਇਸ ਲਈ ਇਸ ਰਾਸ਼ੀ ਦੀਆਂ ਔਰਤਾਂ ਹਰੇ ਰੰਗ ਦੇ ਆਉਟਫਿਟਸ ਪਹਿਨ ਸਕਦੀਆਂ ਹਨ ਤੇ ਨਾਲ ਮੈਚਿੰਗ ਚੂੜੀਆਂ ਵੀ।
ਇਸ ਰਾਸ਼ੀ ਦਾ ਸਵਾਮੀ ਚੰਦਰਮਾ ਹੈ। ਚੰਦਰਮਾ ਦਾ ਸਫੈਦ ਰੰਗ ਹੈ, ਪਰ ਸਫੈਦ ਰੰਗ ਪਾਉਣਾ ਸ਼ੁੱਭ ਮੰਨਿਆ ਜਾਂਦਾ ਹੈ।
ਇਸ ਰਾਸ਼ੀ ਦਾ ਸਵਾਮੀ ਸੂਰਜ ਹੈ। ਊਰਜਾ ਦੇ ਪ੍ਰਤੀਕ ਸੂਰਜ ਦਾ ਸ਼ੁੱਭ ਰੰਗ ਲਾਲ, ਨਾਰੰਗੀ ਤੇ ਗੋਲਡਨ ਹੈ। ਅਜਿਹੇ ਵਿਚ ਇਸ ਰਾਸ਼ੀ ਦੀਆਂ ਔਰਤਾਂ ਇਸ ਰੰਗ ਦੇ ਆਉਟਫਿਟਸ ਦੀ ਚੋਣ ਕਰਨ।
ਕੰਨਿਆ ਰਾਸ਼ੀ ਦਾ ਸਵਾਮੀ ਬੁੱਧ ਹੈ। ਅਜਿਹੇ ਵਿਚ ਇਸ ਰਾਸ਼ੀ ਦੀਆਂ ਔਰਤਾਂ ਪੀਲੇ ਜਾਂ ਫਿਰ ਹਰੇ ਰੰਗ ਦੀ ਪੁਸ਼ਾਕ ਤੇ ਚੂੜੀਆਂ ਦੀ ਚੋਣ ਕਰਨ, ਤਾਂ ਸ਼ੁੱਭ ਰਹੇਗਾ।
ਤੁਲਾ ਰਾਸ਼ੀ ਦਾ ਸਵਾਮੀ ਸ਼ੁੱਕਰ ਹੈ। ਅਜਿਹੇ ਵਿਚ ਇਸ ਰਾਸ਼ੀ ਦੀਆਂ ਔਰਤਾਂ ਸਫ਼ੈਦ ਜਾਂ ਫਿਰ ਗੋਲਡਨ ਰੰਗ ਦੀ ਪੁਸ਼ਾਕ ਪਾਓ।
ਇਸ ਰਾਸ਼ੀ ਦਾ ਸਵਾਮੀ ਮੰਗਲ ਗ੍ਰਹਿ ਹੈ। ਇਸ ਲਈ ਇਸ ਰਾਸ਼ੀ ਦੀਆਂ ਔਰਤਾਂ ਲਾਲ ਰੰਗ ਦੇ ਆਉਟਫਿਟਸ ਦੀ ਚੋਣ ਕਰਨ। ਇਸ ਦੇ ਨਾਲ ਹੀ ਲਾਲ ਰੰਗ ਦੀਆਂ ਚੂੜੀਆਂ ਪਾਉਣ
ਇਨ੍ਹਾਂ ਰਾਸ਼ੀਆਂ ਦਾ ਸਵਾਮੀ ਬ੍ਰਹਿਸਪਤੀ ਹੈ। ਇਨ੍ਹਾਂ ਰਾਸ਼ੀਆਂ ਦੀਆਂ ਔਰਤਾਂ ਪੀਲੇ ਜਾਂ ਫਿਰ ਗੋਲਡਨ ਰੰਗ ਦੀ ਸਾੜ੍ਹੀ, ਲਹਿੰਗਾ ਜਾਂ ਸੂਟ ਪਾਉਣ।
ਇਨ੍ਹਾਂ ਰਾਸ਼ੀਆਂ ਦਾ ਸਵਾਮੀ ਸ਼ਨੀ ਗ੍ਰਹਿ ਹੈ। ਇਸ ਗ੍ਰਹਿ ਦਾ ਸ਼ੁੱਭ ਰੰਗ ਨੀਲਾ ਹੈ। ਇਸ ਲਈ ਇਸ ਰਾਸ਼ੀ ਦੀਆਂ ਔਰਤਾਂ ਨੀਲਾ ਰੰਗ ਪਾਉਣ ਤਾਂ ਸ਼ੁੱਭ ਸਾਬਿਤ ਹੋਵੇਗਾ।