ਵਿਆਹ ਦੇ ਜੋੜੇ 'ਚ ਬੇਹੱਦ ਖੂਬਸੂਰਤ ਨਜ਼ਰ ਆਏ ਇਹ 'ਲਵ ਬਰਡਜ਼'
By Ramandeep Kaur
2022-10-05, 14:52 IST
punjabijagran.com
ਦਿਸ਼ਾ ਪਰਮਾਰ ਤੇ ਰਾਹੁਲ ਵੈਦਿਆ
16 ਜੁਲਾਈ, 2021 'ਚ ਇਹ ਜੋੜਾ ਵਿਆਹ ਦੇ ਬੰਧਨ 'ਚ ਬੱਝਿਆ। ਦਿਸ਼ਾ ਪਰਮਾਰ ਇਸ ਮੌਕੇ ਲਾਲ ਰੰਗ ਦੇ ਲਹਿੰਗੇ ਤੇ ਰਾਹੁਲ ਵੈਦਿਆ ਗੋਲਡਨ ਸ਼ੇਰਵਾਨੀ 'ਚ ਬੇਹੱਦ ਖੂਬਸੂਰਤ ਲੱਗ ਰਹੇ ਸੀ।
ਦਿਵਅੰਕਾ ਤ੍ਰਿਪਾਠੀ ਤੇ ਵਿਵੇਕ ਦਹੀਆ
ਦਿਵਅੰਕਾ ਤ੍ਰਿਪਾਠੀ ਤੇ ਵਿਵੇਕ ਦਹੀਆ ਦਾ ਵਿਆਹ 8 ਜੁਲਾਈ, ਸਾਲ 2016 'ਚ ਹੋਇਆ ਸੀ। ਲਾਲ ਤੇ ਗੋਲਡਨ ਰੰਗ ਦੇ ਜੋੜਾ ਪਾਏ ਦੋਵਾਂ ਦੀ ਰੱਜ ਕੇ ਤਾਰੀਫ਼ ਹੋਈ।
ਮੌਨੀ ਰੌਏ ਤੇ ਸੂਰਜ ਨਾਮਬਿਆਰ
27 ਜਨਵਰੀ, 2022 'ਚ ਅਦਾਕਾਰਾ ਮੌਨੀ ਰੌਏ ਦਾ ਵਿਆਹ ਸੂਰਜ ਨਾਮਬਿਆਰ ਨਾਲ ਹੋਇਆ। ਲਾਲ ਤੇ ਕ੍ਰੀਮ ਕਲਰ ਦੇ ਜੋੜੇ 'ਚ ਦੋਵੇਂ ਬਹੁਤ ਖੂਬਸੂਰਤ ਨਜ਼ਰ ਆਏ।
ਰਣਬੀਰ ਕਪੂਰ ਤੇ ਆਲੀਆ ਭੱਟ
ਰਣਬੀਰ ਕਪੂਰ ਤੇ ਆਲੀਆ ਭੱਟ ਦਾ ਵਿਆਹ ਇਸੇ ਸਾਲ 14 ਅਪ੍ਰੈਲ ਨੂੰ ਹੋਇਆ। ਗੋਲਡਨ ਕਲਰ ਦੇ ਵਿਆਹ ਦੇ ਜੋੜੇ 'ਚ ਦੋਵਾਂ ਦੀ ਕਾਫੀ ਤਾਰੀਫ਼ ਹੋਈ।
ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ
ਇਸ ਫਿਲਮੀ ਸਿਤਾਰੇ ਦਾ ਵਿਆਹ 14 ਨਵੰਬਰ, 2018 'ਚ ਇਟਲੀ 'ਚ ਹੋਇਆ ਸੀ। ਵਿਆਹ ਦੇ ਲਾਲ ਜੋੜੇ 'ਚ ਇਸ ਜੋੜੇ ਦੀ ਪ੍ਰਸ਼ੰਸਕਾਂ ਨੇ ਕਾਫੀ ਤਾਰੀਫ਼ ਕੀਤੀ।
ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ
11 ਦਸੰਬਰ, 2022 ਨੂੰ ਕ੍ਰਿਕਟਰ ਵਿਰਾਟ ਕੋਹਲੀ ਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਵਿਆਹ ਦੇ ਬੰਧਨ 'ਚ ਬੱਝੇ। ਲਾਈਟ ਕਲਰ ਦੇ ਵਿਆਹ ਦੇ ਜੋੜੇ 'ਚ ਦੋਵੇਂ ਬੇਹੱਦ ਖੂਬਸੂਰਤ ਲੱਗ ਰਹੇ ਸਨ।
ਕੈਮਰੇ ਸਾਹਮਣੇ ਉਰਵਸ਼ੀ ਨੇ ਦਿਖਾਈ ਬੋਲਡ ਲੁੱਕ
Read More