ਖ਼ਰਾਬ ਖਾਣ-ਪੀਣ ਦੀਆਂ ਆਦਤਾਂ, ਲੰਮੀ ਭੁੱਖਮਰੀ, ਚਾਹ-ਕੌਫੀ ਦਾ ਜ਼ਿਆਦਾ ਸੇਵਨ ਅਤੇ ਤਣਾਅ ਐ਼ਸੀਡਿਟੀ/ਗੈਸ ਦੇ ਮੁੱਖ ਕਾਰਨ ਹਨ।
ਇਸ ਨਾਲ ਪੇਟ ਦਰਦ, ਸਿਰ ਦਰਦ ਅਤੇ ਛਾਤੀ 'ਚ ਜਲਨ ਦੇ ਨਾਲ-ਨਾਲ ਤੇਜ਼ ਦਰਦ ਜਿਹੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।
ਪਾਣੀ ਦੀ ਕਮੀ ਕਾਰਨ ਵੀ ਐਸੀਡਿਟੀ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਰੋਜ਼ਾਨਾ 8 ਤੋਂ 12 ਗਲਾਸ ਪਾਣੀ ਪੀਓ। ਪਾਣੀ ਐਸਿਡ ਨੂੰ ਬਾਹਰ ਕੱਢਣ 'ਚ ਮਦਦ ਕਰਦਾ ਹੈ।
ਇੱਕ ਗਲਾਸ ਕੋਸੇ ਪਾਣੀ 'ਚ ਨਿੰਬੂ ਨਿਚੋੜ ਕੇ ਪੀਓ, ਐਸੀਡਿਟੀ ਤੋਂ ਤੁਰੰਤ ਰਾਹਤ ਮਿਲੇਗੀ। ਐਸੀਡਿਟੀ ਹੀ ਨਹੀਂ, ਨਿੰਬੂ ਬਦਹਜ਼ਮੀ ਦਾ ਵੀ ਕਾਰਗਰ ਇਲਾਜ ਹੈ।
ਚਾਹ 'ਚ ਸੁੱਕਾ ਅਦਰਕ ਪਾ ਕੇ ਪੀਣ ਨਾਲ ਗੈਸ ਦੀ ਸਮੱਸਿਆ ਦੂਰ ਹੁੰਦੀ ਹੈ। ਅਦਰਕ ਦੇ ਟੁਕੜੇ ਨੂੰ ਘਿਓ 'ਚ ਭੁੰਨ ਕੇ ਕਾਲਾ ਨਮਕ ਪਾ ਕੇ ਖਾਣ ਨਾਲ ਵੀ ਆਰਾਮ ਮਿਲਦਾ ਹੈ।
ਸੌਂਫ ਦਾ ਸੇਵਨ ਵੀ ਐਸੀਡਿਟੀ ਦਾ ਕਾਰਗਰ ਇਲਾਜ ਹੈ। ਤੁਸੀਂ ਇਸ ਦੀ ਚਾਹ ਪੀ ਸਕਦੇ ਹੋ ਜਾਂ ਇਸ ਨੂੰ ਗਰਮ ਪਾਣੀ 'ਚ ਉਬਾਲ ਕੇ ਪੀ ਸਕਦੇ ਹੋ।
ਮੇਥੀ ਦੇ ਦਾਣੇ, ਹਲਦੀ, ਹਿੰਗ ਅਤੇ ਜੀਰੇ ਨੂੰ ਮਿਲਾ ਕੇ ਬਰੀਕ ਪਾਊਡਰ ਬਣਾਓ। ਸਵੇਰ ਦੇ ਨਾਸ਼ਤੇ ਤੋਂ ਬਾਅਦ ਇਸ ਪਾਊਡਰ ਨੂੰ ਇੱਕ ਗਲਾਸ ਲੱਸੀ 'ਚ ਮਿਲਾ ਕੇ ਪੀਣ ਨਾਲ ਗੈਸ ਤੋਂ ਤੁਰੰਤ ਰਾਹਤ ਮਿਲਦੀ ਹੈ।