ਦੰਦਾਂ 'ਚ ਲੱਗੇ ਕੀੜਿਆਂ ਤੋਂ ਛੁਟਕਾਰਾ ਦਿਵਾਉਂਦੇ ਨੇ ਇਹ ਘਰੇਲੂ ਨੁਸਖ਼ੇ !


By Ramandeep Kaur17, Oct 2022 12:11 PMpunjabijagran.com

ਕੀ ਹੁੰਦੀ ਹੈ ਕੈਵਿਟੀ ?

ਅਨਹੈਲਦੀ ਬੈਕਟੀਰੀਆ ਮੂੰਹ 'ਚ ਐਸਿਡ ਬਣਾਉਂਦੇ ਹਨ ਤੇ ਦੰਦਾਂ ਦੇ ਐਨਾਮਲ ਨੂੰ ਖਰਾਬ ਕਰਨ ਲੱਗਦੇ ਹਨ। ਜਿਸ ਕਾਰਨ ਦੰਦਾਂ 'ਚ ਛੋਟੇ-ਛੋਟੇ ਛੇਕ ਹੋ ਜਾਂਦੇ ਹਨ, ਜਿਸ ਨੂੰ ਕੈਵਿਟੀ ਕਿਹਾ ਜਾਂਦਾ ਹੈ।

ਕੈਵਿਟੀ ਦਾ ਕਾਰਨ

ਜਦੋਂ ਵੀ ਅਸੀਂ ਕੁਝ ਖਾਂਦੇ ਜਾਂ ਪੀਂਦੇ ਹਾਂ ਤਾਂ ਉਸ ਦੇ ਕੁਝ ਕਣ ਸਾਡੇ ਦੰਦਾਂ 'ਚ ਰਹਿ ਜਾਂਦੇ ਹਨ। ਜਦੋਂ ਦੰਦਾਂ ਦੀ ਸਫ਼ਾਈ ਨਹੀਂ ਹੁੰਦੀ ਤਾਂ ਇਹ ਬੈਕਟੀਰੀਆ ਭੋਜਨ 'ਚ ਮੌਜੂਦ ਸ਼ੂਗਰ ਤੋਂ ਐਸਿਡ ਬਣਾਉਣ ਦਾ ਕੰਮ ਕਰਦੇ ਹਨ। ਜੋ ਕੈਵਿਟੀ ਬਣਦੀ ਹੈ।

ਨਾਰੀਲ ਤੇਲ

ਮੂੰਹ 'ਚ ਇਕ ਚਮਚ ਨਾਰੀਅਲ ਤੇਲ ਨੂੰ 5-7 ਮਿੰਟ ਲਈ ਪੂਰੇ ਮੂੰਹ 'ਚ ਚੰਗੀ ਤਰ੍ਹਾਂ ਘੁਮਾਓ ਤੇ ਫਿਰ ਥੁੱਕ ਦਿਓ। ਕੁਝ ਸਕਿੰਟਾਂ ਬਾਅਦ, ਬਰੱਸ਼ ਕਰੋ ਅਤੇ ਜੀਭ ਨੂੰ ਵੀ ਸਾਫ਼ ਕਰੋ। ਦਿਨ ਵਿਚ ਇਕ ਵਾਰ ਅਜਿਹਾ ਜ਼ਰੂਰ ਕਰੋ।

ਹਲਦੀ ਪਾਊਡਰ

ਹਲਦੀ ਪਾਊਡਰ ਨੂੰ ਉਂਗਲਾਂ ਦੀ ਮਦਦ ਨਾਲ ਦੰਦਾਂ ਤੇ ਮਸੂੜਿਆਂ 'ਤੇ ਰਗੜੋ। ਇਸ ਨੂੰ 10-15 ਮਿੰਟ ਲਈ ਇਸ ਤਰ੍ਹਾਂ ਹੀ ਰਹਿਣ ਦਿਓ। ਫਿਰ ਸਾਧਾਰਨ ਪਾਣੀ ਨਾਲ ਕੁਰਲੀ ਕਰੋ। ਰੋਜ਼ਾਨਾ ਅਜਿਹਾ ਕਰਨ ਦੀ ਕੋਸ਼ਿਸ਼ ਕਰੋ।

ਨਿੰਮ ਦੀ ਦਾਤਣ

ਕਰੀਬ 10 ਮਿੰਟ ਲਈ ਨਿੰਮ ਦੀ ਦਾਤਣ ਕਰੋ। ਇਸ ਨਾਲ ਦੰਦਾਂ ਦੇ ਵਿਚਕਾਰ ਫਸੀ ਗੰਦਗੀ ਪੂਰੀ ਤਰ੍ਹਾਂ ਸਾਫ਼ ਹੋ ਜਾਂਦੀ ਹੈ। ਫਿਰ ਪਾਣੀ ਨਾਲ ਕੁਰਲੀ ਕਰ ਲਓ।

ਲੌਂਗ

ਰੂੰ ਦਾ ਇਕ ਟੁਕੜਾ ਲੈ ਕੇ ਉਸ 'ਤੇ ਲੌਂਗ ਦੇ ਤੇਲ ਦੀਆਂ ਦੋ-ਤਿੰਨ ਬੂੰਦਾਂ ਪਾਓ ਅਤੇ ਇਸ ਤੇਲ ਨੂੰ ਦੰਦਾਂ ਦੇ ਖੋਲ 'ਚ ਪਾ ਕੇ 10 ਮਿੰਟ ਲਈ ਛੱਡ ਦਿਓ ਅਤੇ ਫਿਰ ਪਾਣੀ ਨਾਲ ਧੋ ਲਓ। ਇਹ ਤਰੀਕਾ ਰਾਤ ਨੂੰ ਵਧੇਰੇ ਅਸਰਦਾਰ ਹੋਵੇਗਾ।

ਲਸਣ ਚਬਾਓ

ਲਸਣ ਦੀਆਂ ਕਲੀਆਂ ਨੂੰ ਚਬਾਉਣਾ ਵੀ ਕੈਵਿਟੀ ਨੂੰ ਦੂਰ ਕਰਨ ਦਾ ਪ੍ਰਭਾਵਸ਼ਾਲੀ ਤਰੀਕਾ ਹੈ। ਇਸ ਤੋਂ ਇਲਾਵਾ ਤੁਸੀਂ ਇਸ ਦਾ ਪੇਸਟ ਬਣਾ ਕੇ ਦੰਦਾਂ 'ਤੇ ਲਗਾ ਕੇ 10 ਮਿੰਟ ਲਈ ਛੱਡ ਸਕਦੇ ਹੋ ਤੇ ਫਿਰ ਬਰੱਸ਼ ਕਰ ਸਕਦੇ ਹੋ।

ਫੁੱਲ ਹੀ ਨਹੀਂ, ਰਾਮਬਾਣ ਦਵਾਈ ਵੀ ਹੈ ਗੇਂਦੇ ਦਾ ਫੁੱਲ !