ਫੁੱਲ ਹੀ ਨਹੀਂ, ਰਾਮਬਾਣ ਦਵਾਈ ਵੀ ਹੈ ਗੇਂਦੇ ਦਾ ਫੁੱਲ !


By Ramandeep Kaur16, Oct 2022 12:13 PMpunjabijagran.com

ਫੁੱਲ ਲਗਾਉਣ ਦਾ ਸਮਾਂ

ਗੇਂਦਾ ਲਗਾਉਣ ਦਾ ਸਮਾਂ ਜੁਲਾਈ ਤੋਂ ਸਤੰਬਰ ਤਕ ਦਾ ਹੈ। ਇਸ ਫੁੱਲ ਦੀ ਤਾਸੀਰ ਠੰਢੀ ਹੈ। ਇਸ ਦੇ ਫੁੱਲ, ਪੱਤੀਆਂ ਅਤੇ ਪੰਖੜੀਆਂ 'ਚ ਸਾਰੇ ਰੋਗਨਾਸ਼ਕ ਗੁਣ ਹਨ।

ਦੰਦਾਂ ਦਾ ਦਰਦ

ਦੰਦਾਂ 'ਚ ਦਰਦ ਹੋਵੇ ਤਾਂ ਗੇਂਦੇ ਦੇ ਪੱਤਿਆਂ ਦਾ ਕਾੜਾ ਬਣਾ ਕੇ ਕੁਰਲੀ ਕਰਨ ਨਾਲ ਦਰਦ ਤੋਂ ਆਰਾਮ ਮਿਲਦਾ ਹੈ।

ਕੰਨ ਦਰਦ

ਇਸ ਦੇ ਪੱਤਿਆਂ ਨੂੰ ਮਸਲ ਕੇ ਕੱਢਿਆ ਗਿਆ ਰਸ ਕੰਨ ’ਚ ਪਾਉਣ ਨਾਲ ਕੰਨ ਦਰਦ ਠੀਕ ਹੋ ਜਾਂਦਾ ਹੈ।

ਸੋਜ

ਜੇ ਕਿਸੇ ਅੰਗ 'ਚ ਸੋਜ਼ ਹੋਵੇ ਤਾਂ ਇਸ ਦੀਆਂ ਪੱਤੀਆਂ ਨੂੰ ਪਾਣੀ ਵਿਚ ਉਬਾਲ ਕੇ ਸੋਜਸ਼ ਵਾਲੀ ਥਾਂ 'ਤੇ ਬੰਨ੍ਹਣ ਨਾਲ ਸੋ ਦੂਰ ਹੋ ਜਾਂਦੀ ਹੈ।

ਜ਼ਖਮ ਲਈ ਰਾਮਬਾਣ

ਗੇਂਦੇ ਦੇ ਫੁੱਲਾਂ ਦਾ ਰਸ ਜ਼ਖਮ ਆਦਿ 'ਤੇ ਲਗਾਉਣ ਨਾਲ ਜ਼ਖ਼ਮ ਸੁੱਕਣਾ ਸ਼ੁਰੂ ਹੋ ਜਾਂਦਾ ਹੈ।

ਮਲੇਰੀਆ ਤੋਂ ਬਚਾਅ

ਮਲੇਰੀਆ ਤੋਂ ਬਚਾਅ ਨਵੀਆਂ ਖੋਜਾਂ ਅਨੁਸਾਰ ਗੇਂਦੇ 'ਚ ਮਲੇਰੀਏ ਦੇ ਮੱਛਰਾਂ ਨੂੰ ਖ਼ਤਮ ਕਰਨ ਦਾ ਗੁਣ ਵੀ ਹੁੰਦਾ ਹੈ। ਇਸ ਲਈ ਮਲੇਰੀਆ ਫੈਲਾਉਣ ਵਾਲੇ ਮੱਛਰਾਂ ਤੋਂ ਬਚਣ ਲਈ ਖੇਤੀ ਵਿਗਿਆਨੀ ਘਰ 'ਚ ਗੇਂਦਾ ਲਾਉਣ ਦੀ ਸਲਾਹ ਦਿੰਦੇ ਹਨ।

World Food Day 2022: ਜੇ ਤੁਸੀਂ ਰਹਿਣਾ ਹੈ ਫਿਟ ਤਾਂ ਖਾਓ ਇਹ ਹੈਲਦੀ ਫੂਡ !