ਇਸ ਸਾਲ ਕਈ ਨਾਮੀ ਸਿਤਾਰਿਆਂ ਦੇ ਬੱਚੇ ਹਿੰਦੀ ਫਿਲਮ ਇੰਡਸਟ੍ਰੀ 'ਚ ਆਪਣਾ ਡੈਬਿਊ ਕਰਨ ਜਾ ਰਹੇ ਹਨ। ਆਓ ਜਾਣਦੇ ਹਾਂ ਇਨ੍ਹਾਂ ਦੇ ਨਾਂ...
ਸਾਹਰੁਖ਼ ਖਾਨ ਦੀ ਬੇਟੀ ਸੁਹਾਨਾ ਖਾਨ ਨੇ ਨਿਊਯਾਰਕ ਯੂਨੀਵਰਸਿਟੀ ਤੋਂ ਐਕਟਿੰਗ ਸਿੱਖੀ ਤੇ ਯੂਟਿਊਬ 'ਤੇ ਉਸਦੀ ਇੱਕ ਸ਼ਾਰਟ ਫਿਲਮ ਵੀ ਹੈ। ਸਟਾਰ ਕਿਡਜ਼ ਦੀ ਭਰਮਾਰ ਵਾਲੀ ਫਿਲਮ 'ਦ ਆਰਚੀਜ਼' 'ਚ ਸੁਹਾਨਾ ਵੀ ਹੋਵੇਗੀ।
ਸ਼ਾਹਰੁਖ਼ ਖਾਨ ਦੇ ਬੇਟੇ ਆਰੀਅਨ ਖ਼ਾਨ ਨੂੰ ਐਕਟਿੰਗ ਦਾ ਨਹੀਂ ਬਲਕਿ ਰਾਈਟਿੰਗ ਤੇ ਡਾਇਰੈਕਸ਼ਨ ਦਾ ਸ਼ੌਕ ਰੱਖਦੇ ਹਨ। ਉਹ ਆਪਣੇ ਪਿਤਾ ਦੇ ਪ੍ਰੋਡਕਸ਼ਨ ਹਾਊਸ ਦੀ ਇੱਕ ਵੈੱਬਸੀਰੀਜ਼ 'ਤੇ ਕੰਮ ਕਰ ਰਹੇ ਹਨ।
ਸੈਫ ਅਲੀ ਖਾਨ ਤੇ ਅੰਮ੍ਰਿਤਾ ਦੇ ਬੇਟੇ ਇਬ੍ਰਾਹਿਮ ਅਲੀ ਅਸਿਸਟੈਂਟ ਡਾਇਰੈਕਟਰ ਵਜੋਂ ਡੈਬਿਊ ਕਰਨ ਜਾ ਰਹੇ ਹਨ।
ਅਮਿਤਾਭ ਦੇ ਦੋਹਤੇ ਤੋਂ ਇਲਾਵਾ ਸ਼੍ਰੀਦੇਵੀ ਦੀ ਬੇਟੀ ਤੇ ਜਾਹਨਵੀ ਕਪੂਰ ਦੀ ਭੈਣ ਖੁਸ਼ੀ ਕਪੂਰ ਵੀ 'ਦ ਆਰਚੀਜ਼' ਫਿਲਮ ਰਾਹੀਂ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ।
ਅਮਿਤਾਭ ਬੱਚਨ ਦੇ ਦੋਹਤੇ ਤੇ ਸ਼ਵੇਤਾ ਬੱਚਨ ਦੇ ਬੇਟੇ ਅਗਸਤਿਆ ਨੰਦਾ ਫਿਲਮ 'ਦ ਆਰਚੀਜ਼' ਦੇ ਜ਼ਰੀਏ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੇ ਹਨ।