ਪੰਜਾਬ ਦੀ ਖ਼ੂਬਸੂਰਤ ਗਾਇਕਾ ਤੇ ਸੁਰੀਲੀ ਆਵਾਜ਼ ਦੀ ਮਾਲਕ ਨਿਮਰਤ ਖਹਿਰਾ ਇੰਨੀਂ ਦਿਨੀਂ ਦਿਲਜੀਤ ਦੋਸਾਂਝ ਨਾਲ ਫ਼ਿਲਮ 'ਜੋੜੀ' 'ਚ ਨਜ਼ਰ ਆ ਰਹੀ ਹੈ। ਇਸ ਫ਼ਿਲਮ 'ਚ ਦਿਲਜੀਤ-ਨਿਮਰਤ ਦੀ ਲਵ ਕੈਮਿਸਟਰੀ ਨੂੰ ਖੂਬ ਪਿਆਰ ਮਿਲ ਰਿਹੈ
ਹਾਲ ਹੀ 'ਚ ਨਿਮਰਤ ਖਹਿਰਾ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਕੁਝ ਨਵੀਂ ਤਸਵੀਰਾਂ ਸ਼ੇਅਰ ਕੀਤੀਆਂ, ਜਿਨ੍ਹਾਂ ਨੂੰ ਲੋਕਾਂ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ 'ਚ ਨਿਮਰਤ ਖਹਿਰਾ ਰਾਇਲ ਲੁੱਕ 'ਚ ਨਜ਼ਰ ਆ ਰਹੀ ਹੈ।
ਨਿਮਰਤ ਖਹਿਰਾ ਪੰਜਾਬੀ ਇੰਡਸਟਰੀ ਦਾ ਵੱਡਾ ਨਾਂ ਹੈ. ਉਹ ਗਾਇਕਾ ਤੇ ਅਦਾਕਾਰਾ ਵੀ ਹੈ।
ਲੁੱਕ ਦੀ ਗੱਲ ਕਰੀਏ ਤਾਂ ਨਿਮਰਤ ਨੇ ਵ੍ਹਾਈਟ ਕਲਰ ਦਾ ਅਨਾਰਕਲੀ ਸੂ਼ਟ ਪਾਇਆ ਹੋਇਆ ਹੈ।
ਨਿਮਰਤ ਦੇ ਮੇਕਅਰ ਦੀ ਗੱਲ ਕਰੀਏ ਤਾਂ ਸਮੋਕੀ ਆਈਜ਼ ਨਾਲ ਲੋਅ ਬੰਨ੍ਹ ਬਣਾਇਆ ਹੋਇਆ ਹੈ। ਜੋ ਸਾਦਗੀ ਨਾਲ ਭਰਿਆ ਹੋਇਆ ਹੈ।
ਦੱਸ ਦਈਏ ਕਿ ਇਸ ਸਾਲ ਨਿਮਰਤ ਖਹਿਰਾ ਆਪਣੇ 2 ਗੀਤ 'ਸ਼ਿਕਾਇਤਾਂ' ਅਤੇ 'ਰਾਂਝਾ' ਰਿਲੀਜ਼ ਕੀਤੇ ਸਨ, ਜਿਨ੍ਹਾਂ ਨੂੰ ਫੈਨਜ਼ ਦਾ ਰੱਜਵਾਂ ਪਿਆਰ ਮਿਲਿਆ।
ਇਸ ਤੋਂ ਇਲਾਵਾ ਨਿਮਰਤ ਖਹਿਰਾ ਇੱਕ ਮਹੀਨੇ 'ਚ 2 ਵਾਰ ਸਪੌਟੀਫਾਈ ਦੇ ਬਿਲਬੋਰਡ ਦੇ ਫੀਚਰ ਹੋਣ ਵਾਲੀ ਪਹਿਲੀ ਮਹਿਲਾ ਪੰਜਾਬੀ ਗਾਇਕਾ ਬਣੀ ਹੈ। ਇਹ ਉਸ ਲਈ ਵੱਡੀ ਉਪਲਬਧੀ ਤੋਂ ਘੱਟ ਨਹੀਂ ਹੈ।