ਪਰਿਣੀਤੀ ਚੋਪੜਾ ਤੋਂ ਇਲਾਵਾ ਬਾਲੀਵੁੱਡ ਦੇ ਇਹ ਮਸ਼ਹੂਰ ਸਿਤਾਰੇ ਹਨ ਵਧੀਆ ਸਿੰਗਰ


By Neha diwan2023-10-02, 16:18 ISTpunjabijagran.com

ਬਾਲੀਵੁੱਡ

ਸ਼ਾਇਦ ਤੁਸੀਂ ਨਹੀਂ ਜਾਣਦੇ ਹੋਵੋਗੇ ਕਿ ਬਾਲੀਵੁੱਡ ਇੰਡਸਟਰੀ ਵਿੱਚ ਕੁਝ ਅਜਿਹੇ ਅਭਿਨੇਤਾ ਅਤੇ ਅਭਿਨੇਤਰੀਆਂ ਹਨ ਜੋ ਸ਼ਾਨਦਾਰ ਅਦਾਕਾਰ ਹੋਣ ਦੇ ਨਾਲ-ਨਾਲ ਬਹੁਤ ਵਧੀਆ ਗਾਇਕ ਵੀ ਹਨ।

ਪਰਿਣੀਤੀ ਚੋਪੜਾ

ਬਾਲੀਵੁੱਡ ਦੀ ਸਰਵੋਤਮ ਗਾਇਕਾ ਅਤੇ ਅਦਾਕਾਰਾ ਦੀ ਸੂਚੀ ਵਿੱਚ ਪਹਿਲਾ ਨਾਂ ਪਰਿਣੀਤੀ ਚੋਪੜਾ ਦਾ ਹੈ। ਜਿਸ ਨੇ ਨਾ ਸਿਰਫ ਆਪਣੀ ਅਦਾਕਾਰੀ ਨਾਲ ਸਗੋਂ ਆਪਣੀ ਗਾਇਕੀ ਨਾਲ ਵੀ ਆਪਣੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਇਆ ਹੈ।

ਆਯੁਸ਼ਮਾਨ ਖੁਰਾਨਾ

ਆਯੁਸ਼ਮਾਨ ਖੁਰਾਨਾ ਇੱਕ ਵਧੀਆ ਅਦਾਕਾਰ ਹੋਣ ਦੇ ਨਾਲ-ਨਾਲ ਇੱਕ ਬਹੁਤ ਵਧੀਆ ਗਾਇਕ ਵੀ ਹੈ, ਜੋ ਆਪਣੀਆਂ ਕਈ ਫ਼ਿਲਮਾਂ ਅਤੇ ਐਲਬਮਾਂ ਲਈ ਗਾਉਂਦਾ ਰਹਿੰਦਾ ਹੈ।

ਫਰਹਾਨ ਅਖਤਰ

ਫਰਹਾਨ ਅਖਤਰ ਨੇ ਹੁਣ ਤਕ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਫਰਹਾਨ ਅਖਤਰ ਨੇ ਫਿਲਮਾਂ ਲਈ ਬਹੁਤ ਸਾਰੇ ਗੀਤ ਗਾਏ ਹਨ, ਜਿਵੇਂ ਕਿ ਅਤਰੰਗੀ ਯਾਰੀ, ਸੈਨੋਰਿਟਾ, ਤੁਮ ਹੋ ਤੋ ਅਤੇ ਹੋਰ ਬਹੁਤ ਸਾਰੇ।

ਤਾਰਾ ਸੁਤਾਰੀਆ

ਸਟੂਡੈਂਟ ਆਫ ਦਿ ਈਅਰ-2 ਫੇਮ ਤਾਰਾ ਸੁਤਾਰੀਆ ਜਿੰਨੀ ਚੰਗੀ ਅਭਿਨੇਤਰੀ ਹੈ। ਫਿਲਮ 'ਏਕ ਵਿਲੇਨ ਰਿਟਰਨਸ' 'ਚ ਸ਼ਾਮਤ, ਹਮ ਹਿੰਦੁਸਤਾਨੀ, ਪਲੱਗ ਮੀ, ਆਊਟ ਆਫ ਕੰਟਰੋਲ, ਆਲ ਆਊਟ ਅਤੇ ਹੋਰ ਕਈ ਗੀਤ ਗਾਏ ਹਨ।

ਸਲਮਾਨ ਖਾਨ

'ਦਬੰਗ' ਅਭਿਨੇਤਾ ਸਲਮਾਨ ਖਾਨ ਨੇ ਵੀ ਸੰਗੀਤ 'ਚ ਦਸਤਕ ਦਿੱਤੀ ਹੈ। 'ਮੈਂ ਹੂੰ ਹੀਰੋ ਤੇਰਾ' ਤੇ 'ਹੈਂਗਓਵਰ' ਉਨ੍ਹਾਂ ਦੇ ਦੋ ਸਭ ਤੋਂ ਮਸ਼ਹੂਰ ਟਰੈਕ ਹਨ।

ਸ਼ਰਧਾ ਕਪੂਰ

'ਏਬੀਸੀਡੀ 2' ਦੀ ਸ਼ਰਧਾ ਕਪੂਰ, ਜਿਸ ਕੋਲ ਸੰਗੀਤ ਦੀ ਸਿਖਲਾਈ ਹੈ, ਫਿਲਮ 'ਏਕ ਥਾ ਵਿਲੇਨ' ਤੋਂ 'ਤੇਰੀ ਗਲੀਆਂ' ਗਾਣਾ ਮਸ਼ਹੂਰ ਹੈ।

ਪ੍ਰਿਅੰਕਾ ਚੋਪੜਾ

ਪ੍ਰਿਅੰਕਾ ਚੋਪੜਾ ਸੰਗੀਤਕ ਤੌਰ 'ਤੇ ਸ਼ਾਨਦਾਰ ਹੈ ਤੇ ਉਸਨੇ ਆਪਣੀ ਪਹਿਲੀ ਫਿਲਮ, 'Thamizhan' ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਸ਼ਰੂਤੀ ਹਾਸਨ

ਸ਼ਰੂਤੀ ਹਾਸਨ ਇੱਕ ਪ੍ਰਤਿਭਾਸ਼ਾਲੀ ਅਭਿਨੇਤਰੀ ਅਤੇ ਗਾਇਕਾ ਹੈ ਜਿਸਨੇ ਹਿੰਦੀ, ਤਾਮਿਲ, ਕੰਨੜ, ਤੇ ਤੇਲਗੂ ਫਿਲਮਾਂ 'ਚ ਗੀਤਾਂ ਗਾਏ ਹਨ। ਹਾਸਨ ਨੇ ਹਿੰਦੀ ਫਿਲਮ 'ਚਾਚੀ 420' 'ਚ ਬਤੌਰ ਗਾਇਕ ਡੈਬਿਊ ਕੀਤਾ ਸੀ

ALL PHOTO CREDIT : INSTAGRAM

Animal starcast fees: ਰਣਬੀਰ ਕਪੂਰ ਸਮੇਤ ਸਾਰੀ ਕਾਸਟ ਨੂੰ ਮਿਲੇ ਇੰਨੇ ਕਰੋੜ