Animal starcast fees: ਰਣਬੀਰ ਕਪੂਰ ਸਮੇਤ ਸਾਰੀ ਕਾਸਟ ਨੂੰ ਮਿਲੇ ਇੰਨੇ ਕਰੋੜ
By Neha diwan
2023-10-02, 12:51 IST
punjabijagran.com
Animal starcast Fees
ਬਾਲੀਵੁੱਡ ਸੁਪਰਸਟਾਰ ਰਣਬੀਰ ਕਪੂਰ ਤੇ ਰਸ਼ਮਿਕਾ ਮੰਦਾਨਾ ਸਟਾਰਰ ਫਿਲਮ ਐਨੀਮਲ ਦਾ ਰੋਮਾਂਚਕ ਟੀਜ਼ਰ ਹਾਲ ਹੀ ਵਿੱਚ ਰਿਲੀਜ਼ ਹੋਇਆ ਹੈ। ਇਸ ਫਿਲਮ ਦੇ ਟੀਜ਼ਰ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ।
ਮੋਟੀ ਕਮਾਈ
ਫਿਲਮ ਦੀ ਸਟਾਰ ਕਾਸਟ ਨੂੰ ਇਸ ਫਿਲਮ ਲਈ ਮੇਕਰਸ ਤੋਂ ਮੋਟੀ ਰਕਮ ਮਿਲੀ ਹੈ। ਖਬਰਾਂ ਦੀ ਮੰਨੀਏ ਤਾਂ ਸੁਪਰਸਟਾਰ ਰਣਬੀਰ ਕਪੂਰ ਨੂੰ ਫਿਲਮ ਲਈ ਸਭ ਤੋਂ ਜ਼ਿਆਦਾ ਰਕਮ ਮਿਲੀ ਹੈ।
ਰਣਬੀਰ ਕਪੂਰ
'ਐਨੀਮਲ' ਦੇ ਲੀਡ ਸਟਾਰ ਰਣਬੀਰ ਕਪੂਰ ਨੂੰ ਇਸ ਫਿਲਮ ਲਈ ਸਭ ਤੋਂ ਜ਼ਿਆਦਾ ਰਕਮ ਮਿਲੀ ਹੈ। ਜਾਣਕਾਰੀ ਮੁਤਾਬਕ ਫਿਲਮ ਕੁੱਲ 35 ਕਰੋੜ ਰੁਪਏ 'ਚ ਸਾਈਨ ਕੀਤੀ ਸੀ। ਪਰ ਫਿਲਮ ਲਈ ਪੂਰੇ 70 ਕਰੋੜ ਰੁਪਏ ਲੈ ਰਹੇ ਹਨ।
ਰਸ਼ਮਿਕਾ ਮੰਦਾਨਾ
ਜਦੋਂ ਕਿ ਇਸ ਫਿਲਮ 'ਚ ਲੀਡ ਅਭਿਨੇਤਰੀ ਦੇ ਤੌਰ 'ਤੇ ਅਭਿਨੇਤਰੀ ਰਸ਼ਮਿਕਾ ਮੰਡਾਨਾ ਨੂੰ ਸਿਰਫ 4 ਕਰੋੜ ਰੁਪਏ ਮਿਲੇ ਹਨ।
ਬੌਬੀ ਦਿਓਲ
ਫਿਲਮ ਸਟਾਰ ਬੌਬੀ ਦਿਓਲ ਫਿਲਮ 'ਚ ਵਿਲੇਨ ਦੀ ਭੂਮਿਕਾ 'ਚ ਨਜ਼ਰ ਆਉਣਗੇ। ਇਸ ਫਿਲਮ ਲਈ ਅਭਿਨੇਤਾ ਨੂੰ ਲਗਭਗ 4-5 ਕਰੋੜ ਰੁਪਏ ਦਿੱਤੇ ਗਏ ਸਨ।
ਅਨਿਲ ਕਪੂਰ
ਰਣਬੀਰ ਕਪੂਰ ਦੇ ਪਿਤਾ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਅਨਿਲ ਕਪੂਰ ਨੇ ਵੀ ਆਪਣੇ ਕਿਰਦਾਰ ਲਈ ਚੰਗੀ ਕਮਾਈ ਕੀਤੀ ਹੈ। ਇਸ ਫਿਲਮ ਲਈ ਉਹ ਪੂਰੇ 2 ਕਰੋੜ ਰੁਪਏ ਲੈ ਰਹੇ ਹਨ।
ਕਦੋਂ ਰਿਲੀਜ਼ ਹੋਵੇਗੀ ਮੂਵੀ
ਹਾਲਾਂਕਿ ਇਹ ਅੰਕੜੇ ਸਿਰਫ ਅਟਕਲਾਂ 'ਤੇ ਅਧਾਰਤ ਹਨ ਕਿਉਂਕਿ ਨਾ ਤਾਂ ਅਦਾਕਾਰਾਂ ਅਤੇ ਨਾ ਹੀ ਫਿਲਮ ਟੀਮ ਨੇ ਇਨ੍ਹਾਂ ਅੰਕੜਿਆਂ ਦੀ ਪੁਸ਼ਟੀ ਕੀਤੀ ਹੈ।ਐਨੀਮਲ 1 ਦਸੰਬਰ ਨੂੰ ਰਿਲੀਜ਼ ਹੋਵੇਗੀ।
ਹੰਸਿਕਾ ਮੋਟਵਾਨੀ ਦੀ ਮਾਂਗ 'ਚ ਸੋਹੇਲ ਨੇ ਭਰਿਆ ਸਿੰਦੂਰ, ਦੋਵੇਂ ਹੋ ਗਏ ਇੱਕ ਦੂਜੇ ਦੇ
Read More