ਬਹੁਤ ਘੱਟ ਲੋਕ ਇਹ ਜਾਣਦੇ ਹੋਣਗੇ ਕਿ ਸੀ-ਸੈਕਸ਼ਨ ਡਲਿਵਰੀ ਕੀ ਹੁੰਦੀ ਹੈ, ਜਾਣਕਾਰੀ ਲਈ ਦੱਸ ਦਈਏ ਕਿ ਸੀ-ਸੈਕਸ਼ਨ ਡਲਿਵਰੀ ਦਾ ਅਰਥ ਸਿਜ਼ੇਰੀਅਨ ਡਲਿਵਰੀ ਹੈ।
ਫਿਲਮੀ ਦੁਨੀਆ ਦੀਆਂ ਬਹੁਤ ਸਾਰੀਆਂ ਅਦਾਕਾਰਾਂ ਨੇ ਆਪਣੀ ਪ੍ਰੈਗਨੈਂਸੀ ਦੌਰਾਨ ਸੀ-ਸੈਕਸ਼ਨ ਡਲਿਵਰੀ ਦੀ ਚੋਣ ਕੀਤੀ। ਆਓ ਜਾਣਦੇ ਹਾਂ ਉਨ੍ਹਾਂ ਬਾਰੇ...
ਹਾਲ ਹੀ ਪੇਰੈਂਟਸ ਬਣੇ ਆਲੀਆ ਤੇ ਰਣਬੀਰ ਨੇ ਵੀ ਬੱਚੇ ਦੇ ਜਨਮ ਲਈ ਸੀ-ਸੈਕਸ਼ਨ ਦੀ ਚੋਣ ਕੀਤੀ।
ਨੇਹਾ ਧੂਪੀਆ ਦੇ ਦੋ ਬੱਚੇ ਹਨ, ਜਿਨ੍ਹਾਂ ਵਿੱਚੋਂ ਨੇਹਾ ਨੇ ਆਪਣੇ ਦੂਜੇ ਬੱਚੇ ਨੂੰ ਸੀਜੇਰੀਅਨ ਡਿਲੀਵਰੀ ਰਾਹੀਂ ਜਨਮ ਦਿੱਤਾ, ਕੁਝ ਪੇਚੀਦਗੀਆਂ ਕਾਰਨ ਉਸ ਨੂੰ ਸੀ-ਸੈਕਸ਼ਨ ਕਰਵਾਉਣਾ ਪਿਆ ਸੀ।
ਮਸ਼ਹੂਰ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੂੰ ਬੇਟੇ ਦੇ ਜਨਮ ਸਮੇਂ ਸੀ-ਸੈਕਸ਼ਨ ਤੋਂ ਗੁਜ਼ਰਨਾ ਪਿਆ ਸੀ।
ਕਾਮੇਡੀ ਕੁਈਨ ਭਾਰਤੀ ਨੇ ਸੀ-ਸੈਕਸ਼ਨ ਰਾਹੀਂ ਬੇਟੇ ਨੂੰ ਜਨਮ ਦਿੱਤਾ। ਬੇਟੇ ਦੇ ਜਨਮ ਤੋਂ 2 ਤੋਂ 3 ਦਿਨ ਬਾਅਦ ਹੀ ਉਹ ਸੈੱਟ 'ਤੇ ਨਜ਼ਰ ਆਉਣ ਲੱਗੀ।
ਕਰੀਨਾ ਕਪੂਰ ਦੀ ਡਿਲੀਵਰੀ ਸੀ-ਸੈਕਸ਼ਨ ਰਾਹੀਂ ਹੋਈ ਸੀ। ਕਰੀਨਾ ਨੇ ਬਹੁਤ ਹੀ ਪਿਆਰੇ ਬੱਚੇ ਨੂੰ ਜਨਮ ਦਿੱਤਾ।