ਮਸ਼ਹੂਰ ਪੰਜਾਬੀ ਅਦਾਕਾਰਾ ਦਲਜੀਤ ਕੌਰ ਦਾ 69 ਸਾਲ ਦੀ ਉਮਰ 'ਚ ਵੀਰਵਾਰ ਸਵੇਰੇ ਕਸਬਾ ਸੁਧਾਰ ਬਾਜ਼ਾਰ 'ਚ ਦੇਹਾਂਤ ਹੋ ਗਿਆ।
ਦਲਜੀਤ ਕੌਰ ਨੇ ਕਦੇ ਪੰਜਾਬੀ ਫਿਲਮ ਇੰਡਸਟਰੀ 'ਤੇ ਰਾਜ ਕੀਤਾ ਸੀ ਤੇ ਕਈ ਹਿੱਟ ਹਿੰਦੀ ਫਿਲਮਾਂ 'ਚ ਵੀ ਕੰਮ ਕੀਤਾ।
ਦਿੱਲੀ ਦੇ ਲੇਡੀ ਸ਼੍ਰੀ ਰਾਮ ਕਾਲਜ ਤੋਂ ਗ੍ਰੈਜੂਏਟ ਦਲਜੀਤ ਕੌਰ ਨੇ ਪੁਣੇ ਫਿਲਮ ਇੰਸਟੀਚਿਊਟ ਤੋਂ ਅਦਾਕਾਰੀ ਦੀ ਸ਼ੁਰੂਆਤ ਕੀਤੀ। 1976 'ਚ ਉਨ੍ਹਾਂ ਦੀ ਪਹਿਲੀ ਫਿਲਮ ਦਾਜ ਰਿਲੀਜ਼ ਹੋਈ।
ਦਲਜੀਤ ਕੌਰ ਨੇ ਸੁਪਰਹਿੱਟ ਪੰਜਾਬੀ ਫਿਲਮਾਂ ਪੁੱਤ ਜੱਟਾਂ ਦੇ, ਮਾਮਲਾ ਗੜਬੜ ਹੈ, ਸਰਪੰਚ, ਕੀ ਬਣੂੰ ਦੁਨੀਆ ਦਾ ਤੇ ਪਟੋਲਾ 'ਚ ਹੀਰੋਇਨ ਦੀ ਭੂਮਿਕਾ ਨਿਭਾਈ।
ਦਲਜੀਤ ਕੌਰ ਕਬੱਡੀ ਤੇ ਹਾਕੀ ਦੀ ਨੈਸ਼ਨਲ ਖਿਡਾਰਨ ਵੀ ਸੀ। ਉਹ ਪਿਛਲੇ ਕੁਝ ਸਾਲਾਂ ਤੋਂ ਦਿਮਾਗ ਦੀ ਗੰਭੀਰ ਬਿਮਾਰੀ ਨਾਲ ਪੀੜਤ ਸੀ।
ਪਤੀ ਹਰਮਿੰਦਰ ਦਿਓਲ ਦੀ ਮੌਤ ਤੋਂ ਬਾਅਦ ਫਿਲਮੀ ਦੁਨੀਆ 'ਚ ਕਦਮ ਰੱਖਿਆ ਤੇ ਪੰਜਾਬੀ ਫਿਲਮ 'ਸਿੰਘ ਵਰਸਿਜ਼ ਕੌਰ' 'ਚ ਗਿੱਪੀ ਗਰੇਵਾਲ ਦੀ ਮਾਂ ਦੀ ਭੂਮਿਕਾ 'ਚ ਵੀ ਨਜ਼ਰ ਆਈ।