ਰੋਲ ’ਚ ਫਿੱਟ ਹੋਣ ਲਈ ਆਨਸਕਰੀਨ ਗੰਜੀਆਂ ਹੋਈਆਂ ਸਨ ਇਹ ਅਦਾਕਾਰਾਵਾਂ
By Tejinder Thind
2023-03-25, 12:29 IST
punjabijagran.com
ਅਨੁਸ਼ਕਾ ਸ਼ਰਮਾ
ਫਿਲਮ ‘ਏ ਦਿਲ ਹੈ ਮੁਸ਼ਕਲ’ ਵਿਚ ਅਨੁਸ਼ਕਾ ਸ਼ਰਮਾ ਨੇ ਕੈਂਸਰ ਮਰੀਜ਼ ਦਾ ਰੋਲ ਪਲੇਅ ਕੀਤਾ ਸੀ। ਇਸ ਕਿਰਦਾਰ ਮੁਤਾਬਕ ਉਸ ਨੂੰ ਕੁਝ ਸੀਨ ਵਿਚ ਗੰਜਾ ਦਿਖਣਾ ਸੀ। ਅਦਾਕਾਰਾ ਨੇ ਵੀ ਰੋਲ ਮੁਤਾਬਕ ਖੁਦ ਨੂੰ ਢਾਲ ਲਿਆ।
ਸ਼ਬਾਨਾ ਆਜ਼ਮੀ
ਸ਼ਬਾਨਾ ਆਜ਼ਮੀ ਆਪਣੇ ਹਰ ਕਿਰਦਾਰ ਵਿਚ ਜਾਨ ਪਾ ਦਿੰਦੀ ਹੈ। ਉਨ੍ਹਾਂ ਨੇ ਦੀਪਾ ਮਹਿਤਾ ਦੀ ਫਿਲਮ ‘ਵਾਟਰ’ ਵਿਚ ਕੰਮ ਕੀਤਾ ਸੀ, ਜਿਸ ਦੇ ਇਕ ਸੀਨ ਵਿਚ ਉਸ ਦਾ ਕਿਰਦਾਰ ਸੀ ਕਿ ਉਸ ਨੂੰ ਗੰਜਾ ਦਿਖਣਾ ਹੈ।
ਅੰਤਰਾ ਮਾਲੀ
ਅਦਾਕਾਰਾ ਅੰਤਰਾ ਮਾਲੀ ਨੇ ਅਮੋਲ ਪਾਲੇਕਰ ਦੀ ਫਿਲਮ ‘ਐਂਡ ਵਨਸ ਅਗੇਨ’ ਲਈ ਗੰਜੀ ਲੜਕੀ ਦਾ ਰੋਲ ਪਲੇਅ ਕੀਤਾ ਸੀ।
ਤਨਵੀ ਆਜ਼ਮੀ
ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਬਾਜੀਰਾਓ ਮਸਤਾਨੀ’ ਵਿਚ ਤਨਵੀ ਆਜ਼ਮੀ ਨੇ ਇਕ ਵਿਧਵਾ ਦੀ ਭੂਮਿਕਾ ਨਿਭਾਈ ਸੀ। ਕਿਹਾ ਜਾਂਦਾ ਹੈ ਕਿ ਇਸ ਕਿਰਦਾਰ ਨੂੰ ਜੀਵੰਤ ਰੂਪ ਦੇਣ ਲਈ ਤਨਵੀ ਅਸਲ ਵਿਚ ਗੰਜੀ ਹੋ ਗਈ ਸੀ।
ਲੀਸਾ ਰੇ
ਲੀਸਾ ਰੇ ਆਪਣੇ ਸਮੇਂ ਦੀ ਬੈਸਟ ਕਲਾਕਾਰ ਅਤੇ ਮਾਡਲ ਮੰਨੀ ਜਾਂਦੀ ਸੀ। ਦੱਸ ਦੇਈਏ ਕਿ ਵਾਟਰ ਨਾਂ ਦੀ ਮੂਵੀ ਵਿਚ ਉਨ੍ਹਾਂ ਨੇ ਵਿਧਵਾ ਦਾ ਰੋਲ ਕੀਤਾ ਸੀ, ਜਿਸ ਲਈ ਉਨ੍ਹਾਂ ਨੇ ਗੰਜੀ ਲੜਕੀ ਦੀ ਐਕਟਿੰਗ ਕਰਨੀ ਸੀ।
ਜੈਨਿਫਰ ਵਿੰਗੇਟ
ਛੋਟੇ ਪਰਦੇ ਦੀ ਦੁਨੀਆ ਦੀ ਟਾਪ ਮੋਸਟ ਅਦਾਕਾਰਾ ਹਨ। ਉਨ੍ਹਾਂ ਨੇ ਫੈਮਸ ਸ਼ੋਅ ‘ਬੇਹੱਦ’ ਦੇ ਕੁਝ ਸੀਨ ਲਈ ਗੰਜੀ ਲੜਕੀ ਦਾ ਰੋਲ ਕੀਤਾ ਸੀ।
ਨਿਆ ਸ਼ਰਮਾ
ਨਿਆ ਸ਼ਰਮਾ ਨੂੰ ਸੀਰੀਅਲ ‘ਏਕ ਹਜ਼ਾਰੋਂ ਮੇਂ ਮੇਰੀ ਬਹਿਨਾ ਹੈ’ ਨਾਲ ਘਰ-ਘਰ ਵਿਚ ਪਛਾਣ ਮਿਲੀ ਸੀ। ਇਸ ਸ਼ੋਅ ਵਿਚ ਉਨ੍ਹਾਂ ਨੇ ਮਾਨਵੀ ਨਾਂ ਦਾ ਕਿਰਦਾਰ ਨਿਭਾਇਆ ਸੀ, ਜੋ ਕੈਂਸਰ ਤੋਂ ਪੀੜਤ ਹੈ।
ਪ੍ਰਿਅੰਕਾ ਚੋਪੜਾ
ਪ੍ਰਿਅੰਕਾ ਚੋਪੜਾ ਨੇ ਮੈਰੀ ਕਾਮ ਦੀ ਫਿਲਮ ਕੀਤੀ ਸੀ। ਇਸ ਮੂਵੀ ਦੇ ਇਕ ਸੀਨ ਵਿਚ ਕਿਰਦਾਰ ਮੁਤਾਬਕ ਉਹ ਗੰਜੀ ਹੋ ਗਈ ਸੀ।
ਤਨੁਜਾ ਮੁਖਰਜੀ
ਤਨੁਜਾ ਮੁਖਰਜੀ ਨੇ ਮਰਾਠੀ ਫਿਲਮ ‘ਪੁਤਰੂਰੂ’ ਲਈ ਆਨਸਕਰੀਨ ਗੰਜੀ ਹੋ ਗਈ ਸੀ। ਉਨ੍ਹਾਂ ਨੇ ਉਸ ਜ਼ਮਾਨੇ ਦੇ ਹਿਸਾਬ ਨਾਲ ਆਨਸਕਰੀਨ ਬੋਲਡ ਲੁਕ ਅਪਨਾਈ ਸੀ।
ਅਦਾਕਾਰਾ ਮੌਨੀ ਰਾਏ ਨੇ ਕਰਵਾਇਆ ਬੋਲਡ ਫੋਟੋਸ਼ੂਟ
Read More