ਇਹ ਅਭਿਨੇਤਰੀਆਂ ਜਲਦ ਹੀ ਬਣਨ ਜਾ ਰਹੀਆਂ ਹਨ ਮਾਂ


By Neha diwan2024-08-19, 16:18 ISTpunjabijagran.com

ਦੀਪਿਕਾ ਪਾਦੁਕੋਣ

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੁਕੋਣ ਆਪਣੀ ਪ੍ਰੈਗਨੈਂਸੀ ਅਤੇ ਸਟਾਈਲ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ।

ਦ੍ਰਿਸ਼ਟੀ ਧਾਮੀ

ਸੀਰੀਅਲ 'ਗੀਤ' ਨਾਲ ਮਸ਼ਹੂਰ ਹੋਈ ਦ੍ਰਿਸ਼ਟੀ ਧਾਮੀ ਮਾਂ ਬਣਨ ਜਾ ਰਹੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕਰਕੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ।

ਦੇਵੋਲੀਨਾ ਭੱਟਾਚਾਰਜੀ

ਟੀਵੀ ਸ਼ੋਅ ‘ਸਾਥ ਨਿਭਾਨਾ ਸਾਥੀਆ’ ਨਾਲ ਹਰ ਘਰ ਵਿੱਚ ਮਸ਼ਹੂਰ ਹੋਈ ਦੇਵੋਲੀਨਾ ਜਲਦੀ ਹੀ ਮਾਂ ਬਣਨ ਜਾ ਰਹੀ ਹੈ। ਅਦਾਕਾਰਾ ਨੇ ਸਾਲ 2022 ਵਿੱਚ ਸ਼ਾਹਨਵਾਜ਼ ਖਾਨ ਨਾਲ ਵਿਆਹ ਕੀਤਾ ਸੀ।

ਸ਼ਰਧਾ ਆਰੀਆ

ਸੀਰੀਅਲ 'ਕੁੰਡਲੀ ਭਾਗਿਆ' ਨਾਲ ਮਸ਼ਹੂਰ ਹੋਈ ਸ਼ਰਧਾ ਆਰੀਆ ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਖਬਰਾਂ ਮੁਤਾਬਕ ਅਦਾਕਾਰਾ ਵਿਆਹ ਦੇ 3 ਸਾਲ ਬਾਅਦ ਮਾਂ ਬਣਨ ਜਾ ਰਹੀ ਹੈ।

ਸੋਨਾਲੀ ਸਹਿਗਲ

ਪਿਆਰ ਕਾ ਪੰਚਨਾਮਾ' ਨਾਲ ਮਸ਼ਹੂਰ ਹੋਈ ਸੋਨਾਲੀ ਸਹਿਗਲ ਨੇ ਆਪਣੀ ਪ੍ਰੈਗਨੈਂਸੀ ਦੀ ਖਬਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਅਦਾਕਾਰਾ ਨੇ ਇੱਕ ਫੋਟੋ ਸ਼ੇਅਰ ਕਰਕੇ ਮਾਂ ਬਣਨ ਦੀ ਖੁਸ਼ਖਬਰੀ ਦਿੱਤੀ।

ਸਮ੍ਰਿਤੀ ਖੰਨਾ

ਸਮ੍ਰਿਤੀ ਖੰਨਾ ਇੱਕ ਟੀਵੀ ਅਦਾਕਾਰਾ ਹੈ। ਜੋੜੇ ਨੇ ਅਪ੍ਰੈਲ 2024 'ਚ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ ਸੀ ਕਿ ਦੋਵੇਂ ਆਪਣੇ ਦੂਜੇ ਬੱਚੇ ਦਾ ਸਵਾਗਤ ਕਰਨ ਜਾ ਰਹੇ ਹਨ।

ਯੁਵਿਕਾ ਚੌਧਰੀ

ਪ੍ਰਿੰਸ ਨਰੂਲਾ ਦੀ ਪਤਨੀ ਯੁਵਿਕਾ ਚੌਧਰੀ ਵੀ ਜਲਦੀ ਹੀ ਮਾਂ ਬਣਨ ਵਾਲੀ ਹੈ। ਜੋੜੇ ਨੇ ਇਸ ਖੁਸ਼ਖਬਰੀ ਨੂੰ ਸੋਸ਼ਲ ਮੀਡੀਆ 'ਤੇ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਫੈਨਜ਼ ਨਾਲ ਸ਼ੇਅਰ ਕੀਤਾ ਸੀ।

ALL PHOTO CREDIT : INSTAGRAM

ਜੇ ਚਾਹੁੰਦੇ ਹੋ ਸਟਾਈਲਿਸ਼ ਲੁੱਕ ਤਾਂ ਟ੍ਰਾਈ ਕਰੋ ਅਨੰਨਿਆ ਪਾਂਡੇ ਦੇ ਇਹ ਲੁੱਕਸ