ਬਿਨਾਂ ਤੇਲ ਦੇ ਬਣਾਓ ਇਹ ਨਾਸ਼ਤਾ, ਜਾਣੋ ਆਸਾਨ ਰੈਸਿਪੀ
By Neha diwan
2024-07-22, 12:34 IST
punjabijagran.com
ਓਟਸ ਉਪਮਾ
ਤੇਲ ਤੋਂ ਬਿਨਾਂ ਨਾਸ਼ਤਾ ਕਰਨ ਨਾਲ ਨਾ ਸਿਰਫ਼ ਤੁਹਾਡੇ ਦਿਲ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ, ਸਗੋਂ ਇਹ ਮੋਟਾਪਾ ਘਟਾਉਣ ਵਿੱਚ ਵੀ ਮਦਦ ਕਰਦਾ ਹੈ। ਅਜਿਹੇ 'ਚ ਤੁਸੀਂ ਓਟਸ ਦਾ ਉਪਮਾ ਬਣਾ ਕੇ ਖਾ ਸਕਦੇ ਹੋ।
ਕਿਵੇਂ ਬਣਾਉਣਾ ਹੈ
ਓਟਸ ਨੂੰ ਗਰਮ ਪਾਣੀ 'ਚ ਪਾਓ, ਪਿਆਜ਼, ਟਮਾਟਰ ਤੇ ਮਨਪਸੰਦ ਸਬਜ਼ੀਆਂ ਪਾਓ। 5-10 ਮਿੰਟ ਤੱਕ ਪਕ ਜਾਵੇ ਤਾਂ ਮਸਾਲੇ ਪਾ ਕੁਝ ਦੇਰ ਪਕਾਓ। ਬਿਨਾਂ ਤੇਲ ਦੇ ਇਹ ਓਟਸ ਉਪਮਾ ਬਹੁਤ ਸੁਆਦ ਲੱਗਦਾ ਹੈ।
ਪਨੀਰ ਕੌਰਨ ਸਲਾਦ
ਸਿਹਤਮੰਦ ਅਤੇ ਸਵਾਦਿਸ਼ਟ ਖਾਣਾ ਚਾਹੁੰਦੇ ਹੋ ਤਾਂ ਪਨੀਰ ਕੌਰਨ ਸਲਾਦ ਵੀ ਹੈ।ਨਾਨ-ਸਟਿਕ ਪੈਨ ਲਓ ਇਸ ਵਿੱਚ ਪਨੀਰ ਦੇ ਟੁਕੜਿਆਂ ਨੂੰ ਉਦੋਂ ਤੱਕ ਭੁੰਨਣਾ ਹੋਵੇਗਾ ਜਦੋਂ ਤੱਕ ਉਹ ਗੋਲਡਨ ਬਰਾਊਨ ਨਾ ਹੋ ਜਾਣ।
ਕਿਵੇਂ ਬਣਾਉਣਾ ਹੈ
ਕੱਟਿਆ ਹੋਇਆ ਪਿਆਜ਼, ਟਮਾਟਰ ਅਤੇ ਮੱਕੀ ਪਾ ਕੇ ਮਿਕਸ ਕਰੋ। ਮਸਾਲੇ ਅਤੇ ਨਮਕ ਪਾ ਸਕਦੇ ਹੋ। ਅੰਤ ਵਿੱਚ, ਇਸਨੂੰ ਚਾਟ ਮਸਾਲਾ, ਕਾਲੀ ਮਿਰਚ ਅਤੇ ਨਿੰਬੂ ਦੇ ਰਸ ਨਾਲ ਸਜਾਇਆ ਜਾ ਸਕਦਾ ਹੈ।
ਆਲੂ ਦੀ ਰੋਟੀ
ਸਭ ਤੋਂ ਪਹਿਲਾਂ ਆਲੂ ਨੂੰ ਉਬਾਲਣਾ ਹੋਵੇਗਾ ਤੇ ਫਿਰ ਇਸ ਨੂੰ ਪੀਸ ਕੇ ਇਸ ਵਿੱਚ ਸਾਰੇ ਮਸਾਲੇ ਮਿਲਾਓ। ਇਸ ਨੂੰ ਆਟੇ ਨਾਲ ਮਿਲਾਓ, ਆਟੇ ਨੂੰ ਗੁਨ੍ਹੋ ਤੇ ਇਸ ਤੋਂ ਬਣੀਆਂ ਰੋਟੀਆਂ ਨੂੰ ਨਾਨ-ਸਟਿਕ ਪੈਨ 'ਤੇ ਇਕ-ਇਕ ਕਰਕੇ ਸੇਕ ਲਓ।
ਕਿਵੇਂ ਬਣਾਉਣਾ ਹੈ
ਖਾਸ ਗੱਲ ਇਹ ਹੈ ਕਿ ਇਨ੍ਹਾਂ ਰੋਟੀਆਂ ਨੂੰ ਖਾਣ ਲਈ ਤੁਹਾਨੂੰ ਕਿਸੇ ਸਬਜ਼ੀ ਦੀ ਵੀ ਲੋੜ ਨਹੀਂ ਹੈ। ਦਹੀਂ ਜਾਂ ਚਟਨੀ ਨਾਲ ਵੀ ਇਸ ਦਾ ਸੁਆਦ ਅਦਭੁਤ ਹੁੰਦਾ ਹੈ।
ਜੇ ਸਾਵਣ 'ਚ ਬਣਾ ਰਹੇ ਹੋ ਸਾਬੂਦਾਣਾ ਖਿਚੜੀ ਤਾਂ ਬਸ ਪਾਓ ਇੱਕ ਚੀਜ਼
Read More