ਖਾਣੇ ਦਾ ਸਵਾਦ ਵਧਾਉਣ ਲਈ ਹਰ ਘਰ 'ਚ ਕੜ੍ਹੀ ਪੱਤੇ ਦਾ ਇਸਤੇਮਾਲ ਕੀਤਾ ਜਾਦਾ ਹੈ। ਇਹ ਔਸ਼ਧੀ ਗੁਣ ਨਾਲ ਭਰਪੂਰ ਹੁੰਦਾ ਹੈ।
ਕੜ੍ਹੀ ਪੱਤਾ ਗੁਣਾ ਨਾਲ ਭਰਪੂਰ ਹੁੰਦਾ ਹੈ। ਇਹ ਸਕਿਨ ਤੇ ਵਾਲਾਂ ਲਈ ਫਾਇਦੇਮੰਦ ਹੁੰਦਾ ਹੈ। ਇਸ ਨੂੰ ਖਾਣ ਨਾਲ ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਘੱਟ ਹੁੰਦੀਆਂ ਹਨ।
ਕੜ੍ਹੀ ਪੱਤੇ ਨੂੰ 1 ਕੱਪ ਪਾਣੀ 'ਚ ਉਬਾਲ ਲਓ ਤੇ ਫਿਰ ਪਾਣੀ ਨੂੰ ਕੋਸੇ ਹੋਣ 'ਤੇ ਪੀਓ। ਇਸ ਨੂੰ ਰੋਜ਼ ਪੀਣ ਨਾਲ ਪੇਟ ਦੀ ਚਰਬੀ ਘੱਟ ਹੁੰਦੀ ਹੈ।
ਕੜ੍ਹੀ ਪੱਤੇ ਨੂੰ ਚਬਾ ਕੇ ਖਾਣ ਨਾਲ ਮੂੰਹ ਦੀ ਬਦਬੂ ਦੂਰ ਹੁੰਦੀ ਹੈ। ਇਸ ਨੂੰ ਕੁਝ ਦੇਰ ਚਬਾਉਣਾ ਚਾਹੀਦਾ ਤੇ ਫਿਰ ਕੁਰਲੀ ਕਰ ਲਓ। ਇਸ ਨਾਲ ਕਈ ਸਮੱਸਿਆਵਾਂ ਦੂਰ ਹੋ ਜਾਂਦੀਆ ਹਨ।
ਕੜ੍ਹੀ ਪੱਤੇ ਨੂੰ ਪਹਿਲਾਂ ਧੋ ਲਓ ਤੇ ਫਿਰ ਬਾਅਦ ਇਸ ਨੂੰ ਸੁਕਾ ਕੇ ਖਾਓ। ਅੱਧਾ ਚਮਚ ਘਿਓ 'ਚ ਕੜ੍ਹੀ ਪੱਤੇ ਨੂੰ ਭੁੰਨ ਕੇ ਖਾਓ। ਇਸ ਨਾਲ ਜੀ ਕੱਚਾ ਹੋਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
ਕੜ੍ਹੀ ਪੱਤੇ ਦੀ ਚਟਨੀ ਵੀ ਬਣਾ ਕੇ ਵੀ ਖਾ ਸਕਦੇ ਹੋ। ਇਹ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਦਾ ਸੇਵਨ ਡਾਇਬੀਟੀਜ਼ 'ਚ ਵੀ ਕੀਤਾ ਜਾ ਸਕਦਾ ਹੈ।
ਜੇ ਤੁਹਾਨੂੰ ਪੇਟ ਸੰਬੰਧੀ ਸਮੱਸਿਆ ਰਹਿੰਦੀ ਹੈ ਤਾਂ ਇਸ ਦਾ ਪੇਸਟ ਬਣਾ ਕੇ ਖਾਓ। ਇਸ ਦੇ ਪੇਸਟ ਨੂੰ ਲੱਸੀ 'ਚ ਮਿਲਾ ਕੇ ਪੀ ਸਕਦੇ ਹੋ।
ਕੜ੍ਹੀ ਪੱਤੇ ਨੂੰ ਡਾਈਟ 'ਚ ਸ਼ਾਮਲ ਕਰਨ ਭਾਰ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕੋਲੈਸਟ੍ਰੋਲ, ਬਲੱਡ ਸ਼ੂਗਰ ਵਰਗੀਆਂ ਬਿਮਾਰੀਆਂ ਵੀ ਦੂਰ ਹੁੰਦੀਆਂ ਹਨ।