ਜਾਣੋ ਜ਼ਿਆਦਾ ਫੋਨ ਦਾ ਇਸਤੇਮਾਲ ਕਰਨ ਦੇ ਨੁਕਸਾਨ


By Neha diwan15, Sep 2024 02:58 PMpunjabijagran.com

ਅੱਜਕੱਲ੍ਹ ਦੇ ਲਾਈਫਸਟਾਈਲ 'ਚ ਹਰ ਵਿਅਕਤੀ ਸਮਾਰਟਫੋਨ 'ਚ ਹੀ ਬਿਜ਼ੀ ਰਹਿੰਦਾ ਹੈ। ਜ਼ਿਆਦਾਤਰ ਲੋਕ ਦਿਨ 'ਚ ਘੱਟ ਤੋਂ ਘੱਟ 5-6 ਘੰਟੇ ਮੋਬਾਇਲ ਫੋਨ 'ਤੇ ਹੀ ਬਿਤਾਉਂਦੇ ਹਨ।

ਹੋ ਸਕਦੀਆਂ ਹਨ ਇਹ ਸਮੱਸਿਆਵਾਂ

ਸਮਾਰਟਫੋਨ ਦਾ ਜ਼ਿਆਦਾ ਇਸਤੇਮਾਲ ਕਰਨ ਨਾਲ ਬੁਰਾ ਅਸਰ ਪੈਂਦਾ ਹੈ। ਇਸ ਨਾਲ ਕਈ ਸਾਰੀਆਂ ਸਮੱਸਿਆਵਾਂ ਪੈਂਦਾ ਹੁੰਦੀਆਂ ਹਨ ਤੇ ਨੈਗਟੀਵਿਟੀ ਵੀ ਆਉਂਦੀ ਹੈ।

ਸਿਰ ਦਰਦ ਤੇ ਅੱਖਾਂ ਦੀ ਸਮੱਸਿਆ

ਸਮਾਰਟਫੋਨ ਦਾ ਇਸਤੇਮਾਲ ਜ਼ਿਆਦਾ ਕਰਨ ਨਾਲ ਸਿਰ ਦਰਦ ਤੇ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਹੁੰਦੀਆਂ ਹਨ ਤੇ ਨੀਂਦ ਨਾ ਆਉਣ ਦੀ ਪਰੇਸ਼ਾਨੀ ਵੀ ਹੁੰਦੀ ਹੈ।

ਮਹਿਸੂਸ ਹੁੰਦੈ ਇਕੱਲਾਪਣ

ਸਮਾਰਟਫੋਨ 'ਤੇ ਜ਼ਿਆਦਾ ਸਮੇਂ ਬਿਤਾਉਣ ਨਾਲ ਦੂਸਰਿਆਂ ਨਾਲ ਮਿਲਣਾ-ਜੁਲਣਾ ਘੱਟ ਹੋ ਜਾਂਦਾ ਹੈ ਤੇ ਇਕੱਲਾਪਣ ਮਹਿਸੂਸ ਹੁਦਾ ਹੈ। ਇਸ ਨਾਲ ਵਿਅਕਤੀ ਵਹਮ ਦਾ ਸ਼ਿਕਾਰ ਵੀ ਹੋਣ ਲਗਦਾ ਹੈ।

ਇੱਕ ਟਾਈਮ ਪੀਰੀਅਡ ਡਿਸਾਈਡ ਕਰੋ

ਫੋਨ ਦਾ ਇਸਤੇਮਾਲ ਘੱਟ ਤੋਂ ਘੱਟ ਕਰਨ ਲਈ ਸਮਾਂ ਤੈਅ ਕਰੋ। ਜ਼ਿਆਦਾ ਸਮਾਂ ਮੋਬਾਇਲ ਫੋਨ 'ਤੇ ਨਾ ਬਿਤਾਓ।

ਡਿਜੀਟਲ ਡੀਟੌਕਸ ਹੈ ਜ਼ਰੂਰੀ

ਫੋਨ ਨੂੰ ਕੁਝ ਸਮੇਂ ਲਈ ਦੂਰ ਕਰਨਾ ਚਾਹੀਦਾ ਹੈ ਤਾਂ ਜੋ ਮਾਨਸਿਕ ਤੇ ਸਰੀਰ ਦੀਆਂ ਗਤੀਵਿਧੀਆਂ 'ਤੇ ਧਿਆਨ ਦਿੱਤਾ ਜਾ ਸਕੇ।

ਰਾਤ ਸਮੇਂ ਫੋਨ ਨੂੰ ਦੂਰ ਰੱਖੋ

ਜ਼ਿਆਦਾਤਰ ਲੋਕ ਰਾਤ 'ਚ ਮੋਬਾਇਲ ਫੋਨ ਨੂੰ ਸਿਰਹਾਣੇ ਹੀ ਰੱਖਦੇ ਹਨ ਤੇ ਇਸਤੇਮਾਲ ਕਰਦੇ ਰਹਿੰਦੇ ਹਨ। ਇਸ ਨਾਲ ਨੀਂਦ ਖਰਾਬ ਹੁੰਦੀ ਹੈ। ਇਸ ਲਈ ਰਾਤ ਸਮੇਂ ਮੋਬਾਇਲ ਫੋਨ ਨੂੰ ਦੂਰ ਰੱਖੋ।

ਫਿਜ਼ਿਕਲ ਐਕਟੀਵਿਟੀ ਕਰੋ

ਸਮਾਰਟਫੋਨ ਦੇ ਇਸਤੇਮਾਲ ਕਰਨ ਨਾਲ ਲੋਕ ਫਿਜ਼ਿਕਲ ਐਕਟੀਵਿਟੀ ਨਹੀਂ ਕਰਦੇ ਹਨ। ਫੋਨ ਦਾ ਇਸਤੇਮਾਲ ਘੱਟ ਕਰੋ ਤੇ ਫਿਜ਼ਿਕਲ ਐਕਟੀਵਿਟੀ ਕਰੋ।

ਅੰਡਰਆਰਮਸ ਦਾ ਕਾਲਾਪਨ ਹੈ ਸ਼ਰਮਨਾਕ, ਇਸ ਤਰ੍ਹਾਂ ਕਰੋ ਦੂਰ