ਅਸੀਂ ਕਬਜ਼ ਦੀ ਸਮੱਸਿਆ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ ਜਾਂ ਇਸ ਨੂੰ ਮਜ਼ਾਕ ਦਾ ਵਿਸ਼ਾ ਬਣਾ ਦਿੰਦੇ ਹਾਂ ਪਰ ਅਸਲ ਵਿਚ ਇਹ ਸਮੱਸਿਆ ਬਹੁਤ ਵੱਡੀ ਹੈ। ਜੋ ਲੋਕ ਇਸ ਸਮੱਸਿਆ ਤੋਂ ਪ੍ਰੇਸ਼ਾਨ ਹਨ, ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹਨ।
ਭੋਜਨ ਦਾ ਸਹੀ ਢੰਗ ਨਾਲ ਨਾ ਪਚਣਾ ਤੇ ਤੁਹਾਡੇ ਪਾਚਨ ਤੰਤਰ 'ਚ ਗੜਬੜੀਆਂ ਕਬਜ਼ ਹੋਣ ਦੇ ਮੁੱਖ ਕਾਰਨ ਹਨ। ਕਬਜ਼ ਹੋਣ ਕਾਰਨ ਪੇਟ ਦੀ ਸਫਾਈ ਨਹੀਂ ਹੁੰਦੀ। ਗੈਸ, ਫੁੱਲਣਾ ਅਤੇ ਭੁੱਖ ਨਾ ਲੱਗਣਾ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।
ਓਟਸ ਵਿੱਚ ਘੁਲਣਸ਼ੀਲ ਫਾਈਬਰ ਜ਼ਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਹੈ ਇਸ ਨਾਲ ਕਬਜ਼ ਦੀ ਸਮੱਸਿਆ ਨਹੀਂ ਹੁੰਦੀ। ਤੁਸੀਂ ਓਟਸ ਚਿੱਲਾ, ਓਟਸ ਇਡਲੀ ਜਾਂ ਦਲੀਆ ਵੀ ਲੈ ਸਕਦੇ ਹੋ।
ਘਿਓ 'ਚ ਬਿਊਟੀਰਿਕ ਐਸਿਡ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ ਜੋ ਕਬਜ਼ ਤੋਂ ਰਾਹਤ ਦਿਵਾਉਂਦਾ ਹੈ। ਇਸ ਦੇ ਨਾਲ ਹੀ ਇਹ ਪੇਟ ਦਰਦ, ਬਲੋਟਿੰਗ ਅਤੇ ਕਬਜ਼ ਦੇ ਹੋਰ ਲੱਛਣਾਂ ਨੂੰ ਘੱਟ ਕਰਦਾ ਹੈ।
ਨਾਰੀਅਲ ਦਾ ਤੇਲ ਫੈਟੀ ਐਸਿਡ ਨਾਲ ਭਰਪੂਰ ਹੁੰਦਾ ਹੈ ਜੋ ਮਲ ਨੂੰ ਨਰਮ ਕਰਨ ਵਿੱਚ ਮਦਦ ਕਰਦੈ। ਤੁਸੀਂ ਸਵੇਰੇ ਇੱਕ ਨਾਰੀਅਲ ਦੇ ਤੇਲ ਨੂੰ ਕੋਸੇ ਪਾਣੀ ਦੇ ਨਾਲ ਲਓ, ਗਤੀ ਠੀਕ ਹੋਵੇਗੀ ਅਤੇ ਤੁਹਾਨੂੰ ਕਬਜ਼ ਤੋਂ ਰਾਹਤ ਮਿਲੇਗੀ।
ਚਿਆ ਦੇ ਬੀਜ ਘੁਲਣਸ਼ੀਲ ਫਾਈਬਰ ਨਾਲ ਭਰਪੂਰ ਹੁੰਦੇ ਹਨ ਤੁਸੀਂ 1-2 ਚਮਚ ਭਿੱਜੇ ਹੋਏ ਚਿਆ ਬੀਜਾਂ ਨੂੰ ਫਲ, ਪਾਣੀ ਜਾਂ ਨਾਰੀਅਲ ਪਾਣੀ ਨਾਲ ਲੈ ਸਕਦੇ ਹੋ।
ਤ੍ਰਿਫਲਾ ਚੂਰਨ ਤਿੰਨ ਮੁੱਖ ਜੜੀ ਬੂਟੀਆਂ, ਆਂਵਲਾ, ਹਰੜ ਅਤੇ ਬਹੇੜਾ ਦਾ ਮਿਸ਼ਰਣ ਹੈ। ਇਹ ਤਿੰਨੋਂ ਕਬਜ਼ ਤੋਂ ਰਾਹਤ ਦਿੰਦੇ ਹਨ। ਤੁਸੀਂ ਸੌਣ ਤੋਂ ਪਹਿਲਾਂ ਅੱਧਾ ਤੋਂ ਇਕ ਚਮਚ ਤ੍ਰਿਫਲਾ ਪਾਊਡਰ ਕੋਸੇ ਪਾਣੀ ਦੇ ਨਾਲ ਲੈ ਸਕਦੇ ਹੋ।