ਸਾਲ ਦਾ ਆਖ਼ਰੀ ਸੂਰਜ ਗ੍ਰਹਿਣ, ਇਨ੍ਹਾਂ ਰਾਸ਼ੀਆਂ ਦੇ ਜੀਵਨ 'ਚ ਹੋਵੇਗੀ ਹਲਚਲ


By Ramandeep Kaur08, Oct 2022 10:18 AMpunjabijagran.com

ਤਾਰੀਕ ਤੇ ਸਮਾਂ

ਸਾਲ ਦਾ ਆਖ਼ਰੀ ਅੰਸ਼ਕ ਸੂਰਜ ਗ੍ਰਹਿਣ 25 ਅਕਤੂਬਰ, 2022 ਨੂੰ ਲੱਗੇਗਾ। ਭਾਰਤੀ ਸਮੇਂ ਅਨੁਸਾਰ ਗ੍ਰਹਿਣ ਦੁਪਹਿਰ 2:28 ਤੋਂ ਸ਼ਾਮ 6:32 ਤਕ ਲੱਗੇਗਾ। ਇਹ ਸੂਰਜ ਗ੍ਰਹਿਣ ਕਰੀਬ ਚਾਰ ਘੰਟੇ ਦਾ ਹੈ।

ਪੂਰਬੀ ਭਾਰਤ 'ਚ ਨਹੀਂ ਦਿਖੇਗਾ

ਇਹ ਸੂਰਜ ਗ੍ਰਹਿਣ ਲਗਪਗ ਚਾਰ ਘੰਟੇ ਦਾ ਹੈ। ਪੂਰਬੀ ਭਾਰਤ ਨੂੰ ਛੱਡ ਕੇ ਭਾਰਤ ਦੇ ਸਾਰੇ ਹਿੱਸਿਆਂ 'ਚ ਇਸ ਖਗੋਲੀ ਘਟਨਾ ਨੂੰ ਦੇਖਿਆ ਜਾ ਸਕਦਾ ਹੈ।

ਮਨੁੱਖ ਜਾਤੀ 'ਤੇ ਗ੍ਰਹਿਣ ਦਾ ਪ੍ਰਭਾਵ

ਦੀਵਾਲੀ ਤੋਂ ਠੀਕ ਇਕ ਦਿਨ ਬਾਅਦ ਹੋਣ ਕਾਰਨ ਕਈ ਰਾਸ਼ੀਆਂ ਦੇ ਜਾਤਕਾਂ ਦੇ ਜੀਵਨ 'ਤੇ ਚੰਗਾ ਤੇ ਕਈਆਂ 'ਦੇ ਜੀਵਨ 'ਤੇ ਮਾੜਾ ਅਸਰ ਪਵੇਗਾ।

ਮੇਖ ਰਾਸ਼ੀ

ਮੇਖ ਰਾਸ਼ੀ ਵਾਲੇ ਲੋਕ ਜਿੱਥੇ ਚੰਗੀ ਸਿਹਤ ਤੇ ਫਿਟਨੈੱਟ ਦਾ ਅਨੰਦ ਲੈਣਗੇ, ਉੱਥੇ ਹੀ ਸਾਥੀ ਨਾਲ ਮਤਭੇਦ ਵੀ ਹੋ ਸਕਦੇ ਹਨ, ਜਿਨ੍ਹਾਂ ਨੂੰ ਆਪਸੀ ਸਮਝ ਨਾਲ ਸੁਲਝਾਇਆ ਜਾ ਸਕਦਾ ਹੈ। ਫਲ਼ ਪ੍ਰਾਪਤੀ ਲਈ ਭਗਵਾਨ ਗਣੇਸ਼ ਦੀ ਪੂਜਾ ਕਰੋ।

ਕਰਕ ਰਾਸ਼ੀ

ਕਰਕ ਰਾਸ਼ੀ ਦੇ ਲੋਕ ਮਾਨਸਿਕ ਤਣਾਅ ਮਹਿਸੂਸ ਕਰ ਸਕਦੇ ਹਨ। ਆਰਥਿਕ ਸਥਿਤੀ 'ਚ ਵੀ ਉਲਝਣ ਦੇਖੀ ਜਾ ਸਕਦੀ ਹੈ। ਲਾਭ ਪ੍ਰਾਪਤੀ ਲਈ ਦੇਵੀ ਦੁਰਗਾ ਦੀ ਪੂਜਾ ਕਰਨ ਦਾ ਸੁਝਾਅ ਹੈ।

ਤੁਲਾ ਰਾਸ਼ੀ

ਤੁਲਾ ਰਾਸ਼ੀ ਜਾਤਕਾਂ ਨੂੰ ਸਿਹਤ ਸੰਬੰਧੀ ਗੰਭੀਰ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ। ਵਿੱਤੀ ਸੰਕਟ ਵੀ ਝੱਲਣਾ ਪੈ ਸਕਦਾ ਹੈ। ਭਗਵਾਨ ਸ਼ਿਵ ਦੀ ਪੂਜਾ ਕਰਨਾ ਲਾਭਕਾਰੀ ਹੋਵੇਗਾ।

ਧਨੂ ਰਾਸ਼ੀ

ਸਿਹਤ ਸਬੰਧੀ ਸਮੱਸਿਆਵਾਂ ਦੇ ਨਾਲ ਵਿੱਤੀ ਮੋਰਚੇ 'ਤੇ, ਕੋਈ ਚੰਗੀ ਖ਼ਬਰ ਨਹੀਂ ਦੇਖੀ ਜਾ ਸਕਦੀ। ਤੁਹਾਨੂੰ ਸਿਰਫ਼ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਹਨੂਮਾਨ ਜੀ ਦੀ ਪੂਜਾ ਕਰਨ ਨਾਲ ਲਾਭ ਮਿਲੇਗਾ।

VASTU SHASTRA: ਘਰ 'ਚ ਚੂਹਿਆਂ ਜਾਂ ਛਛੂੰਦਰ ਦਾ ਹੋਣਾ ਸ਼ੁੱਭ ਜਾਂ ਅਸ਼ੁੱਭ ?