ਵਾਸਤੂ ਸ਼ਾਸਤਰ ਅਨੁਸਾਰ ਘਰ 'ਚ ਪਈ ਹਰ ਇਕ ਚੀਜ਼ ਦਾ ਅਸਰ ਪਰਿਵਾਰਕ ਸਥਿਤੀ 'ਤੇ ਪੈਂਦਾ ਹੈ। ਫਿਰ ਚਾਹੇ ਉਹ ਕੀੜੇ-ਮਕੌੜੇ ਜਾਂ ਜੀਵ ਜੰਤੂ ਹੀ ਕਿਉਂ ਨਾ ਹੋਣ।
ਧਾਰਮਿਕ ਗ੍ਰੰਥਾਂ ਅਨੁਸਾਰ ਚੂਹਾ ਭਗਵਾਨ ਗਣੇਸ਼ ਦਾ ਵਾਹਨ ਹੈ। ਇਸ ਲਈ ਚੂਹੇ ਨੂੰ ਸ਼ੁਭ ਮੰਨਿਆ ਜਾਂਦਾ ਹੈ। ਘਰ 'ਚ ਚੂਹਿਆਂ ਦਾ ਹੋਣਾ ਆਮ ਗੱਲ ਹੈ। ਇਨ੍ਹਾਂ ਨਾਲ ਕੋਈ ਵੱਡਾ ਨੁਕਸਾਨ ਨਹੀਂ ਹੁੰਦਾ।
ਜੇਕਰ ਘਰ ਵਿਚ ਚੂਹਿਆਂ ਦੀ ਗਿਣਤੀ 'ਚ ਵੱਡਾ ਵਾਧਾ ਹੋ ਰਿਹਾ ਹੈ, ਤਾਂ ਇਹ ਗਰੀਬੀ ਦੇ ਨਾਲ-ਨਾਲ ਬਿਮਾਰੀ ਨੂੰ ਸੱਦਾ ਦੇਣ ਵਾਲੀ ਗੱਲ ਹੈ।
ਜੇਕਰ ਚੂਹੇ ਘਰ ਦੀਆਂ ਚੀਜ਼ਾਂ ਨੂੰ ਵਾਰ-ਵਾਰ ਕੁਤਰਣ ਲੱਗ ਗਏ ਹਨ, ਤਾਂ ਇਹ ਜੀਵਨ ਵਿਚ ਖੁਸ਼ਹਾਲੀ ਅਤੇ ਸ਼ਾਂਤੀ 'ਚ ਕਮੀ ਦਾ ਸੰਕੇਤ ਦਿੰਦਾ ਹੈ।
ਛਛੂੰਦਰ ਨੂੰ ਦੇਵੀ ਲਕਸ਼ਮੀ ਦਾ ਰੂਪ ਮੰਨਿਆ ਜਾਂਦਾ ਹੈ। ਘਰ 'ਚ ਛਛੂੰਦਰ ਦਾ ਹੋਣਾ ਇੱਕ ਚੰਗਾ ਸੰਕੇਤ ਹੈ। ਇਹ ਘਰ ਦੀ ਖੁਸ਼ਹਾਲੀ ਅਤੇ ਸ਼ਾਂਤੀ ਵਧਾਉਣ ਦਾ ਸੰਕੇਤ ਹੈ।
ਜੇ ਸ਼ਾਮ ਨੂੰ ਘਰ 'ਚ ਛਛੂੰਦਰ ਦਾਖ਼ਲ ਹੁੰਦੀ ਹੈ, ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਵੱਡੀ ਕਮਾਈ ਕਰਨ ਜਾ ਰਹੇ ਹੋ। ਛਛੂੰਦਰ ਨੂੰ ਕਦੇ ਵੀ ਭੁੱਖਾ ਨਹੀਂ ਛੱਡਣਾ ਚਾਹੀਦਾ।