ਦਹੀਂ ਹੋ ਗਿਆ ਹੈ ਬਹੁਤ ਖੱਟਾ ਤਾਂ ਸੁੱਟਣ ਦੀ ਬਜਾਏ ਇਸ ਤਰ੍ਹਾਂ ਕਰੋ ਵਰਤੋ


By Neha diwan2023-06-21, 14:13 ISTpunjabijagran.com

ਦਹੀਂ

ਗਰਮੀਆਂ ਵਿੱਚ ਘਰਾਂ ਵਿੱਚ ਦਹੀਂ ਦੀ ਵਰਤੋਂ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ, ਚਾਹੇ ਇਹ ਮਸਾਲਾ ਛਾਛ ਜਾਂ ਲੱਸੀ ਬਣਾਉਣ ਲਈ ਹੋਵੇ। ਦਹੀਂ ਦੀ ਵਰਤੋਂ ਕਈ ਤਰ੍ਹਾਂ ਦੀਆਂ ਪਕਵਾਨਾਂ ਲਈ ਕੀਤੀ ਜਾਂਦੀ ਹੈ।

ਦਹੀਂ ਬਣਾਉਣਾ ਬਹੁਤ ਆਸਾਨ

ਕਈ ਲੋਕ ਡੇਅਰੀ ਤੋਂ ਦਹੀ ਖਰੀਦ ਕੇ ਖਾਂਦੇ ਹਨ, ਜਦਕਿ ਕਈ ਲੋਕ ਘਰ 'ਚ ਸਟੋਰ ਕੀਤਾ ਦਹੀਂ ਖਾਂਦੇ ਹਨ। ਦਹੀਂ ਬਣਾਉਣਾ ਬਹੁਤ ਆਸਾਨ ਅਤੇ ਖਰੀਦਣ ਨਾਲੋਂ ਬਿਹਤਰ ਹੈ।

ਖੱਟਾ ਦਹੀਂ

ਗਰਮੀਆਂ 'ਚ ਦਹੀਂ ਜਲਦੀ ਖੱਟਾ ਹੋ ਜਾਂਦੈ, ਜਿਸ ਨੂੰ ਲੋਕ ਬੇਕਾਰ ਸਮਝ ਕੇ ਸੁੱਟ ਦਿੰਦੇ ਹਨ। ਪਰ ਹੁਣ ਤੁਹਾਨੂੰ ਖੱਟਾ ਦਹੀਂ ਸੁੱਟਣ ਦੀ ਲੋੜ ਨਹੀਂ ਹੈ।

ਪਕੌੜਾ ਕੜ੍ਹੀ ਸਟੈਪ 1

ਕੜਾਹੀ 'ਚ ਤੇਲ ਗਰਮ ਕਰੋ ਤੇ ਇਸ 'ਚ ਮੇਥੀ, ਕੜੀ ਪੱਤਾ ਤੇ ਹਰੀ ਮਿਰਚ ਪਾ ਕੇ ਹਲਕਾ ਭੁੰਨ ਲਓ। ਹੁਣ ਇੱਕ ਕਟੋਰੀ ਖੱਟੇ ਦਹੀਂ ਵਿੱਚ ਇੱਕ ਕਟੋਰੀ ਪਾਣੀ ਮਿਲਾ ਕੇ ਪੈਨ ਵਿੱਚ ਪਾਓ। ਹਲਦੀ, ਨਮਕ ਅਤੇ ਲਾਲ ਮਿਰਚ ਪਾਊਡਰ ਪਾਓ ।

ਸਟੈਪ 2

ਇਸ ਨੂੰ ਉਬਾਲਣ ਦਿਓ। ਕੜ੍ਹੀ ਦੇ ਉਬਾਲ ਆਉਣ ਤੋਂ ਬਾਅਦ, ਇਸ ਵਿਚ ਬੂੰਦੀ ਜਾਂ ਪਕੌੜੇ ਪਾਓ ਅਤੇ ਕੁਝ ਦੇਰ ਪਕਣ ਦਿਓ। ਤੁਹਾਡੀ ਕਰੀ ਤਿਆਰ ਹੈ, ਚੌਲਾਂ ਨਾਲ ਗਰਮਾ-ਗਰਮ ਸਰਵ ਕਰੋ।

ਬੂੰਦੀ ਰਾਇਤਾ

ਦਹੀਂ 'ਚ ਜੀਰਾ ਪਾਊਡਰ, ਕਾਲਾ ਨਮਕ, ਲਾਲ ਮਿਰਚ ਪਾਊਡਰ, ਅੱਧਾ ਚਮਚ ਚੀਨੀ, ਬਾਰੀਕ ਕੱਟਿਆ ਹਰਾ ਧਨੀਆ ਅਤੇ ਮਿਰਚ ਪਾਓ। ਇਸ ਵਿੱਚ ਇੱਕ ਕਟੋਰੀ ਬੂੰਦੀ ਅਤੇ ਬਾਰੀਕ ਕੱਟੀ ਹੋਈ ਖੀਰੇ ਮਿਲਾਓ।ਤੁਹਾਡਾ ਰਾਇਤਾ ਤਿਆਰ ਹੈ।

ਮਸਾਲਾ ਛਾਛ

ਤੁਸੀਂ ਖੱਟੇ ਦਹੀਂ ਦੇ ਨਾਲ ਸਵਾਦਿਸ਼ਟ ਮਸਾਲਾ ਛਾਛ ਬਣਾਓ, ਇੱਕ ਮਿਕਸਰ ਜਾਰ 'ਚ ਦਹੀਂ ਲਓ ਤੇ ਇਸ ਵਿੱਚ ਥੋੜ੍ਹਾ ਜਿਹਾ ਧਨੀਆ, 1 ਹਰੀ ਮਿਰਚ, ਕਾਲਾ ਨਮਕ ਤੇ ਜੀਰਾ ਪਾਊਡਰ ਪਾ ਕੇ ਪੀਸ ਲਓ। ਆਈਸ ਕਿਊਬ ਪਾ ਸਰਵ ਕਰੋ।

ਵਾਲਾਂ ਨੂੰ ਤੇਜ਼ੀ ਨਾਲ ਵਧਾਉਣ ਲਈ ਅੱਜ ਹੀ ਅਜ਼ਮਾਓ ਇਹ ਦੋ ਚੀਜ਼ਾਂ, ਨਹੀਂ ਝੜਨਗੇ ਵਾਲ