ਵਾਲਾਂ ਨੂੰ ਤੇਜ਼ੀ ਨਾਲ ਵਧਾਉਣ ਲਈ ਅੱਜ ਹੀ ਅਜ਼ਮਾਓ ਇਹ ਦੋ ਚੀਜ਼ਾਂ, ਨਹੀਂ ਝੜਨਗੇ ਵਾਲ
By Neha diwan
2023-06-21, 11:29 IST
punjabijagran.com
ਵਾਲਾਂ ਦਾ ਝੜਨਾ
ਜੇ ਵਾਲਾਂ ਦੇ ਝੜਨ ਤੋਂ ਪਰੇਸ਼ਾਨ ਹੋ ਅਤੇ ਵਾਲਾਂ ਦਾ ਵਿਕਾਸ ਨਹੀਂ ਹੋ ਰਿਹਾ ਹੈ।ਜੇ ਤੁਸੀਂ ਕਈ ਤਰ੍ਹਾਂ ਦੇ ਨੁਸਖਿਆਂ ਨੂੰ ਅਜ਼ਮਾਇਆ ਹੈ, ਫਿਰ ਵੀ ਵਾਲਾਂ ਨੂੰ ਕੋਈ ਫਾਇਦਾ ਨਹੀਂ ਹੋ ਰਿਹੈ ਤਾਂ ਤੁਸੀਂ ਇਨ੍ਹਾਂ ਦੋ ਚੀਜ਼ਾਂ ਦੀ ਵਰਤੋਂ ਕਰ ਸਕਦੇ ਹੋ।
ਮਹਿੰਦੀ ਅਤੇ ਚਾਹ ਪੱਤੀ
ਅਸੀਂ ਤੁਹਾਡੇ ਲਈ ਮਹਿੰਦੀ ਅਤੇ ਚਾਹ ਪੱਤੀ ਵਾਲਾ ਹੇਅਰ ਮਾਸਕ ਲੈ ਕੇ ਆਏ ਹਾਂ। ਇਹ ਹੇਅਰ ਮਾਸਕ ਤੁਹਾਡੇ ਵਾਲਾਂ ਦੇ ਵਾਧੇ ਵਿੱਚ ਮਦਦ ਕਰੇਗਾ। ਮਹਿੰਦੀ ਵਾਲਾਂ ਨੂੰ ਨਰਮ ਅਤੇ ਚਮਕਦਾਰ ਬਣਾਉਣ ਵਿੱਚ ਮਦਦ ਕਰਦੀ ਹੈ।
ਸਮੱਗਰੀ
3-4 ਚਮਚ ਮਹਿੰਦੀ, 2 ਚਮਚੇ ਚਾਹ ਪੱਤੀ ਦਾ ਪਾਣੀ, 1 ਆਂਡੇ
ਹੇਅਰ ਮਾਸਕ ਇਸ ਤਰ੍ਹਾਂ ਬਣਾਓ
ਪਹਿਲਾਂ ਇੱਕ ਕਟੋਰਾ ਲਓ। ਇਸ ਤੋਂ ਬਾਅਦ ਇਸ 'ਚ ਮਹਿੰਦੀ, ਚਾਹ ਪੱਤੀ ਦਾ ਪਾਣੀ ਤੇ ਆਂਡੇ ਦੀ ਜ਼ਰਦੀ ਮਿਲਾਓ। ਹੁਣ ਇਸ 'ਚ ਥੋੜ੍ਹਾ ਨਾਰੀਅਲ ਤੇਲ ਵੀ ਮਿਲਾਓ। ਇਸ ਤਰ੍ਹਾਂ ਤੁਹਾਡਾ ਮਹਿੰਦੀ ਅਤੇ ਚਾਹ ਪੱਤੀ ਵਾਲਾ ਹੇਅਰ ਮਾਸਕ ਤਿਆਰ ਹੈ।
ਇਸ ਤਰ੍ਹਾਂ ਵਰਤੋ
ਮਹਿੰਦੀ ਤੇ ਚਾਹ ਪੱਤੀ ਦਾ ਹੇਅਰ ਮਾਸਕ ਆਪਣੇ ਵਾਲਾਂ 'ਤੇ ਚੰਗੀ ਤਰ੍ਹਾਂ ਲਗਾਓ। ਫਿਰ ਇਸ ਨੂੰ ਆਪਣੇ ਵਾਲਾਂ 'ਤੇ ਲਗਭਗ 30 ਮਿੰਟ ਲਈ ਛੱਡ ਦਿਓ। ਹੁਣ ਆਪਣੇ ਵਾਲਾਂ ਨੂੰ ਪਾਣੀ ਅਤੇ ਸ਼ੈਂਪੂ ਦੀ ਮਦਦ ਨਾਲ ਚੰਗੀ ਤਰ੍ਹਾਂ ਧੋ ਲਓ।
ਨੋਟ
ਵਾਲਾਂ ਦੇ ਵਾਧੇ ਲਈ, ਤੁਸੀਂ ਇਸ ਨੁਸਖੇ ਨੂੰ ਹਫ਼ਤੇ ਵਿੱਚ ਇੱਕ ਵਾਰ ਜ਼ਰੂਰ ਅਜ਼ਮਾਓ। ਇਹ ਲੇਖ ਆਮ ਜਾਣਕਾਰੀ ਦੇ ਆਧਾਰ 'ਤੇ ਲਿਖਿਆ ਗਿਆ ਹੈ। ਵਧੇਰੇ ਜਾਣਕਾਰੀ ਲਈ ਹਮੇਸ਼ਾ ਡਾਕਟਰਾਂ ਦੀ ਸਲਾਹ ਲਓ।
ਅੱਜ ਵੀ ਖਾਣਾ ਖਾਣ ਲਈ ਕੀਤਾ ਜਾਂਦੈ ਇਨ੍ਹਾਂ ਪੱਤਿਆਂ ਦਾ ਇਸਤੇਮਾਲ
Read More