River Curse: ਜਾਣੋ ਭਾਰਤ ਦੀਆਂ ਨਦੀਆਂ ਨਾਲ ਜੁੜੇ ਭਿਆਨਕ ਸਰਾਪ
By Neha diwan
2023-06-05, 15:59 IST
punjabijagran.com
ਹਿੰਦੂ ਧਰਮ
ਹਿੰਦੂ ਧਰਮ ਵਿੱਚ ਨਦੀਆਂ ਨੂੰ ਪਵਿੱਤਰ ਅਤੇ ਪੂਜਣਯੋਗ ਮੰਨਿਆ ਜਾਂਦਾ ਹੈ। ਸਨਾਤਨ ਪਰੰਪਰਾ ਵਿੱਚ ਨਦੀਆਂ ਨੂੰ ਮਾਂ ਦਾ ਦਰਜਾ ਪ੍ਰਾਪਤ ਹੈ।
ਪਵਿੱਤਰ ਨਦੀਆਂ
ਮਾਨਤਾ ਹੈ ਕਿ ਇਨ੍ਹਾਂ ਪਵਿੱਤਰ ਨਦੀਆਂ ਵਿੱਚ ਇਸ਼ਨਾਨ ਕਰਨ ਨਾਲ ਮਨੁੱਖ ਦੇ ਸਾਰੇ ਦੁੱਖ-ਦਰਦ, ਜੀਵਨ ਦੇ ਸਾਰੇ ਦੁੱਖ ਅਤੇ ਅਣਗਿਣਤ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਅਤੇ ਪੁੰਨ ਦੀ ਪ੍ਰਾਪਤੀ ਹੁੰਦੀ ਹੈ।
ਗੰਗਾ ਨਦੀ ਦਾ ਸਰਾਪ
ਅਪੁਰਾਣਿਕ ਕਥਾ ਦੇ ਅਨੁਸਾਰ ਗੰਗਾ ਨਦੀ ਨੂੰ ਮਾਤਾ ਪਾਰਵਤੀ ਦੁਆਰਾ ਸਰਾਪ ਦਿੱਤਾ ਗਿਆ ਹੈ ਕਿ ਉਹ ਕਲਯੁਗ ਵਿੱਚ ਕਦੇ ਵੀ ਸ਼ੁੱਧ ਨਹੀਂ ਰਹਿ ਸਕੇਗੀ। ਮਨੁੱਖਾਂ ਨੂੰ ਪਾਪਾਂ ਤੋਂ ਮੁਕਤ ਕਰੇਗੀ ਪਰ ਆਪਣੇ ਆਪ ਨੂੰ ਉਨ੍ਹਾਂ ਦੇ ਪਾਪਾਂ ਤੋਂ ਦੁਖੀ ਕਰੇਗੀ।
ਸਰਸਵਤੀ ਨਦੀ ਦਾ ਸਰਾਪ
ਮਹਾਭਾਰਤ ਕਾਲ 'ਚ ਸਰਸਵਤੀ ਨਦੀ ਨੂੰ ਦੁਰਵਾਸਾ ਰਿਸ਼ੀ ਨੇ ਸਰਾਪ ਦਿੱਤਾ ਸੀ, ਕਿ ਕਲਯੁਗ ਦੇ ਆਉਣ ਤੱਕ ਇਹ ਅਲੋਪ ਹੋ ਜਾਵੇਗੀ, ਕਲਕੀ ਅਵਤਾਰ ਤੋਂ ਬਾਅਦ ਹੀ ਇਹ ਧਰਤੀ ਉੱਤੇ ਆਵੇਗੀ।
ਫਾਲਗੁਨ ਨਦੀ ਦਾ ਸਰਾਪ
ਮਾਤਾ ਸੀਤਾ ਨੇ ਫਾਲਗੁਨ ਨਦੀ ਨੂੰ ਝੂਠ ਬੋਲਣ ਲਈ ਸਰਾਪ ਦਿੱਤਾ ਸੀ ਕਿ ਇਹ ਨਦੀ ਕਦੇ ਵੀ ਪੂਜਣਯੋਗ ਨਹੀਂ ਮੰਨੀ ਜਾਵੇਗੀ। ਫਲਗੂ ਨਦੀ ਦੇ ਪਾਣੀ ਦੀ ਵਰਤੋਂ ਸ਼ੁਭ ਕੰਮਾਂ ਦੇ ਬਦਲੇ ਸ਼ਰਾਧ ਕਰਮ ਵਿੱਚ ਕੀਤੀ ਜਾਵੇਗੀ।
ਚੰਬਲ ਨਦੀ ਦਾ ਸਰਾਪ
ਮੰਨਿਆ ਜਾਂਦੈ ਕਿਸੇ ਸਮੇਂ ਇੱਥੇ ਰਾਜਾ ਰਤੀਦੇਵ ਹੋਇਆ ਕਰਦਾ ਸੀ ਜਿਸ ਨੇ ਇਸ ਨਦੀ ਦੇ ਕੰਢੇ ਹਜ਼ਾਰਾਂ ਜਾਨਵਰਾਂ ਨੂੰ ਮਾਰ ਦਿੱਤਾ, ਜਿਸ ਕਾਰਨ ਨਦੀ 'ਚ ਜਾਨਵਰਾਂ ਦਾ ਖੂਨ ਮਿਲ ਗਿਆ ਸੀ ਅਤੇ ਉਦੋਂ ਤੋਂ ਇਹ ਨਦੀ ਸਰਾਪ ਮੰਨੀ ਜਾਂਦੀ ਸੀ।
ਕੋਸੀ ਨਦੀ ਸਰਾਪ
ਕੋਸੀ ਨਦੀ ਬਾਰੇ ਸਰਾਪ ਦੀ ਕਹਾਣੀ ਇਹ ਹੈ ਕਿ ਇਸ ਨਦੀ ਵਿੱਚ ਇਸ਼ਨਾਨ ਕਰਨ ਵਾਲਾ ਕਦੇ ਵੀ ਨਹੀਂ ਬਚਦਾ। ਇਹ ਮੰਨਿਆ ਜਾਂਦਾ ਹੈ ਕਿ ਇਸ ਨਦੀ ਨੂੰ ਇੱਕ ਰਿਸ਼ੀ ਦੁਆਰਾ ਸਰਾਪ ਦਿੱਤਾ ਗਿਆ ਸੀ ਜਿਸ ਦੀ ਤਪੱਸਿਆ ਕੋਸੀ ਨੇ ਤੋੜ ਦਿੱਤੀ ਸੀ।
ਕਰਮਨਾਸ਼ਾ ਨਦੀ ਦਾ ਸਰਾਪ
ਇੱਕ ਵਾਰ ਇੱਕ ਸੰਨਿਆਸੀ ਇਸ ਨਦੀ 'ਚ ਇਸ਼ਨਾਨ ਕਰ ਰਿਹਾ ਸੀ ਤਾਂ ਕੁਝ ਨੌਜਵਾਨ ਉੱਥੇ ਪਹੁੰਚ ਨਦੀ 'ਚ ਮਸਤੀ ਕਰਨ ਲੱਗੇ। ਅਸ਼ਲੀਲਤਾ ਨੂੰ ਦੇਖ ਕੇ ਰਿਸ਼ੀ ਨੇ ਗੁੱਸੇ ਵਿਚ ਨੌਜਵਾਨਾਂ ਦੇ ਨਾਲ ਨਦੀ ਨੂੰ ਅਪਵਿੱਤਰ, ਪਾਪੀ ਹੋਣ ਦਾ ਸਰਾਪ ਦਿੱਤਾ।
ਤੁਲਸੀ ਦਾ ਪੌਦਾ ਸੁੱਕਣ ਦਿੰਦਾ ਹੈ ਇਹ ਸੰਕੇਤ, ਨਾ ਕਰੋ ਨਜ਼ਰਅੰਦਾਜ਼
Read More