ਚਾਹ ਇਕ ਅਜਿਹਾ ਡਰਿੰਕ ਹੈ ਜਿਸ ਨੂੰ ਲਗਪਗ ਹਰ ਕੋਈ ਪੀਣਾ ਪਸੰਦ ਕਰਦਾ ਹੈ। ਸਵੇਰ ਦੀ ਸ਼ੁਰੂਆਤ ਤੋਂ ਲੈ ਕੇ ਸ਼ਾਮ ਦੀ ਥਕਾਵਟ ਨੂੰ ਦੂਰ ਕਰਨ ਤੱਕ ਹਰ ਮੌਕੇ 'ਤੇ ਚਾਹ ਪਸੰਦ ਹੈ।
ਇਸ ਲਈ ਬਜ਼ਾਰ ਵਿੱਚ ਚਾਹ ਪੱਤੀ ਦੀ ਮੰਗ ਬਹੁਤ ਜ਼ਿਆਦਾ ਹੈ ਪਰ ਵੱਧਦੀ ਮੰਗ ਦੇ ਨਾਲ ਹੀ ਬਾਜ਼ਾਰ ਵਿੱਚ ਨਕਲੀ ਚਾਹ ਪੱਤੀ ਵੀ ਉਪਲਬਧ ਹੈ।
ਨਕਲੀ ਚਾਹ ਪੱਤੀ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ ਅਤੇ ਚਾਹ ਦਾ ਅਸਲੀ ਸਵਾਦ ਵੀ ਖਰਾਬ ਕਰ ਸਕਦੀ ਹੈ।
ਅਸਲੀ ਚਾਹ ਦੀਆਂ ਪੱਤੀਆਂ ਗਰਮ ਪਾਣੀ ਜਾਂ ਗਰਮ ਦੁੱਧ ਵਿੱਚ ਹੀ ਰੰਗ ਛੱਡਦੀਆਂ ਹਨ, ਪਰ ਮਿਲਾਵਟੀ ਚਾਹ ਪੱਤੀਆਂ ਆਮ ਪਾਣੀ ਵਿੱਚ ਵੀ ਰੰਗ ਛੱਡਦੀਆਂ ਹਨ।
ਮਿਲਾਵਟੀ ਚਾਹ ਪੱਤੀਆਂ ਵਿਚ ਲੋਹੇ ਦੇ ਕੁਝ ਛੋਟੇ ਟੁਕੜੇ ਵੀ ਪਾਏ ਜਾਂਦੇ ਹਨ। ਇਨ੍ਹਾਂ ਲੋਹੇ ਦੇ ਟੁਕੜਿਆਂ ਨੂੰ ਆਮ ਅੱਖਾਂ ਨਾਲ ਦੇਖਣ 'ਤੇ ਪਛਾਣਿਆ ਨਹੀਂ ਜਾ ਸਕਦਾ।
ਇਸ ਦੇ ਲਈ ਇੱਕ ਫਿਲਟਰ ਪੇਪਰ ਲਓ ਅਤੇ ਇਸ ਵਿੱਚ ਚਾਹ ਪੱਤੀ ਪਾਓ। ਹੁਣ ਚਾਹ ਪੱਤੀਆਂ ਨੂੰ ਹਲਕਾ ਜਿਹਾ ਗਿੱਲਾ ਕਰੋ। ਜੇਕਰ ਇਸ ਵਿੱਚ ਕੋਈ ਮਿਲਾਵਟ ਹੋਵੇ ਤਾਂ ਫਿਲਟਰ ਪੇਪਰ ਭੂਰਾ ਹੋਣ ਲੱਗ ਜਾਵੇਗਾ।
ਟਿਸ਼ੂ ਪੇਪਰ 'ਤੇ ਚਾਹ ਦੀਆਂ ਕੁਝ ਪੱਤੀਆਂ ਰੱਖ ਕੇ ਉਸ 'ਤੇ ਪਾਣੀ ਪਾਓ। ਅਸਲੀ ਚਾਹ ਪੱਤੀ ਪਾਣੀ ਨੂੰ ਸੋਖ ਲਵੇਗੀ ਤੇ ਧੱਬੇ ਨਹੀਂ ਲੱਗਣਗੇ। ਨਕਲੀ ਚਾਹ ਪੱਤੀ ਪਾਣੀ ਨੂੰ ਸੋਖ ਨਹੀਂ ਪਾਉਂਦੀਆਂ ਤੇ ਟਿਸ਼ੂ ਪੇਪਰ 'ਤੇ ਰੰਗਦਾਰ ਧੱਬੇ ਛੱਡ ਦੇਵੇਗੀ।
ਨਕਲੀ ਚਾਹ ਪੱਤੀ 'ਚ ਕਈ ਤਰ੍ਹਾਂ ਦੇ ਹਾਨੀਕਾਰਕ ਕੈਮੀਕਲ ਤੇ ਰੰਗ ਮਿਲਾਏ ਜਾਂਦੇ ਹਨ ਜੋ ਸਿਹਤ ਲਈ ਖਤਰਨਾਕ ਹੋ ਸਕਦੇ ਹਨ। ਨਕਲੀ ਚਾਹ ਪੱਤੀ ਖਾਣ ਨਾਲ ਵੀ ਪਾਚਨ ਵਿਗੜ ਸਕਦਾ ਹੈ।