ਸੁਪਨੇ ਵਿੱਚ ਭਗਵਾਨ ਗਣੇਸ਼ ਦਾ ਦਰਸ਼ਨ ਕਰਨਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਸੁਪਨੇ 'ਚ ਗਣਪਤੀ ਦੇਖਣ ਦਾ ਮਤਲਬ ਹੈ ਕਿ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਖਤਮ ਹੋਣ ਵਾਲੀਆਂ ਹਨ।
ਭਗਵਾਨ ਗਣੇਸ਼ ਖੁਸ਼ਹਾਲੀ ਤੇ ਬੁੱਧੀ ਦੇ ਦੇਵਤਾ ਹਨ। ਆਪਣੇ ਸੁਪਨੇ ਵਿੱਚ ਭਗਵਾਨ ਗਣੇਸ਼ ਦੇ ਦਰਸ਼ਨ ਦਾ ਮਤਲਬ ਹੈ ਕਿ ਭਗਵਾਨ ਗਣੇਸ਼ ਦੀ ਕਿਰਪਾ ਤੁਹਾਡੇ ਉੱਤੇ ਹੋਣ ਵਾਲੀ ਹੈ।
ਸੁਪਨੇ ਵਿੱਚ ਭਗਵਾਨ ਗਣੇਸ਼ ਦੇ ਦਰਸ਼ਨ ਕਰਨ ਦਾ ਮਤਲਬ ਹੈ ਕਿ ਤੁਹਾਨੂੰ ਜਲਦੀ ਹੀ ਕੋਈ ਚੰਗੀ ਖ਼ਬਰ ਮਿਲਣ ਵਾਲੀ ਹੈ। ਗਣਪਤੀ ਦੇ ਆਸ਼ੀਰਵਾਦ ਨਾਲ ਤੁਹਾਡੀ ਤਰੱਕੀ ਦੇ ਰਸਤੇ ਖੁੱਲ੍ਹਣ ਵਾਲੇ ਹਨ।
ਦੁਪਹਿਰ ਨੂੰ ਸੌਂਦਿਆਂ ਸੁਪਨਿਆਂ ਦਾ ਲਾਭ ਨਹੀਂ ਮਿਲਦਾ। ਰਾਤ ਨੂੰ 12 ਤੋਂ 3 ਵਜੇ ਤੱਕ ਸੁਪਨੇ ਆਉਣਾ ਸ਼ੁਭ ਮੰਨਿਆ ਜਾਂਦਾ ਹੈ।
ਬ੍ਰਹਮਾ ਮੁਹੂਰਤ 'ਚ ਭਗਵਾਨ ਗਣੇਸ਼ ਦਾ ਸੁਪਨਾ ਦੇਖਿਆ ਹੈ ਤਾਂ ਇਹ ਬਹੁਤ ਸ਼ੁਭ ਹੈ।ਇਸ ਸੁਪਨੇ ਦਾ ਫਲ ਵੀ ਜਲਦੀ ਹੀ ਮਿਲਦਾ ਹੈ।
ਸੁਪਨੇ ਵਿਗਿਆਨ ਅਨੁਸਾਰ ਸੁਪਨੇ ਕਿਸੇ ਨਾਲ ਸਾਂਝੇ ਨਹੀਂ ਕੀਤੇ ਜਾਣੇ ਚਾਹੀਦੇ। ਅਜਿਹਾ ਕਰਨ ਨਾਲ ਉਨ੍ਹਾਂ ਨੂੰ ਸ਼ੁਭ ਫਲ ਨਹੀਂ ਮਿਲਦਾ। ਜੇਕਰ ਤੁਸੀਂ ਸੁਪਨੇ 'ਚ ਭਗਵਾਨ ਗਣੇਸ਼ ਦੇਖਦੇ ਹੋ ਤਾਂ ਇਸ ਦਾ ਜ਼ਿਕਰ ਕਿਸੇ ਨੂੰ ਨਾ ਕਰੋ।