ਗੂਗਲ 'ਤੇ ਸਭ ਤੋਂ ਜ਼ਿਆਦਾ ਸਰਚ ਕੀਤੀ ਜਾਣ ਵਾਲੀ ਅਦਾਕਾਰਾ ਬਣੀ ਸੁਸ਼ਮਿਤਾ ਸੇਨ
By Neha Diwan
2022-12-08, 12:55 IST
punjabijagran.com
ਗੂਗਲ
ਹਰ ਸਾਲ ਗੂਗਲ ਇਕ ਲਿਸਟ ਜਾਰੀ ਕਰਦਾ ਹੈ, ਜਿਸ ਰਾਹੀਂ ਪਤਾ ਲੱਗਦਾ ਹੈ ਕਿ ਲੋਕਾਂ ਨੇ ਸਾਲ ਭਰ ਵਿਚ ਕਿਸੇ ਸਟਾਰ ਜਾਂ ਕਾਰੋਬਾਰੀ ਨੂੰ ਸਭ ਤੋਂ ਜ਼ਿਆਦਾ ਸਰਚ ਕੀਤਾ ਹੈ।
2022 ਦੀ ਲਿਸਟ
ਅਜਿਹੇ 'ਚ ਗੂਗਲ ਨੇ ਸਾਲ 2022 ਦੀ ਲਿਸਟ ਵੀ ਸ਼ੇਅਰ ਕੀਤੀ ਹੈ। ਇਸ ਲਿਸਟ ਮੁਤਾਬਕ ਸੈਲੀਬ੍ਰਿਟੀਜ਼ 'ਚ ਸੁਸ਼ਮਿਤਾ ਸੇਨ ਦਾ ਨਾਂ ਸਭ ਤੋਂ ਉੱਪਰ ਹੈ। ਅਭਿਨੇਤਰੀ ਦੇ ਨਾਮ ਦੇ ਆਸਪਾਸ ਕੋਈ ਹੋਰ ਸਟਾਰ ਨਹੀਂ ਹੈ।
ਸੁਸ਼ਮਿਤਾ ਸੇਨ
ਇਸ ਲਿਸਟ 'ਚ ਸੁਸ਼ਮਿਤਾ ਸੇਨ ਦਾ ਨਾਂ ਆਉਣ ਤੋਂ ਬਾਅਦ ਹਰ ਕੋਈ ਅੰਦਾਜ਼ਾ ਲਗਾ ਰਿਹਾ ਹੈ ਕਿ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸਰਚ 'ਚ ਆਈ ਹੈ।
ਸੁਰਖੀਆਂ ਬਟੋਰੀਆਂ
ਦੱਸ ਦੇਈਏ ਕਿ ਇਸੇ ਸਾਲ ਸੁਸ਼ਮਿਤਾ ਨੇ ਆਪਣੇ ਬੁਆਏਫ੍ਰੈਂਡ ਰੋਹਮਨ ਸ਼ਾਲ ਨਾਲ ਬ੍ਰੇਕਅੱਪ ਕੀਤਾ ਅਤੇ ਆਈਪੀਐਲ ਦੇ ਸੰਸਥਾਪਕ ਲਲਿਤ ਮੋਦੀ ਨਾਲ ਰਿਲੇਸ਼ਨਸ਼ਿਪ ਵਿੱਚ ਆ ਗਈ।
ਸਭ ਤੋਂ ਜ਼ਿਆਦਾ ਸਰਚ ਕੀਤੀ ਜਾਣ ਵਾਲੀ ਸੈਲੀਬ੍ਰਿਟੀ ਸੁਸ਼ਮਿਤਾ
ਪੂਰੀ ਲਿਸਟ ਦੀ ਗੱਲ ਕਰੀਏ ਤਾਂ ਸੁਸ਼ਮਿਤਾ ਦਾ ਨਾਂ 5ਵੇਂ ਨੰਬਰ 'ਤੇ ਹੈ। ਹਰ ਕੋਈ ਜਾਣਦੈ ਕਿ ਜੁਲਾਈ 'ਚ ਲਲਿਤ ਮੋਦੀ ਨੇ ਸੁਸ਼ਮਿਤਾ ਸੇਨ ਨਾਲ ਆਪਣੇ ਰਿਸ਼ਤੇ 'ਤੇ ਮੋਹਰ ਲਗਾ ਦਿੱਤੀ ਸੀ,ਆਪਣੀਆਂ ਕੁਝ ਕੋਜ਼ੀ ਫੋਟੋਜ਼ ਸ਼ੇਅਰ ਕਰ।
ਲਲਿਤ ਮੋਦੀ
ਇਸ ਦੇ ਨਾਲ ਹੀ ਲਲਿਤ ਮੋਦੀ ਨੇ ਸੁਸ਼ਮਿਤਾ ਸੇਨ ਨਾਲ ਆਪਣੇ ਇੰਸਟਾਗ੍ਰਾਮ ਡੀਪੀ ਦੀ ਤਸਵੀਰ ਵੀ ਪਾਈ ਸੀ। ਲਲਿਤ ਮੋਦੀ ਦਾ ਨਾਂ ਸੂਚੀ 'ਚ ਚੌਥੇ ਨੰਬਰ 'ਤੇ ਹੈ।
Parineeti Chopra Birthday: ਵਿਆਹ ਤੋਂ ਬਾਅਦ ਆਪਣਾ ਪਹਿਲਾ ਜਨਮਦਿਨ
Read More