Parineeti Chopra Birthday: ਵਿਆਹ ਤੋਂ ਬਾਅਦ ਆਪਣਾ ਪਹਿਲਾ ਜਨਮਦਿਨ
By Neha diwan
2023-10-22, 13:11 IST
punjabijagran.com
ਪਰਿਣੀਤੀ ਚੋਪੜਾ
ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ 'ਚ ਹੈ। ਪਰਿਣੀਤੀ ਇੰਡਸਟਰੀ ਦੀਆਂ ਸਭ ਤੋਂ ਪ੍ਰਤਿਭਾਸ਼ਾਲੀ ਅਤੇ ਸ਼ਕਤੀਸ਼ਾਲੀ ਅਭਿਨੇਤਰੀਆਂ ਦੀ ਸੂਚੀ ਵਿੱਚ ਸ਼ਾਮਲ ਹੈ।
ਵਿਆਹ
ਹਾਲ ਹੀ 'ਚ ਅਦਾਕਾਰਾ ਨੇ 'ਆਪ' ਸੰਸਦ ਮੈਂਬਰ ਰਾਘਵ ਚੱਢਾ ਨਾਲ ਵਿਆਹ ਕਰਵਾਇਆ ਹੈ। ਵਿਆਹ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।
ਜਨਮਦਿਨ
ਅੱਜ ਯਾਨੀ 22 ਅਕਤੂਬਰ ਨੂੰ ਉਹ ਆਪਣਾ 35ਵਾਂ ਜਨਮਦਿਨ ਮਨਾ ਰਹੀ ਹੈ। ਪਰਿਣੀਤੀ ਦਾ ਇਹ ਜਨਮਦਿਨ ਵਿਆਹ ਤੋਂ ਬਾਅਦ ਉਸਦਾ ਪਹਿਲਾ ਜਨਮਦਿਨ ਹੈ
ਬੈਂਕਰ ਵਜੋਂ ਕੀਤਾ ਕੰਮ
ਅਦਾਕਾਰਾ ਪਰਿਣੀਤੀ ਚੋਪੜਾ ਨੂੰ ਬਚਪਨ ਤੋਂ ਹੀ ਪੜ੍ਹਾਈ ਦਾ ਬਹੁਤ ਸ਼ੌਕ ਸੀ। 22 ਅਕਤੂਬਰ 1988 ਨੂੰ ਅੰਬਾਲਾ 'ਚ ਜਨਮੀ ਪਰਿਣੀਤੀ ਬਚਪਨ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ 17 ਸਾਲ ਦੀ ਉਮਰ 'ਚ ਲੰਡਨ ਚਲੀ ਗਈ ਸੀ।
ਇਸ ਤਰ੍ਹਾਂ ਆਇਆ ਜ਼ਿੰਦਗੀ 'ਚ ਮੋੜ
ਦਰਅਸਲ, ਲੰਡਨ ਤੋਂ ਵਾਪਸ ਆਉਣ ਤੋਂ ਬਾਅਦ, ਪਰਿਣੀਤੀ ਨੇ ਯਸ਼ਰਾਜ ਫਿਲਮਜ਼ ਵਿੱਚ ਇੱਕ ਪਬਲਿਕ ਰਿਲੇਸ਼ਨ ਕੰਸਲਟੈਂਟ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਤੇ ਉਸਨੇ 2011 ਵਿੱਚ ਪਹਿਲੀ ਵਾਰ ਅਦਾਕਾਰੀ ਵਿੱਚ ਹੱਥ ਅਜ਼ਮਾਇਆ।
ਫਿਲਮੀਂ ਡੈਬਿਊ
ਅਭਿਨੇਤਰੀ ਨੇ ਫਿਲਮ 'ਲੇਡੀਜ਼ ਵਰਸੇਜ਼ ਰਿੱਕੀ ਬਹਿਲ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ ਅਤੇ ਇਹ ਫਿਲਮ ਉਸ ਲਈ ਟਰਨਿੰਗ ਪੁਆਇੰਟ ਸਾਬਤ ਹੋਈ। ਇਸ ਫਿਲਮ 'ਚ ਪਰਿਣੀਤੀ ਦੀ ਅਦਾਕਾਰੀ ਦੀ ਕਾਫੀ ਤਾਰੀਫ ਹੋਈ।
ਪਰਿਣੀਤੀ ਕਦੇ ਰਾਣੀ ਮੁਖਰਜੀ ਦੀ ਪੀ.ਏ ਸੀ
ਇੱਕ ਸਮਾਂ ਸੀ ਜਦੋਂ ਪਰਿਣੀਤੀ ਚੋਪੜਾ ਰਾਣੀ ਮੁਖਰਜੀ ਦੀ ਪੀਏ ਸੀ। ਰਾਣੀ ਪਹਿਲੀ ਸ਼ਖਸ ਸੀ ਜਿਸਨੇ ਉਸਨੂੰ ਕਿਹਾ ਕਿ ਉਸਨੂੰ ਬਾਲੀਵੁੱਡ ਵਿੱਚ ਆਪਣੀ ਕਿਸਮਤ ਅਜ਼ਮਾਉਣੀ ਚਾਹੀਦੀ ਹੈ
ਹਿੱਟ ਫਿਲਮਾਂ
ਅਦਾਕਾਰਾ 'ਸ਼ੁੱਧ ਦੇਸੀ ਰੋਮਾਂਸ', 'ਹਸੀ ਤੋਂ ਫਸੀ', 'ਮੇਰੀ ਪਿਆਰੀ ਬਿੰਦੂ', 'ਗੋਲਮਾਲ ਅਗੇਨ', 'ਨਮਸਤੇ ਇੰਗਲੈਂਡ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ।
ਪਰਿਣੀਤੀ ਚੋਪੜਾ ਦੀ ਨਿੱਜੀ ਜ਼ਿੰਦਗੀ
ਅਦਾਕਾਰਾ ਪਰਿਣੀਤੀ ਚੋਪੜਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਅਦਾਕਾਰੀ ਤੋਂ ਇਲਾਵਾ ਗਾਇਕੀ ਦੀ ਵੀ ਸ਼ੌਕੀਨ ਹੈ ਤੇ ਉਸ ਨੇ ਆਪਣੀਆਂ ਕਈ ਫਿਲਮਾਂ ਦੇ ਗੀਤਾਂ ਨੂੰ ਆਵਾਜ਼ ਦਿੱਤੀ ਹੈ।
ALL PHOTO CREDIT : INSTAGRAM
ਕੀ ਤੁਹਾਨੂੰ ਪਤਾ ਹੈ ਅੰਕਿਤਾ ਲੋਖੰਡੇ ਦਾ ਅਸਲੀ ਨਾਂ? ਜਾਣੋ ਉਸ ਬਾਰੇ ਦਿਲਚਸਪ ਗੱਲਾਂ
Read More