Surya Grahan 2022 : 27 ਸਾਲ ਬਾਅਦ ਅਜਿਹਾ ਸੂਰਜ ਗ੍ਰਹਿਣ, ਜਾਣੋ ਸਮਾਂ


By Ramandeep Kaur2022-10-26, 08:31 ISTpunjabijagran.com

ਸਾਲ ਦਾ ਆਖ਼ਰੀ ਸੂਰਜ ਗ੍ਰਹਿਣ

ਹਿੰਦੂ ਪੰਚਾਂਗ ਅਨੁਸਾਰ, ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਮੱਸਿਆ ਤਿਥੀ ਨੂੰ ਸਾਲ ਦਾ ਦੂਸਰਾ ਤੇ ਆਖ਼ਰੀ ਸੂਰਜ ਗ੍ਰਹਿਣ ਲੱਗਣ ਵਾਲਾ ਹੈ।

27 ਸਾਲ ਬਾਅਦ ਅਜਿਹਾ ਗ੍ਰਹਿਣ

ਅਜਿਹਾ ਸੂਰਜ ਗ੍ਰਹਿਣ ਕਰੀਬ 27 ਸਾਲ ਬਾਅਦ ਦੁਬਾਰਾ ਲੱਗ ਰਿਹਾ ਹੈ। ਸਾਲ 1995 'ਚ ਵੀ ਦੀਵਾਲੀ ਦੇ ਅਗਲੇ ਦਿਨ ਹੀ ਸੂਰਜ ਗ੍ਰਹਿਣ ਲੱਗਿਆ ਸੀ।

ਸ਼ੁਰੂ ਹੋਣ ਦਾ ਸਮਾਂ

ਸੂਰਜ ਗ੍ਰਹਿਣ 25 ਅਕਤੂਬਰ ਨੂੰ ਸ਼ਾਮ 4 ਵੱਜ ਕੇ 29 ਮਿੰਟ ਤੋਂ ਸ਼ੁਰੂ ਹੋਵੇਗਾ ਤੇ 5 ਵੱਜ ਕੇ 42 ਮਿੰਟ ਤਕ ਰਹੇਗਾ।

ਸੂਤਕ ਕਾਲ ਦਾ ਆਰੰਭ

25 ਅਕਤੂਬਰ ਸਵੇਰੇ 3 ਵੱਜ ਕੇ 17 ਮਿੰਟ ਤੋਂ ਸ਼ੁਰੂ ਹੋਇਆ ਸੂਤਕ ਕਾਲ ਸ਼ਾਮ 5 ਵੱਜ ਕੇ 42 ਮਿੰਟ 'ਤੇ ਖ਼ਤਮ ਹੋਵੇਗਾ।

ਸੂਤਕ ਕਾਲ

ਸੂਤਕ ਕਾਲ, ਗ੍ਰਹਿਣ ਸ਼ੁਰੂ ਹੋਣ ਤੋਂ 12 ਘੰਟੇ ਪਹਿਲਾਂ ਸ਼ੁਰੂ ਹੋ ਜਾਂਦਾ ਹੈ। ਭਾਰਤ 'ਚ ਦਿਖਾਈ ਦੇਣ ਕਾਰਨ ਸਾਰੀਆਂ ਪਾਬੰਦੀਆਂ ਲਾਗੂ ਹਨ।

ਨਿਯਮਾਂ ਦੀ ਪਾਲਣਾ

ਸੂਰਜ ਗ੍ਰਹਿਣ ਦਾ ਅਦਭੁਤ ਨਜ਼ਾਰਾ ਲਗਪਗ ਸੂਰਜ ਛਿਪਣ ਵੇਲੇ ਖੁੱਲ੍ਹੀਆਂ ਅੱਖਾਂ ਨਾਲ ਦੇਖਿਆ ਜਾ ਸਕੇਗਾ। ਇਸ ਸੂਰਜ ਗ੍ਰਹਿਣ 'ਚ ਸੂਤਕ ਦੇ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਜਾਂਦੀ ਹੈ।

ਕਿੱਥੇ-ਕਿੱਥੇ ਦੇਵੇਗਾ ਦਿਖਾਈ ?

ਮੁੱਖ ਰੂਪ 'ਚ ਯੂਰਪ, ਉੱਤਰੀ-ਪੂਰਬੀ ਅਫ਼ਰੀਕਾ, ਪੱਛਮੀ ਏਸ਼ੀਆ ਦੇ ਕੁਝ ਹਿੱਸਿਆਂ ਤੋਂ ਇਲਾਵਾ ਭਾਰਤ 'ਚ ਸੂਰਜ ਗ੍ਰਹਿਣ ਨਵੀਂ ਦਿੱਲੀ, ਬੈਂਗਲੁਰੂ, ਕੋਲਕਾਤਾ ਸਮੇਤ ਕੁਝ ਥਾਵਾਂ 'ਤੇ ਦਿਖਾਈ ਦੇ ਸਕਦਾ ਹੈ।

ਘਰ 'ਚ ਆਉਣ ਵਾਲੀਆਂ ਲਾਲ ਤੇ ਕਾਲੀਆਂ ਕੀੜੀਆਂ ਸ਼ੁੱਭ ਜਾਂ ਅਸ਼ੁੱਭ ?