ਜੋਤਿਸ਼ ਸ਼ਾਸਤਰ ਦੇ ਅਨੁਸਾਰ, ਕੀੜੀਆਂ ਦੀ ਘਰ 'ਚ ਮੌਜੂਦਗੀ ਨਾਲ ਨਾ ਸਿਰਫ਼ ਤੁਹਾਡੀ ਆਰਥਿਕ ਸਥਿਤੀ ਦੀ ਜਾਣਕਾਰੀ ਮਿਲਦੀ ਹੈ ਬਲਕਿ ਇਸ ਨਾਲ ਹੋਣ ਵਾਲੇ ਨੁਕਸਾਨ ਦੀ ਵੀ ਜਾਣਕਾਰੀ ਮਿਲਦੀ ਹੈ।
ਘਰ 'ਚ ਲਾਲ ਕੀੜੀਆਂ ਦਾ ਆਉਣਾ ਅਸ਼ੁੱਭ ਜਦਕਿ ਕਾਲੀਆਂ ਕੀੜੀਆਂ ਦੀ ਮੌਜੂਦਗੀ ਨੂੰ ਸ਼ੁੱਭ ਮੰਨਿਆ ਜਾਂਦਾ ਹੈ। ਆਓ ਜਾਣਦੇ ਹਾਂ ਕੀੜੀਆਂ ਤੋਂ ਹੋਣ ਵਾਲੇ ਸ਼ੁੱਭ ਅਤੇ ਅਸ਼ੁੱਭ ਸੰਕੇਤਾਂ ਬਾਰੇ...
ਜਿਸ ਘਰ 'ਚ ਬਹੁਤ ਸਾਰੀਆਂ ਕਾਲੀਆਂ ਕੀੜੀਆਂ ਘੁੰਮਦੀਆਂ ਹਨ, ਉੱਥੇ ਖੁਸ਼ੀ ਤੇ ਅਮੀਰੀ 'ਚ ਵਾਧਾ ਹੁੰਦਾ ਹੈ, ਜਦਕਿ ਲਾਲ ਕੀੜੀਆਂ ਵੱਡੇ ਨੁਕਸਾਨ ਦੇ ਖਦਸ਼ੇ ਨੂੰ ਦਰਸਾਉਂਦੀਆਂ ਹਨ।
ਸ਼ਕੁਨ ਸ਼ਾਸਤਰ ਅਨੁਸਾਰ, ਜੇ ਚੌਲਾਂ ਨਾਲ ਭਰੇ ਭਾਂਡੇ 'ਚੋਂ ਕੀੜੀਆਂ ਨਿਕਲਦੀਆਂ ਹਨ, ਤਾਂ ਇਹ ਦੌਲਤ 'ਚ ਵਾਧੇ ਦਾ ਸੰਕੇਤ ਹੈ।
ਘਰ 'ਚ ਸੋਨੇ ਦੀਆਂ ਵਸਤੂਆਂ ਰੱਖਣ ਵਾਲੀ ਥਾਂ ਤੋਂ ਕਾਲੀਆਂ ਕੀੜੀਆਂ ਨਿਕਲਣ ਤਾਂ ਇਹ ਸ਼ੁੱਭ ਸੰਕੇਤ ਹੈ। ਇਸ ਦਾ ਭਾਵ ਸੋਨੇ ਅਤੇ ਦੌਲਤ 'ਚ ਵਾਧਾ ਹੋਣ ਵਾਲਾ ਹੈ।
ਜੇਕਰ ਕੀੜੀਆਂ ਛੱਤ ਤੋਂ ਬਾਹਰ ਨਿਕਲਦੀਆਂ ਹਨ, ਤਾਂ ਇਸਦਾ ਮਤਲਬ ਹੈ ਕਿ ਜਲਦੀ ਹੀ ਦੌਲਤ, ਜਾਇਦਾਦ ਅਤੇ ਭੌਤਿਕ ਚੀਜ਼ਾਂ 'ਚ ਵਾਧਾ ਹੋਣ ਵਾਲਾ ਹੈ।
ਘਰ 'ਚ ਲਾਲ ਕੀੜੀਆਂ ਦਾ ਹੋਣਾ ਸ਼ੁੱਭ ਨਹੀਂ ਮੰਨਿਆ ਜਾਂਦਾ ਹੈ। ਮਾਨਤਾਵਾਂ ਦੇ ਅਨੁਸਾਰ, ਇਹ ਭਵਿੱਖ ਵਿੱਚ ਕਿਸੇ ਵੀ ਉਲਝਣ, ਬਹਿਸ ਜਾਂ ਪੈਸੇ ਦੀ ਬਰਬਾਦੀ ਦਾ ਸੰਕੇਤ ਹੈ।
ਜੇਕਰ ਲਾਲ ਕੀੜੀਆਂ ਮੂੰਹ ਵਿਚ ਆਂਡਾ ਲੈ ਕੇ ਘਰ ਤੋਂ ਬਾਹਰ ਨਿਕਲਦੀਆਂ ਹਨ ਤਾਂ ਇਹ ਸ਼ੁੱਭ ਹੈ।