ਕਿਹਾ ਜਾਂਦਾ ਹੈ ਕਿ ਇਹ ਸੰਤਰੇ ਅਤੇ ਮਾਲਟਾ ਤੋਂ ਬਣਿਆ ਹੈ, ਜਿਸ ਕਾਰਨ ਇਸ ਦੀਆਂ ਵਿਸ਼ੇਸ਼ਤਾਵਾਂ ਵੀ ਨਿੰਬੂ ਜਾਤੀ ਦੇ ਪਰਿਵਾਰ ਨਾਲ ਮਿਲਦੀਆਂ-ਜੁਲਦੀਆਂ ਹਨ। ਇਹ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ।
ਕਿੰਨੂ ਵਿਟਾਮਿਨ ਸੀ, ਬੀਟਾ ਕੈਰੋਟੀਨ ਤੇ ਫੋਲੇਟ ਦਾ ਵਧੀਆ ਸਰੋਤ ਹੈ। ਇਸ ਨੂੰ ਛਿੱਲ ਕੇ ਸੰਤਰੇ ਦੀ ਤਰ੍ਹਾਂ ਖਾਧਾ ਜਾਂਦਾ ਹੈ ਤੇ ਜੇਕਰ ਤੁਸੀਂ ਚਾਹੋ ਤਾਂ ਇਸ ਦਾ ਜੂਸ ਬਣਾ ਕੇ ਪੀ ਸਕਦੇ ਹੋ।
ਕਿੰਨੂ ਊਰਜਾ ਦਾ ਚੰਗਾ ਸਰੋਤ ਹੈ। ਇਹ ਗਲੂਕੋਜ਼ ਨਾਲ ਭਰਪੂਰ ਹੁੰਦਾ ਹੈ। ਜੇਕਰ ਤੁਸੀਂ ਸਵੇਰ ਦੇ ਨਾਸ਼ਤੇ ਵਿੱਚ ਕਿੰਨੂ ਦਾ ਜੂਸ ਪੀਂਦੇ ਹੋ, ਤਾਂ ਸਰੀਰ ਵਿੱਚ ਦਿਨ ਭਰ ਕੰਮ ਕਰਨ ਲਈ ਊਰਜਾ ਬਣੀ ਰਹੇਗੀ।
ਵਿਟਾਮਿਨ ਸੀ ਦੇ ਨਾਲ-ਨਾਲ ਕਿੰਨੂ ਫਾਈਬਰ ਨਾਲ ਭਰਪੂਰ ਹੁੰਦਾ ਹੈ। ਇਸ ਲਈ ਇਸ ਨੂੰ ਪੂਰਾ ਖਾਓ ਜਾਂ ਜੂਸ ਪੀਓ... ਦੋਵੇਂ ਚੀਜ਼ਾਂ ਸਿਹਤ ਲਈ ਫਾਇਦੇਮੰਦ ਹਨ।
ਜੇਕਰ ਤੁਸੀਂ ਅਕਸਰ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ ਤੁਹਾਨੂੰ ਆਪਣੀ ਡਾਈਟ 'ਚ ਕਿੰਨੂ ਦਾ ਰਸ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਫਾਈਬਰ ਦੀ ਮੌਜੂਦਗੀ ਕਬਜ਼ ਦੀ ਸਮੱਸਿਆ ਤੋਂ ਰਾਹਤ ਦਿੰਦੀ ਹੈ।
ਕਿੰਨੂ ਸਰੀਰ ਵਿੱਚ ਮਾੜੇ ਕੋਲੈਸਟ੍ਰਾਲ ਦੀ ਮਾਤਰਾ ਨੂੰ ਘਟਾਉਂਦਾ ਹੈ ਤੇ ਚੰਗੇ ਕੋਲੈਸਟ੍ਰਾਲ ਦੀ ਮਾਤਰਾ ਵਧਾਉਂਦਾ ਹੈ। ਰੋਜ਼ਾਨਾ ਇਸ ਦਾ ਸੇਵਨ ਨਾਲ ਹਾਰਟ ਅਟੈਕ ਤੇ ਸਟ੍ਰੋਕ ਦੀ ਸੰਭਾਵਨਾ ਨੂੰ ਕਾਫੀ ਹੱਦ ਤਕ ਘੱਟ ਕੀਤਾ ਜਾ ਸਕਦਾ ਹੈ।