ਕਿਸੇ ਵੀ ਬਿਮਾਰੀ ਨੂੰ ਠੀਕ ਕਰਨ ਲਈ ਸੰਤੁਲਿਤ ਖੁਰਾਕ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਪੋਸ਼ਕ ਤੱਤਾਂ ਨਾਲ ਭਰਪੂਰ ਭੋਜਨ ਸਰੀਰ ਨੂੰ ਤਾਕਤ ਦਿੰਦੈ, ਜੋ ਬਿਮਾਰੀਆਂ ਨਾਲ ਲੜਨ 'ਚ ਮਦਦਗਾਰ ਹੁੰਦਾ ਹੈ।
ਜੇ ਰਿਕਵਰੀ ਠੀਕ ਨਾ ਕੀਤੀ ਜਾਵੇ ਤਾਂ ਇਸ ਨਾਲ ਲਿਵਰ ਤੇ ਕਿਡਨੀ ਫੇਲ੍ਹ ਹੋ ਸਕਦੀ ਹੈ, ਪਰ ਚਿੰਤਾ ਦੀ ਕੋਈ ਗੱਲ ਨਹੀਂ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਮਲੇਰੀਆ ਦੇ ਮਰੀਜ਼ ਨੂੰ ਕੀ ਖਾਣਾ ਚਾਹੀਦਾ ਹੈ
ਜਦ ਮਲੇਰੀਆ ਹੋਵੇ ਤਾਂ ਇਸ ਬਿਮਾਰੀ 'ਚ ਭੁੱਖ ਨਹੀਂ ਲੱਗਦੀ। ਇਨਫੈਕਸ਼ਨ ਹੋਣ ਕਾਰਨ ਭੁੱਖ ਮਰ ਜਾਂਦੀ ਹੈ। ਅਜਿਹੇ 'ਚ ਤੁਸੀਂ ਜੂਸ ਦਾ ਸੇਵਨ ਕਰ ਸਕਦੇ ਹੋ। ਸੰਤਰਾ, ਚੁਕੰਦਰ, ਪਾਲਕ, ਗਾਜਰ ਆਦਿ।
ਦੁੱਧ, ਅੰਡੇ 'ਚ ਪ੍ਰੋਟੀਨ ਤੇ ਕਾਰਬੋਹਾਈਡਰੇਟ ਭਰਪੂਰ ਮਾਤਰਾ 'ਚ ਹੁੰਦੇ ਹਨ। ਇਹ ਸਰੀਰ ਦੇ ਖਰਾਬ ਟਿਸ਼ੂ ਨੂੰ ਠੀਕ ਕਰਨ 'ਚ ਵੀ ਮਦਦ ਕਰਦਾ ਹੈ।
ਮਲੇਰੀਆ ਦੀ ਬਿਮਾਰੀ ਵਿੱਚ ਸਭ ਤੋਂ ਮਹੱਤਵਪੂਰਨ ਚੀਜ਼ ਸਰੀਰ ਨੂੰ ਹਾਈਡਰੇਟ ਰੱਖਣਾ ਹੈ। ਇਸ ਲਈ ਪਾਣੀ ਦੀ ਮਾਤਰਾ ਵਧਾਓ। ਨਾਰੀਅਲ ਪਾਣੀ, ਫਲਾਂ ਦੇ ਜੂਸ ਦਾ ਵੀ ਸੇਵਨ ਕਰੋ
ਇਕ ਕਟੋਰੀ 'ਚ ਪਾਣੀ ਲਓ, ਉਸ 'ਚ ਤੁਲਸੀ ਦੇ ਪੱਤੇ ਤੇ ਕਾਲੀ ਮਿਰਚ ਪਾਓ। ਇਸ ਪਾਣੀ ਨੂੰ ਉਬਾਲੋ, ਗਰਮ ਹੋ ਜਾਣ 'ਤੇ ਪੀਓ। ਲਾਭ ਮਿਲੇਗਾ।
ਆਂਵਲਾ, ਸੇਬ, ਪੁਦੀਨਾ, ਟਮਾਟਰ ਵਿੱਚ ਵਿਟਾਮਿਨ-ਸੀ ਕਾਫੀ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਦਾਲ ਵੀ ਇਸ ਵਿਟਾਮਿਨ ਦਾ ਸਰੋਤ ਹੈ।
ਮਲੇਰੀਆ ਦੌਰਾਨ ਫਾਈਬਰ ਨਾਲ ਭਰਪੂਰ ਭੋਜਨ ਲੈਣ ਤੋਂ ਪਰਹੇਜ਼ ਕਰੋ। ਉਦਾਹਰਨ ਲਈ, ਹਰੀਆਂ ਪੱਤੇਦਾਰ ਸਬਜ਼ੀਆਂ, ਸਾਬਤ ਅਨਾਜ। ਮਸਾਲੇਦਾਰ ਭੋਜਨ ਨਾ ਖਾਓ।