ਸੰਨੀ ਦਿਓਲ ਦਾ ਜਨਮ 19 ਅਕਤੂਬਰ 1957 ਨੂੰ ਨਵੀਂ ਦਿੱਲੀ 'ਚ ਹੋਇਆ ਸੰਨੀ ਆਪਣੇ ਸਮੇਂ ਦੇ ਸੁਪਰਸਟਾਰ ਧਰਮਿੰਦਰ ਸਿੰਘ ਦੇ ਬੇਟੇ ਹਨ।
ਸੰਨੀ ਦਿਓਲ ਦੇ ਅਸਲ ਮਾਤਾ ਦਾ ਨਾਂ ਪ੍ਰਕਾਸ਼ ਕੌਰ ਹੈ। ਹੇਮਾ ਮਾਲਿਨੀ ਸੰਨੀ ਦਿਓਲ ਦੀ ਮਤਰੇਈ ਮਾਂ ਹੈ।
'ਤਾਰੀਖ ਪੇ ਤਾਰੀਖ' ਅਤੇ 'ਢਾਈ ਕਿੱਲੋ ਕਾ ਹਾਥ' ਸਨੀ ਦਿਓਲ ਦੇ ਕੁਝ ਮਸ਼ਹੂਰ ਡਾਇਲਾਗ ਹਨ, ਜਿਨ੍ਹਾਂ ਨੂੰ ਸੁਣ ਕੇ ਲੋਕ ਸਿਨੇਮਾ ਹਾਲ 'ਚ ਸੀਟੀਆਂ ਮਾਰਨ ਲੱਗਦੇ ਸਨ।
ਸੰਨੀ ਦਿਓਲ ਦੀਆਂ ਸਾਰੀਆਂ ਫਿਲਮਾਂ ਐਕਸ਼ਨ ਨਾਲ ਭਰਪੂਰ ਹੁੰਦੀਆਂ ਹਨ, ਇਸੇ ਕਰਕੇ ਸੰਨੀ ਦਿਓਲ ਨੂੰ ਐਕਸ਼ਨ ਹੀਰੋ ਵਜੋਂ ਵੀ ਜਾਣਿਆ ਜਾਂਦਾ ਹੈ।
ਸੰਨੀ ਦਿਓਲ ਨੇ ਰੋਮਾਂਟਿਕ ਫਿਲਮ 'ਬੇਤਾਬ' ਤੋਂ ਫਿਲਮਾਂ 'ਚ ਡੈਬਿਊ ਕੀਤਾ ਸੀ। ਇਸ ਫਿਲਮ ਲਈ ਅਦਾਕਾਰ ਨੂੰ ਬੈਸਟ ਐਕਟਰ ਦੀ ਸ਼੍ਰੇਣੀ 'ਚ ਨਾਮਜ਼ਦ ਕੀਤਾ ਗਿਆ ਸੀ।
ਗਦਰ, ਦਾਮਿਨੀ, ਘਾਇਲ, ਚਾਲਬਾਜ਼, ਦਿ ਹੀਰੋ ਅਤੇ ਤ੍ਰਿਦੇਵ ਸਨੀ ਦਿਓਲ ਦੀਆਂ ਪ੍ਰਮੁੱਖ ਹਿੱਟ ਫਿਲਮਾਂ ਹਨ।