ਵੈਲੇਨਟਾਈਨ ਵੀਕ ਚੱਲ ਰਿਹਾ ਹੈ ਅਤੇ ਲੋਕ ਇਸ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਖਾਸ ਤੌਰ 'ਤੇ ਕੁੜੀਆਂ, ਜੋ ਆਪਣੇ ਵੈਲੇਨਟਾਈਨ ਨਾਲ ਡੇਟ 'ਤੇ ਜਾਣ ਲਈ ਲੰਬੇ ਸਮੇਂ ਤੋਂ ਤਿਆਰੀ ਕਰ ਰਹੀਆਂ ਹਨ।
ਜਾਨ੍ਹਵੀ ਕਪੂਰ ਅਦਾਕਾਰੀ ਤੋਂ ਇਲਾਵਾ ਉਹ ਆਪਣੀ ਫੈਸ਼ਨ ਸੈਂਸ ਲਈ ਵੀ ਜਾਣੀ ਜਾਂਦੀ ਹੈ। ਜੇ ਤੁਸੀਂ ਗਲੈਮਰਸ ਦਿਖਣਾ ਚਾਹੁੰਦੇ ਹੋ, ਇਹ ਲਾਲ ਡਰੈੱਸ ਤੁਹਾਨੂੰ ਵੈਲੇਨਟਾਈਨ ਡੇਅ ਲਈ ਪਰਫੈਕਟ ਲੱਗ ਸਕਦੀ ਹੈ।
ਜੇ ਤੁਸੀਂ ਵੈਲੇਨਟਾਈਨ ਡੇਅ 'ਤੇ ਕੁਝ ਮਜ਼ੇਦਾਰ ਤੇ ਆਰਾਮਦਾਇਕ ਅਜ਼ਮਾਉਣਾ ਚਾਹੁੰਦੇ ਹੋ, ਤਾਂ ਇਹ ਚੈਕਰਡ ਕੋ-ਆਰਡ ਸੈੱਟ ਅਤੇ ਚਿੱਟੇ ਸਨੀਕਰਜ਼ ਵਧੀਆ ਵਿਕਲਪ ਹੋ ਸਕਦੇ ਹਨ।
ਰਕੁਲਪ੍ਰੀਤ ਸਿੰਘ ਦੀ ਇਹ ਆਫਸ਼ੋਲਡਰ ਬਾਡੀਕੋਨ ਡਰੈੱਸ ਵੈਲੇਨਟਾਈਨ ਸ਼ਾਮ ਲਈ ਸਹੀ ਆਪਸ਼ਨ ਹੋ ਸਕਦੀ ਹੈ। ਜੇ ਚਾਹੋ ਤਾਂ ਆਪਣੇ ਵਾਲਾਂ ਨੂੰ ਖੁੱਲ੍ਹਾ ਛੱਡ ਸਕਦੇ ਹੋ।
ਪਲੰਗਿੰਗ ਨੇਕਲਾਈਨ ਕੋਰਸੇਟ ਡਰੈੱਸ ਤੇ ਮੈਚਿੰਗ ਜੁੱਤੀ ਤੁਹਾਡੀ ਰੋਮਾਂਟਿਕ ਡੇਟ ਨੂੰ ਹੋਰ ਵੀ ਰੋਮਾਂਟਿਕ ਬਣਾ ਸਕਦੀ ਹੈ। ਤੁਸੀਂ ਇਸ ਨੂੰ ਸਧਾਰਨ ਸ਼ਾਨਦਾਰ ਨੈਕਪੀਸ ਨਾਲ ਵੀ ਸਟਾਈਲ ਕਰ ਸਕਦੇ ਹੋ
ਜੇਕਰ ਤੁਸੀਂ ਵੈਲੇਨਟਾਈਨ ਡੇਅ 'ਤੇ ਠੰਡੇ ਸਥਾਨ 'ਤੇ ਮੌਜੂਦ ਹੋ, ਤਾਂ ਤੁਸੀਂ ਇਸ ਡਰੈੱਸ ਨੂੰ ਪਾ ਕੇ ਆਪਣੀ ਡੇਟ ਨੂੰ ਆਰਾਮਦਾਇਕ ਤੇ ਸੁੰਦਰ ਬਣਾ ਸਕਦੇ ਹੋ।
ਹਮੇਸ਼ਾ ਦੀ ਤਰ੍ਹਾਂ ਸੋਨਮ ਕਪੂਰ ਦਾ ਗਾਊਨ ਉਸ ਦੇ ਸਟਾਈਲ ਸਟੇਟਮੈਂਟ ਨੂੰ ਪਰਿਭਾਸ਼ਿਤ ਕਰ ਰਿਹਾ ਹੈ। ਚਮਕਦਾਰ ਗਾਊਨ ਤੇ ਹੈਵੀ ਨੇਕਲੈੱਸ ਦੇ ਨਾਲ ਸੋਨਮ ਦਾ ਨੋ ਈਅਰਰਿੰਗ ਲੁੱਕ ਬਹੁਤ ਹੀ ਸ਼ਾਨਦਾਰ ਆਪਸ਼ਨ ਹੈ।
ਵੈਲੇਨਟਾਈਨ ਡੇਅ 'ਤੇ, ਤੁਸੀਂ ਆਰਾਮਦਾਇਕ ਅਤੇ ਸਟਾਈਲਿਸ਼ ਦੋਵੇਂ ਦਿਖਣਾ ਚਾਹੁੰਦੇ ਹੋ, ਤਾਂ ਤਮੰਨਾ ਭਾਟੀਆ ਦੇ ਇਸ ਕੋਰਸੇਟ ਜੰਪਸੂਟ ਅਤੇ ਮੈਚਿੰਗ ਸਟੀਲੇਟੋਜ਼ ਤੋਂ ਵਧੀਆ ਹੋਰ ਕੁਝ ਨਹੀਂ ਹੋ ਸਕਦਾ।
ਤੁਸੀਂ ਵੀ ਇਸ ਵੈਲੇਨਟਾਈਨ 'ਤੇ ਹਾਰ ਤੇ ਹਲਕੇ ਮੇਕਅੱਪ ਦੇ ਨਾਲ ਹੈਵੀ ਗੋਲਡਨ ਵਰਕ ਵਾਲੇ ਇਸ ਅਨਾਰਕਲੀ ਕੁੜਤੇ ਨੂੰ ਸਟਾਈਲ ਕਰਕੇ ਕੁਝ ਵੱਖਰਾ ਅਪਣਾ ਸਕਦੇ ਹੋ।