ਗਰਮੀਆਂ ਦੇ ਮੌਸਮ ਵਿੱਚ ਤੇਜ਼ ਧੁੱਪ ਤੇ ਪਸੀਨੇ ਕਾਰਨ ਲੋਕ ਸੁਸਤ ਤੇ ਥਕਾਵਟ ਮਹਿਸੂਸ ਕਰਦੇ ਹਨ। ਇਸ ਲਈ ਇਸ ਮੌਸਮ 'ਚ ਸਰੀਰ ਨੂੰ ਹਾਈਡ੍ਰੇਟ ਕਰਨਾ ਬਹੁਤ ਜ਼ਰੂਰੀ ਹੈ।
ਇਸ ਮੌਸਮ 'ਚ ਤੁਸੀਂ ਕਈ ਤਰ੍ਹਾਂ ਦੇ ਕੋਲਡ ਤੇ ਹੈਲਦੀ ਡਰਿੰਕਜ਼ ਦਾ ਸੇਵਨ ਕਰਕੇ ਦਿਨ ਭਰ ਊਰਜਾਵਾਨ ਰਹਿ ਸਕਦੇ ਹੋ। ਵਿਟਾਮਿਨ-ਸੀ ਨਾਲ ਭਰਪੂਰ ਫਲਾਂ ਜਿਵੇਂ ਕੀਵੀ, ਸੰਤਰਾ, ਸਟ੍ਰਾਬੇਰੀ ਆਦਿ ਦਾ ਡ੍ਰਿੰਕ ਪੀ ਸਕਦੇ ਹੋ।
ਗਰਮੀਆਂ ਵਿੱਚ ਨਿੰਬੂ ਪਾਣੀ ਪੀਣਾ ਪਸੰਦ ਕਰਦੇ ਹਨ। ਤਿਆਰ ਕਰਨਾ ਆਸਾਨ ਹੈ। ਬਸ ਸੋਡੇ ਵਿੱਚ ਨਿੰਬੂ ਨਿਚੋੜਨਾ ਹੈ ਤੇ ਇਸ ਵਿੱਚ ਕਾਲਾ ਨਮਕ ਅਤੇ ਖੰਡ ਮਿਲਾਉਣਾ ਹੈ। ਤੁਹਾਡਾ ਸੁਪਰ ਐਨਰਜੈਟਿਕ ਸਮਰ ਡਰਿੰਕ ਤਿਆਰ ਹੈ।
ਤੁਸੀਂ ਲੀਚੀ ਦੇ ਸੇਵਨ ਨਾਲ ਸਰੀਰ ਵਿੱਚ ਵਿਟਾਮਿਨ-ਸੀ ਦੀ ਕਮੀ ਨੂੰ ਵੀ ਪੂਰਾ ਕਰ ਸਕਦੇ ਹੋ। ਇਹ ਫਲ ਹੋਰ ਵੀ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਗਰਮੀਆਂ ਵਿੱਚ ਤੁਸੀਂ ਲੀਚੀ ਤੋਂ ਇੱਕ ਸੁਆਦੀ ਡਰਿੰਕ ਬਣਾ ਸਕਦੇ ਹੋ।
ਤਰਬੂਜ 'ਚ ਪਾਣੀ ਕਾਫੀ ਮਾਤਰਾ 'ਚ ਪਾਇਆ ਜਾਂਦਾ ਹੈ। ਜੋ ਤੁਹਾਨੂੰ ਲੰਬੇ ਸਮੇਂ ਤਕ ਹਾਈਡਰੇਟ ਰੱਖਣ ਵਿੱਚ ਮਦਦ ਕਰਦਾ ਹੈ।
ਇਹ ਵਿਟਾਮਿਨ-ਸੀ ਦਾ ਭਰਪੂਰ ਸਰੋਤ ਹੈ। ਇਸ ਤੋਂ ਇਲਾਵਾ ਇਸ 'ਚ ਕੈਲਸ਼ੀਅਮ ਅਤੇ ਫਾਸਫੋਰਸ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਤੁਸੀਂ ਆਪਣੀ ਗਰਮੀਆਂ ਦੀ ਖੁਰਾਕ ਵਿੱਚ ਸਟ੍ਰਾਬੇਰੀ ਦੇ ਜੂਸ ਨੂੰ ਸ਼ਾਮਲ ਕਰ ਸਕਦੇ ਹੋ।
ਸੰਤਰੇ ਨੂੰ ਵਿਟਾਮਿਨ-ਸੀ ਦਾ ਸਭ ਤੋਂ ਵਧੀਆ ਸਰੋਤ ਮੰਨਿਆ ਜਾਂਦਾ ਹੈ। ਘਰ 'ਚ ਤਾਜ਼ੇ ਸੰਤਰੇ ਦਾ ਸਵਾਦਿਸ਼ਟ ਡਰਿੰਕ ਵੀ ਬਣਾ ਸਕਦੇ ਹੋ। ਇਹ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਲੜਨ ਲਈ ਮਜ਼ਬੂਤ ਬਣਾਉਂਦਾ ਹੈ।