ਜੇ ਤੁਸੀਂ ਰਾਤ ਨੂੰ ਸੌਣਾ ਚਾਹੁੰਦੇ ਹੋ ਆਰਾਮ ਨਾਲ ਤਾਂ ਇਨ੍ਹਾਂ ਚੀਜ਼ਾਂ ਤੋਂ ਕਰੋ ਪਰਹੇਜ਼


By Neha Diwan2023-03-10, 11:16 ISTpunjabijagran.com

ਨੀਂਦ

ਸਿਹਤਮੰਦ ਰਹਿਣ ਲਈ ਰੋਜ਼ਾਨਾ ਘੱਟੋ-ਘੱਟ 7 ਘੰਟੇ ਦੀ ਨੀਂਦ ਬਹੁਤ ਜ਼ਰੂਰੀ ਹੈ। ਇਸ ਨਾਲ ਤੁਸੀਂ ਮਾਨਸਿਕ ਤੇ ਸਰੀਰਕ ਤੌਰ 'ਤੇ ਸਿਹਤਮੰਦ ਰਹਿ ਸਕਦੇ ਹੋ। ਘੱਟ ਨੀਂਦ ਲੈਣ ਨਾਲ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ।

ਨੀਂਦ ਨਾ ਆਉਣ ਦੇ ਕਾਰਨ

ਸਿਹਤ ਮਾਹਿਰਾਂ ਅਨੁਸਾਰ ਰਾਤ ਨੂੰ ਨੀਂਦ ਨਾ ਆਉਣ ਦੇ ਕਈ ਕਾਰਨ ਹੋ ਸਕਦੇ ਹਨ। ਇਨ੍ਹਾਂ 'ਚੋਂ ਮੁੱਖ ਮੋਬਾਈਲ ਦੀ ਵਰਤੋਂ ਹੈ। ਸੌਣ ਤੋਂ ਪਹਿਲਾਂ ਚਾਹ, ਕੌਫੀ, ਸ਼ਰਾਬ ਆਦਿ ਦਾ ਸੇਵਨ ਕਰਨ ਨਾਲ ਵੀ ਨੀਂਦ ਨਹੀਂ ਆਉਂਦੀ।

ਰਾਤ ਨੂੰ ਟਮਾਟਰ ਦਾ ਸੇਵਨ

ਰਾਤ ਨੂੰ ਟਮਾਟਰ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ 'ਚ ਐਸਿਡ ਭਰਪੂਰ ਮਾਤਰਾ 'ਚ ਪਾਇਆ ਜਾਂਦੈ। ਇਸ ਨਾਲ ਐਸੀਡਿਟੀ ਦੀ ਸਮੱਸਿਆ ਹੋ ਜਾਂਦੀ ਹੈ। ਇਸ ਦੇ ਲਈ ਰਾਤ ਨੂੰ ਟਮਾਟਰ ਦਾ ਸੇਵਨ ਨਾ ਕਰੋ।

ਆਈਸਕ੍ਰੀਮ

ਸ਼ਾਂਤੀ ਨਾਲ ਸੌਣਾ ਚਾਹੁੰਦੇ ਹੋ ਤਾਂ ਰਾਤ ਨੂੰ ਆਈਸਕ੍ਰੀਮ ਨਾ ਖਾਓ। ਇਸ ਦੇ ਸੇਵਨ ਨਾਲ ਕੋਰਟੀਸੋਲ ਹਾਰਮੋਨ ਵਧਦਾ ਹੈ। ਇਸ ਕਾਰਨ ਰਾਤ ਦੀ ਨੀਂਦ ਤੇ ਸ਼ਾਂਤੀ ਦੋਵੇਂ ਗਾਇਬ ਹੋ ਸਕਦੇ ਹਨ।

ਮੱਖਣ ਜਾਂ ਪਨੀਰ

ਰਾਤ ਨੂੰ ਮੱਖਣ ਜਾਂ ਪਨੀਰ ਦਾ ਸੇਵਨ ਵੀ ਨਹੀਂ ਕਰਨਾ ਚਾਹੀਦਾ। ਇਸ ਦੇ ਸੇਵਨ ਨਾਲ ਰਾਤਾਂ ਦੀ ਨੀਂਦ ਵਿੱਚ ਵਿਘਨ ਪੈ ਸਕਦਾ ਹੈ। ਮੱਖਣ ਦਾ ਸੇਵਨ ਸਿਰਫ਼ ਦਿਨ ਵੇਲੇ ਹੀ ਕਰਨਾ ਚਾਹੀਦਾ ਹੈ।

ਖੱਟੇ ਫਲਾਂ ਦਾ ਸੇਵਨ

ਰਾਤ ਨੂੰ ਸੌਂਦੇ ਸਮੇਂ ਵੀ ਖੱਟੇ ਫਲਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਨ੍ਹਾਂ ਵਿੱਚ ਆਕਸੈਲਿਕ ਐਸਿਡ ਹੁੰਦਾ ਹੈ, ਜੋ ਰਾਤ ਨੂੰ ਨੀਂਦ ਦਾ ਕਾਰਨ ਬਣ ਸਕਦਾ ਹੈ। ਨਾਲ ਹੀ ਕੈਚੱਪ ਅਤੇ ਫਰਾਈਜ਼ ਦਾ ਸੇਵਨ ਨਾ ਕਰੋ।

ਕੌਫੀ

ਕਈ ਲੋਕਾਂ ਨੂੰ ਰਾਤ ਨੂੰ ਸੌਂਦੇ ਸਮੇਂ ਕੌਫੀ ਪੀਣ ਦੀ ਆਦਤ ਹੁੰਦੀ ਹੈ। ਜੇਕਰ ਤੁਸੀਂ ਵੀ ਰਾਤ ਨੂੰ ਸੌਂਦੇ ਸਮੇਂ ਕੌਫੀ ਪੀਂਦੇ ਹੋ ਤਾਂ ਕੌਫੀ ਤੋਂ ਪਰਹੇਜ਼ ਕਰੋ। ਕੌਫੀ ਦੇ ਸੇਵਨ ਨਾਲ ਰਾਤਾਂ ਦੀ ਨੀਂਦ ਦੂਰ ਹੋ ਜਾਂਦੀ ਹੈ।

ਤਲੀਆਂ ਚੀਜ਼ਾਂ ਦਾ ਸੇਵਨ

ਰਾਤ ਨੂੰ ਤਲੀਆਂ ਚੀਜ਼ਾਂ ਦਾ ਸੇਵਨ ਕਰਨ ਨਾਲ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ। ਹਾਲਾਂਕਿ, ਇਸ ਨਾਲ ਨੀਂਦ ਵਿੱਚ ਵਿਘਨ ਪੈਂਦਾ ਹੈ।

ਪੀਜ਼ਾ ਖਾਣ ਤੋਂ ਪਰਹੇਜ਼

ਰਾਤ ਨੂੰ ਪੀਜ਼ਾ ਖਾਣ ਤੋਂ ਪਰਹੇਜ਼ ਕਰੋ। ਪੀਜ਼ਾ ਮੱਖਣ ਅਤੇ ਟਮਾਟਰ ਦਾ ਬਣਿਆ ਹੁੰਦਾ ਹੈ। ਇਸ ਵਿੱਚ ਆਕਸੈਲਿਕ ਐਸਿਡ ਪਾਇਆ ਜਾਂਦਾ ਹੈ। ਇਸ ਨਾਲ ਰਾਤਾਂ ਦੀ ਨੀਂਦ ਨਹੀਂ ਆਉਂਦੀ।

ਬਦਹਜ਼ਮੀ ਤੇ ਗੈਸ ਦੀ ਸਮੱਸਿਆ ਤੋਂ ਤੁਰੰਤ ਛੁਟਕਾਰਾ ਦਿਵਾਉਣਗੇ ਇਹ ਘਰੇਲੂ ਨੁਸਖ਼ੇ