Suji Appe ਨਾਸ਼ਤੇ ਲਈ ਹਨ ਬੈਸਟ
By Neha diwan
2024-04-23, 15:56 IST
punjabijagran.com
Appe
ਦੱਖਣੀ ਭਾਰਤੀ ਭੋਜਨ ਦੇ ਸ਼ੌਕੀਨ ਲੋਕਾਂ ਨੇ Appe ਦਾ ਸਵਾਦ ਜ਼ਰੂਰ ਚੱਖਿਆ ਹੋਵੇਗਾ। ਇਡਲੀ-ਡੋਸਾ ਵਾਂਗ,Appe ਨੂੰ ਪਸੰਦ ਕਰਨ ਵਾਲਿਆਂ ਦੀ ਇੱਕ ਲੰਬੀ ਸੂਚੀ ਹੈ।
ਸਮੱਗਰੀ ਲਿਸਟ 1
ਸੂਜੀ 1/2 ਕਿਲੋ, ਦਹੀਂ 250 ਗ੍ਰਾਮ, ਅਦਰਕ ਦਾ ਪੇਸਟ 1 ਚੱਮਚ, ਲਸਣ ਦਾ ਪੇਸਟ 1 ਚੱਮਚ, ਕੱਟੀਆਂ ਹੋਈਆਂ ਹਰੀਆਂ ਮਿਰਚਾਂ 3-4, ਪਿਆਜ਼ 1,ਸਰ੍ਹੋਂ 1 ਚਮਚ, ਹਲਦੀ 1/2 ਚਮਚ, ਸਾਰਾ ਜੀਰਾ - 1 ਚਮਚ.
ਸਮੱਗਰੀ ਲਿਸਟ 2
ਸ਼ਿਮਲਾ ਮਿਰਚ - 1, ਗਾਜਰ - 2 , ਟਮਾਟਰ - 1, ਤਿਲ ਦੇ ਬੀਜ - 1 ਚਮਚ, ਗਰਮ ਮਸਾਲਾ - 1/2 ਚਮਚ, ਹਰਾ ਧਨੀਆ - 1 ਚਮਚ, ਤੇਲ - 2 ਚਮਚ, ਲੂਣ - ਸੁਆਦ ਅਨੁਸਾਰ
ਵਿਧੀ ਸਟੈਪ 1
ਪਹਿਲਾਂ ਸੂਜੀ ਨੂੰ ਸਾਫ਼ ਕਰੋ ਤੇ ਵੱਡੇ ਕਟੋਰੇ ਵਿੱਚ ਪਾਓ। ਇਸ 'ਚ ਦਹੀਂ ਪਾਓ ਤੇ ਚੰਗੀ ਤਰ੍ਹਾਂ ਮਿਲਾਓ। ਮਿਸ਼ਰਣ 'ਚ ਲਗਪਗ 2 ਕੱਪ ਪਾਣੀ ਪਾਓ ਤੇ ਇਸ ਨੂੰ ਚੰਗੀ ਤਰ੍ਹਾਂ ਨਾਲ ਮਿਲਾਓ ਤੇ ਗਾੜ੍ਹਾ ਪੇਸਟ ਤਿਆਰ ਕਰੋ।
ਸਟੈਪ 2
ਤਿਆਰ ਪੇਸਟ ਨੂੰ ਢੱਕ ਕੇ 15 ਮਿੰਟ ਲਈ ਇਕ ਪਾਸੇ ਰੱਖ ਦਿਓ। ਗਾਜਰ, ਟਮਾਟਰ, ਸ਼ਿਮਲਾ ਮਿਰਚ ਤੇ ਹਰੀ ਮਿਰਚ ਨੂੰ ਛੋਟੇ-ਛੋਟੇ ਟੁਕੜਿਆਂ 'ਚ ਕੱਟ ਲਓ। ਹੁਣ ਇਕ ਪੈਨ 'ਚ 2 ਚਮਚ ਤੇਲ ਪਾ ਕੇ ਮੱਧਮ ਅੱਗ 'ਤੇ ਗਰਮ ਕਰੋ।
ਸਟੈਪ 3
ਜਦੋਂ ਤੇਲ ਗਰਮ ਹੋ ਜਾਵੇ ਤਾਂ ਇਸ ਵਿਚ ਸਰ੍ਹੋਂ ਤੇ ਜੀਰਾ ਪਾਓ ਅਤੇ ਇਸ ਦੇ ਤਿੜਕਣ ਤੱਕ ਭੁੰਨ ਲਓ। ਪੈਨ 'ਚ ਅਦਰਕ ਲਸਣ ਦਾ ਪੇਸਟ ਪਾਓ ਤੇ ਭੁੰਨ ਲਓ। ਫਿਰ ਬਾਰੀਕ ਕੱਟੀ ਹੋਈ ਹਰੀ ਮਿਰਚ ਪਾਓ ਅਤੇ ਪਿਆਜ਼ ਪਾਓ।
ਸਟੈਪ 4
ਪਿਆਜ਼ ਨੂੰ ਗੋਲਡਨ ਬਰਾਊਨ ਹੋਣ ਤਕ ਪਕਾਓ, ਕੱਟੀ ਹੋਈ ਸ਼ਿਮਲਾ ਮਿਰਚ ਗਾਜਰ ਪਾਓ ਤੇ ਪਕਾਓ। ਕੁਝ ਦੇਰ ਬਾਅਦ, ਕੱਟੇ ਹੋਏ ਟਮਾਟਰ ਪਾਓ ਅਤੇ ਸਾਰੀ ਸਮੱਗਰੀ ਨੂੰ ਉਦੋਂ ਤੱਕ ਭੁੰਨ ਲਓ ਜਦੋਂ ਤੱਕ ਉਹ ਪੂਰੀ ਤਰ੍ਹਾਂ ਨਰਮ ਨਾ ਹੋ ਜਾਣ।
ਸਟੈਪ 5
ਸਬਜ਼ੀਆਂ ਦੇ ਨਰਮ ਹੋਣ ਤੋਂ ਬਾਅਦ, ਹਲਦੀ, ਗਰਮ ਮਸਾਲਾ ਅਤੇ ਸਵਾਦ ਅਨੁਸਾਰ ਨਮਕ ਪਾਓ ਅਤੇ 1 ਮਿੰਟ ਹੋਰ ਪਕਾਓ। ਫਿਰ ਗੈਸ ਬੰਦ ਕਰ ਦਿਓ ਅਤੇ ਮਿਸ਼ਰਣ ਨੂੰ ਠੰਢਾ ਹੋਣ ਦਿਓ।
ਸਟੈਪ 6
ਸਬਜ਼ੀਆਂ ਦਾ ਮਿਸ਼ਰਣ ਠੰਢਾ ਹੋਣ ਤੋਂ ਬਾਅਦ, ਉਨ੍ਹਾਂ ਨੂੰ ਸੂਜੀ ਦੇ ਘੋਲ ਵਿਚ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ। ਹੁਣ ਥੋੜ੍ਹਾ ਜਿਹਾ ਸਾਰਾ ਜੀਰਾ, ਸਵਾਦ ਅਨੁਸਾਰ ਨਮਕ ਅਤੇ ਕੱਟਿਆ ਹੋਇਆ ਧਨੀਆ ਪਾ ਕੇ ਮਿਕਸ ਕਰੋ।
ਸਟੈਪ 7
Appe ਬਣਾਉਣ ਲਈ ਬਰਤਨ ਲਓ ਅਤੇ ਇਸ ਦੇ ਸਾਰੇ ਖਾਣਿਆ ਵਿਚ ਥੋੜ੍ਹਾ ਜਿਹਾ ਤੇਲ ਅਤੇ ਸਰ੍ਹੋਂ ਦੇ ਬੀਜ ਪਾਓ। ਬੈਟਰ ਭਰ ਲਓ ਅਤੇ ਬਰਤਨ ਨੂੰ ਬੰਦ ਕਰਕੇ 2-3 ਮਿੰਟ ਤੱਕ ਪਕਾਓ।
ਕੀ ਸਕਿਨ 'ਤੇ ਚੌਲਾਂ ਦਾ ਪਾਣੀ ਲਗਾਉਣ ਦੇ ਹਨ ਫਾਇਦੇ
Read More