ਕੀ ਸਕਿਨ 'ਤੇ ਚੌਲਾਂ ਦਾ ਪਾਣੀ ਲਗਾਉਣ ਦੇ ਹਨ ਫਾਇਦੇ


By Neha diwan2024-04-23, 11:09 ISTpunjabijagran.com

ਚਮੜੀ ਦੀ ਦੇਖਭਾਲ

ਔਰਤਾਂ ਆਪਣੀ ਚਮੜੀ ਦੀ ਦੇਖਭਾਲ ਲਈ ਕਈ ਚੀਜ਼ਾਂ ਦੀ ਵਰਤੋਂ ਕਰਦੀਆਂ ਹਨ। ਇਨ੍ਹਾਂ ਸਾਰੀਆਂ ਚੀਜ਼ਾਂ ਦੀ ਵਰਤੋਂ ਕਰਨ ਨਾਲ ਨਾ ਸਿਰਫ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਘੱਟ ਹੁੰਦੀਆਂ ਹਨ ਸਗੋਂ ਚਮੜੀ 'ਤੇ ਚਮਕ ਵੀ ਆਉਂਦੀ ਹੈ।

ਚੌਲਾਂ ਵਿੱਚ ਗੁਣ ਹੁੰਦੇ ਹਨ

ਆਪਣੀ ਵੀਡੀਓ 'ਚ ਜਾਣਕਾਰੀ ਦਿੰਦੇ ਹੋਏ ਮਾਹਿਰ ਨੇ ਦੱਸਿਆ ਕਿ ਇਕ ਖੋਜ 'ਚ ਸਾਹਮਣੇ ਆਇਆ ਹੈ ਚੌਲਾਂ ਵਿੱਚ ਚਮੜੀ ਨੂੰ ਗੋਰਾ ਕਰਨ ਦੇ ਗੁਣ ਅਤੇ ਨਮੀ ਦੇਣ ਦੇ ਗੁਣ ਵੀ ਹੁੰਦੇ ਹਨ।

ਚਮੜੀ ਬਣੇਗੀ ਚਮਕਦਾਰ

ਮਾਹਿਰ ਨੇ ਇਹ ਵੀ ਦੱਸਿਆ ਕਿ ਚੌਲਾਂ ਦੇ ਪਾਣੀ ਵਿੱਚ ਫੇਰੂਲਿਕ ਐਸਿਡ ਹੁੰਦਾ ਹੈ ਜੋ ਇੱਕ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਹੈ। ਇਹ ਕੋਲੇਜਨ ਦੇ ਟੁੱਟਣ ਤੋਂ ਰੋਕਦਾ ਹੈ ਅਤੇ ਚਮੜੀ ਨੂੰ ਚਮਕਦਾਰ ਬਣਾਉਂਦਾ ਹੈ।

ਇਸ ਤਰ੍ਹਾਂ ਵਰਤਿਆ ਜਾ ਸਕਦੈ

ਚੌਲਾਂ ਦੇ ਪਾਣੀ ਨੂੰ ਟੋਨਰ ਜਾਂ ਕਲੀਨਜ਼ਰ ਵਜੋਂ ਵਰਤਿਆ ਜਾ ਸਕਦੈ ਇਸ ਤਰ੍ਹਾਂ ਚੌਲਾਂ ਦੇ ਪਾਣੀ ਦੀ ਵਰਤੋਂ ਕਰਨ ਨਾਲ ਚਿਹਰੇ ਦਾ ਕੁਦਰਤੀ ਤੇਲ ਨਹੀਂ ਨਿਕਲਦਾ ਅਤੇ ਚਿਹਰੇ 'ਤੇ ਪਈ ਗੰਦਗੀ ਵੀ ਸਾਫ ਹੋ ਜਾਂਦੀ ਹੈ।

ਚਮੜੀ ਲਈ ਚੌਲਾਂ ਦਾ ਪਾਣੀ

ਪਾਣੀ ਨੂੰ ਬਣਾਉਣ ਲਈ ਇਕ ਕੱਪ ਚੌਲਾਂ ਨੂੰ ਘੱਟੋ-ਘੱਟ ਅੱਧੇ ਘੰਟੇ ਲਈ ਪਾਣੀ 'ਚ ਭਿਓ ਦਿਓ। ਤੁਸੀਂ ਸਿਰਫ ਚਿੱਟੇ ਚੌਲ ਹੀ ਨਹੀਂ ਬਲਕਿ ਲਾਲ ਚੌਲ, ਭੂਰੇ ਚੌਲ ਜਾਂ ਬਾਸਮਤੀ ਚੌਲ ਦੀ ਵੀ ਵਰਤੋਂ ਕਰ ਸਕਦੇ ਹੋ।

ਪਕਾਏ ਹੋਏ ਚੌਲ

ਚੌਲਾਂ ਨੂੰ ਜ਼ਿਆਦਾ ਪਾਣੀ ਪਾ ਕੇ ਪਕਾਓ ਤੇ ਚੌਲ ਪਕ ਜਾਣ ਤੋਂ ਬਾਅਦ ਪਾਣੀ ਨੂੰ ਸੁੱਟਣ ਦੀ ਬਜਾਏ ਕਿਸੇ ਵੱਖਰੇ ਭਾਂਡੇ 'ਚ ਵਰਤੋਂ ਲਈ ਕੱਢ ਲਓ।

ਫੇਸ ਮਾਸਕ ਵਿੱਚ ਮਿਲਾਓ

ਤੁਸੀਂ ਆਪਣਾ ਕੋਈ ਵੀ ਫੇਸ ਮਾਸਕ ਬਣਾਉਂਦੇ ਸਮੇਂ ਜਾਂ ਬਾਹਰੋਂ ਲਿਆਂਦੇ ਫੇਸ ਮਾਸਕ ਵਿੱਚ ਚੌਲਾਂ ਦਾ ਪਾਣੀ ਮਿਲਾ ਸਕਦੇ ਹੋ। ਚੌਲਾਂ ਦਾ ਪਾਣੀ ਚਿਹਰੇ ਲਈ ਫੇਸ ਮਾਸਕ ਨੂੰ ਬਿਹਤਰ ਬਣਾ ਦੇਵੇਗਾ।

ਨੋਟ

ਮਾਹਿਰ ਨੇ ਇਹ ਵੀ ਕਿਹਾ ਕਿ ਚੌਲਾਂ ਦੇ ਪਾਣੀ ਦੀ ਵਰਤੋਂ ਕਰਨ ਤੋਂ ਪਹਿਲਾਂ ਪੈਚ ਟੈਸਟ ਜ਼ਰੂਰ ਕਰਵਾਓ ਤਾਂ ਜੋ ਚਮੜੀ ਸਬੰਧੀ ਕੋਈ ਸਮੱਸਿਆ ਨਾ ਹੋਵੇ।

ਭੁੱਲ ਕੇ ਵੀ ਰੱਖੋ ਉਬਲੇ ਹੋਏ ਆਲੂਆਂ ਨੂੰ ਫਰਿੱਜ 'ਚ