ਅਚਾਨਕ ਭਾਰ ਘਟਣਾ ਹੋ ਸਕਦੈ ਇਨ੍ਹਾਂ 5 ਗੰਭੀਰ ਬਿਮਾਰੀਆਂ ਦਾ ਸੰਕੇਤ


By Neha diwan08, Sep 2023 12:06 PMpunjabijagran.com

ਮੋਟਾਪਾ

ਮੌਜੂਦਾ ਸਮੇਂ 'ਚ ਜ਼ਿਆਦਾਤਰ ਲੋਕ ਮੋਟਾਪੇ ਅਤੇ ਵਧਦੇ ਭਾਰ ਤੋਂ ਪ੍ਰੇਸ਼ਾਨ ਹਨ। ਭਾਰ ਨੂੰ ਕੰਟਰੋਲ 'ਚ ਰੱਖਣ ਲਈ ਲੋਕ ਕਈ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਨ।

ਅਚਾਨਕ ਭਾਰ ਘਟਣਾ

ਜੇ ਤੁਸੀਂ ਅਚਾਨਕ ਭਾਰ ਘਟਣਾ ਸ਼ੁਰੂ ਕਰ ਦਿੰਦੇ ਹੋ, ਤਾਂ ਤੁਹਾਨੂੰ ਚੌਕਸ ਰਹਿਣਾ ਚਾਹੀਦਾ ਹੈ। ਜੀ ਹਾਂ, ਅਚਾਨਕ ਭਾਰ ਘਟਣਾ ਕਈ ਗੰਭੀਰ ਬਿਮਾਰੀਆਂ ਦਾ ਸੰਕੇਤ ਹੋ ਸਕਦਾ ਹੈ।

ਹਾਈਪਰਥਾਇਰਾਇਡਿਜ਼ਮ

ਅਚਾਨਕ ਭਾਰ ਘਟਣ ਲਈ ਹਾਈਪਰਥਾਇਰਾਇਡਿਜ਼ਮ ਜ਼ਿੰਮੇਵਾਰ ਹੋ ਸਕਦਾ ਹੈ। ਇਸ ਬਿਮਾਰੀ ਵਿੱਚ ਥਾਇਰਾਇਡ ਗਲੈਂਡ ਦੀ ਓਵਰਐਕਟੀਵਿਟੀ ਕਾਰਨ ਭਾਰ ਤੇਜ਼ੀ ਨਾਲ ਘੱਟ ਸਕਦਾ ਹੈ।

ਸ਼ੂਗਰ

ਅਚਾਨਕ ਭਾਰ ਘਟਣ ਦਾ ਇੱਕ ਵੱਡਾ ਕਾਰਨ ਸ਼ੂਗਰ ਵੀ ਹੋ ਸਕਦਾ ਹੈ। ਖਾਸ ਤੌਰ 'ਤੇ, ਟਾਈਪ 2 ਡਾਇਬਟੀਜ਼ ਹੋਣ ਨਾਲ ਤੇਜ਼ੀ ਨਾਲ ਭਾਰ ਘਟ ਸਕਦਾ ਹੈ।

ਡਿਪਰੈਸ਼ਨ

ਡਿਪਰੈਸ਼ਨ ਕਾਰਨ ਵੀ ਅਚਾਨਕ ਭਾਰ ਘਟ ਸਕਦਾ ਹੈ। ਭੁੱਖ ਅਤੇ ਪਿਆਸ ਡਿਪਰੈਸ਼ਨ ਵਿੱਚ ਪ੍ਰਭਾਵਿਤ ਹੁੰਦੀ ਹੈ। ਮਰੀਜ਼ ਨੂੰ ਭੁੱਖ ਅਤੇ ਪਿਆਸ ਨਹੀਂ ਲੱਗਦੀ, ਜਿਸ ਕਾਰਨ ਭਾਰ ਤੇਜ਼ੀ ਨਾਲ ਘੱਟਣ ਲੱਗਦਾ ਹੈ।

ਦਿਲ ਦੀ ਬਿਮਾਰੀ

ਕਈ ਵਾਰ ਦਿਲ ਦੇ ਰੋਗ ਕਾਰਨ ਵੀ ਭਾਰ ਘਟ ਜਾਂਦਾ ਹੈ। ਅਚਾਨਕ ਭਾਰ ਘਟਣਾ ਦਿਲ ਦੀ ਬਿਮਾਰੀ ਦਾ ਸ਼ੁਰੂਆਤੀ ਲੱਛਣ ਹੋ ਸਕਦਾ ਹੈ। ਜੇਕਰ ਤੁਸੀਂ ਬਿਨਾਂ ਕਿਸੇ ਕਾਰਨ ਭਾਰ ਘਟਾ ਰਹੇ ਹੋ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ।

ਕੈਂਸਰ

ਅਚਾਨਕ ਭਾਰ ਘਟਣ ਦਾ ਕਾਰਨ ਕੈਂਸਰ ਵੀ ਹੋ ਸਕਦਾ ਹੈ। ਇਸ ਕਾਰਨ ਸਰੀਰ ਦੀ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਹੈ ਅਤੇ ਵਿਅਕਤੀ ਕਮਜ਼ੋਰੀ ਮਹਿਸੂਸ ਕਰਨ ਲੱਗਦਾ ਹੈ।

ਚੈਰੀ ਟਮਾਟਰ ਹੈ ਦਿਲ ਸਮੇਤ ਕਈ ਬਿਮਾਰੀਆਂ ਲਈ ਫਾਇਦੇਮੰਦ