ਟਮਾਟਰ ਰਸੋਈ ਵਿੱਚ ਇੱਕ ਬਹੁਤ ਮਹੱਤਵਪੂਰਨ ਸਬਜ਼ੀ ਹੈ। ਇਸ ਦੀ ਵਰਤੋਂ ਸਲਾਦ ਤੋਂ ਲੈ ਕੇ ਸਬਜ਼ੀਆਂ ਦਾ ਸਵਾਦ ਵਧਾਉਣ ਤਕ ਹਰ ਚੀਜ਼ ਵਿੱਚ ਕੀਤੀ ਜਾਂਦੀ ਹੈ। ਟਮਾਟਰ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ।
ਇਸ ਦੇ ਫਾਇਦੇ ਵੀ ਹੈਰਾਨੀਜਨਕ ਹਨ। ਇਹ ਛੋਟਾ ਪੈਕੇਟ ਵੱਡੇ ਧਮਾਕੇ ਵਰਗਾ ਹੈ। ਇਸ 'ਚ ਵਿਟਾਮਿਨ ਸੀ ਵਰਗੇ ਵਿਟਾਮਿਨ ਤੇ ਪੋਟਾਸ਼ੀਅਮ ਵਰਗੇ ਖਣਿਜਾਂ ਦਾ ਭੰਡਾਰ ਹੁੰਦਾ ਹੈ।
ਚੈਰੀ ਟਮਾਟਰ ਵਿੱਚ ਸੋਡੀਅਮ ਦੀ ਮਾਤਰਾ ਘੱਟ ਹੁੰਦੀ ਹੈ ਤੇ ਪੋਟਾਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਅਤੇ ਪੋਟਾਸ਼ੀਅਮ ਬੀਪੀ ਨੂੰ ਕੰਟਰੋਲ ਕਰਦਾ ਹੈ
ਚੈਰੀ ਟਮਾਟਰ ਡਾਇਬਟੀਜ਼ ਦੇ ਮਰੀਜ਼ਾਂ ਲਈ ਫਾਇਦੇਮੰਦ ਸਾਬਤ ਹੋ ਸਕਦੇ ਹਨ, ਕਿਉਂਕਿ ਇਨ੍ਹਾਂ ਵਿੱਚ ਬਾਇਓਐਕਟਿਵ ਗੁਣ ਹੁੰਦੇ ਹਨ।
ਚੈਰੀ ਟਮਾਟਰ 'ਚ ਵਿਟਾਮਿਨ ਏ ਦੀ ਮੌਜੂਦਗੀ ਅੱਖਾਂ ਲਈ ਫਾਇਦੇਮੰਦ ਹੋ ਸਕਦੀ ਹੈ। ਵਿਟਾਮਿਨ ਏ ਚੰਗੀ ਨਜ਼ਰ ਲਈ ਵਧੀਆ ਹੈ। ਜੇ ਤੁਹਾਡੀ ਨਜ਼ਰ ਵੀ ਕਮਜ਼ੋਰ ਹੈ ਤਾਂ ਤੁਸੀਂ ਇਸ ਨੂੰ ਆਪਣੀ ਡਾਈਟ ਦਾ ਹਿੱਸਾ ਬਣਾ ਸਕਦੇ ਹੋ।
ਚੈਰੀ ਟਮਾਟਰ ਨਾਲ ਤੁਹਾਡਾ ਪਾਚਨ ਤੰਤਰ ਬਿਹਤਰ ਹੁੰਦੈ ਇਸ 'ਚ ਮੌਜੂਦ ਫਾਈਬਰ ਬਦਹਜ਼ਮੀ, ਪੇਟ 'ਚ ਗੈਸ, ਕਬਜ਼, ਬਲੋਟਿੰਗ ਦੀ ਸਮੱਸਿਆ ਨੂੰ ਵੀ ਦੂਰ ਕਰ ਸਕਦਾ ਹੈ।
ਚੈਰੀ ਟਮਾਟਰ ਵਿਟਾਮਿਨ ਏ ਅਤੇ ਸੀ ਨਾਲ ਭਰਪੂਰ ਹੁੰਦੇ ਹਨ, ਜੋ ਇਮਿਊਨਿਟੀ ਵਧਾਉਣ ਵਿੱਚ ਮਦਦਗਾਰ ਹੁੰਦੇ ਹਨ। ਇਸ ਨਾਲ ਤੁਸੀਂ ਛੂਤ ਦੀਆਂ ਬਿਮਾਰੀਆਂ ਦੀ ਲਪੇਟ 'ਚ ਆਉਣ ਤੋਂ ਬਚ ਸਕਦੇ ਹੋ।
ਚੈਰੀ ਟਮਾਟਰ ਚਮੜੀ ਲਈ ਫਾਇਦੇਮੰਦ ਹੁੰਦੇ ਹਨ। ਜੋ ਕਿ ਮੁਹਾਸੇ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦ ਕਰ ਸਕਦਾ ਹੈ। ਇਸ ਨਾਲ ਸਕਿਨ ਟੋਨ ਵੀ ਬਿਹਤਰ ਹੁੰਦਾ ਹੈ।