ਕੜ੍ਹੀ ਪੱਤੇ ਨੂੰ ਇਸ ਤਰ੍ਹਾਂ ਕਰੋ ਸਟੋਰ, ਲੰਬੇ ਸਮੇਂ ਤਕ ਰਹਿਣਗੇ ਤਾਜ਼ਾ
By Neha Diwan
2023-04-20, 11:07 IST
punjabijagran.com
ਕੜ੍ਹੀ ਪੱਤਾ
ਕੜ੍ਹੀ ਪੱਤੇ ਨੂੰ ਮਿੱਠੀ ਨਿੰਮ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਕਈ ਖਾਣ-ਪੀਣ ਵਾਲੇ ਪਕਵਾਨ ਤਿਆਰ ਕਰਨ ਲਈ ਕਰੀ ਪੱਤੇ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਇਹ ਜ਼ਰੂਰੀ ਨਹੀਂ ਕਿ ਹਰ ਕਿਸੇ ਕੋਲ ਮਿੱਠੇ ਨਿੰਮ ਦਾ ਬੂਟਾ ਹੋਵੇ।
ਕੜ੍ਹੀ ਪੱਤੇ ਨੂੰ ਸਟੋਰ ਕਰਨਾ
ਅਜਿਹੇ 'ਚ ਕਈ ਲੋਕ ਬਜ਼ਾਰ ਤੋਂ ਜਾਂ ਕਿਸੇ ਦੇ ਘਰੋਂ ਕੜ੍ਹੀ ਪੱਤਾ ਲਿਆ ਕੇ ਸਟੋਰ ਕਰ ਲੈਂਦੇ ਹਨ ਤਾਂ ਜੋ ਇਸ ਨੂੰ ਕੁਝ ਦਿਨਾਂ ਤੱਕ ਖਾਣ ਲਈ ਵਰਤਿਆ ਜਾ ਸਕੇ।
ਜਲਦੀ ਖਰਾਬ ਹੋ ਜਾਂਦੈ
ਪਰ ਬਹੁਤ ਸਾਰੇ ਲੋਕ ਸ਼ਿਕਾਇਤ ਕਰਦੇ ਹਨ ਕਿ ਕੜ੍ਹੀ ਪੱਤੇ ਨੂੰ ਭਾਵੇਂ ਕਿੰਨੀ ਵੀ ਚੰਗੀ ਤਰ੍ਹਾਂ ਸਟੋਰ ਕੀਤਾ ਜਾਵੇ, ਉਹ ਬਹੁਤ ਜਲਦੀ ਖਰਾਬ ਹੋ ਜਾਂਦੇ ਹਨ।
ਫਰਿੱਜ ਦੇ ਅੰਦਰ ਰੱਖੋ
ਕੜ੍ਹੀ ਪੱਤੇ ਨੂੰ ਤਾਜ਼ੀ ਰੱਖਣ ਲਈ ਤੁਸੀ ਚੰਗੀ ਤਰ੍ਹਾਂ ਸਾਫ ਕਰ ਕੇ ਸੁਕਾ ਲਓ। ਫਿਰ ਇਸ ਨੂੰ ਫਰਿੱਜ ਦੇ ਅੰਦਰ ਰੱਖੋ
ਇੱਕ ਜ਼ਿਪ ਲਾਕ ਬੈਗ ਵਿੱਚ ਕੜ੍ਹੀ ਪੱਤੇ ਰੱਖੋ
ਜ਼ਿਪ ਲਾਕ ਬੈਗ ਵਿੱਚ ਕੜ੍ਹੀ ਪੱਤੇ ਸਟੋਰ ਕਰ ਸਕਦੇ ਹੋ। ਸਟੋਰ ਕਰਨ ਤੋਂ ਪਹਿਲਾਂ ਤੁਹਾਨੂੰ ਕੜੀ ਪੱਤੇ ਨੂੰ 10 ਮਿੰਟਾਂ ਲਈ ਸਾਫ਼ ਪਾਣੀ ਨਾਲ ਧੋਣਾ ਪਵੇਗਾ। ਇਸ ਤੋਂ ਬਾਅਦ ਕੜ੍ਹੀ ਪੱਤੇ ਨੂੰ ਸੂਤੀ ਕੱਪੜੇ 'ਚ ਰੱਖੋ ਅਤੇ ਉਨ੍ਹਾਂ ਦੇ ਪਾਣੀ ਨੂੰ ਚੰਗੀ
ਕਰੀ ਪੱਤੇ ਨੂੰ ਏਅਰ ਟਾਈਟ ਕੰਟੇਨਰ ਵਿੱਚ ਸਟੋਰ ਕਰੋ
ਕੜ੍ਹੀ ਪੱਤੇ ਨੂੰ ਪਾਣੀ ਨਾਲ ਸਾਫ਼ ਤੇ ਸੁਕਾਉਣਾ ਹੈ ਅਤੇ ਉਨ੍ਹਾਂ ਨੂੰ ਪੇਪਰ ਟਾਵਲ ਵਿੱਚ ਲਪੇਟਣਾ ਹੈ ਅਤੇ ਇਸ ਤੋਂ ਬਾਅਦ ਤੁਸੀਂ ਇਸਨੂੰ ਪਲਾਸਟਿਕ ਦੇ ਡੱਬੇ ਵਿੱਚ ਰੱਖ ਸਕਦੇ ਹੋ। ਫਿਰ ਇਸ ਨੂੰ ਬੰਦ ਕਰਕੇ ਫਰਿੱਜ ਦੇ ਅੰਦਰ ਰੱਖੋ।
ਇੱਕ ਕੱਚ ਦੇ ਜਾਰ ਵਿੱਚ ਪਾਓ
ਪੱਤੇ ਪੂਰੀ ਤਰ੍ਹਾਂ ਸੁੱਕ ਜਾਣ ਤਾਂ ਤੁਸੀਂ ਇਨ੍ਹਾਂ ਨੂੰ ਕੱਚ ਦੀ ਸ਼ੀਸ਼ੀ 'ਚ ਆਰਾਮ ਨਾਲ ਭਰ ਲਓ। ਇਸ ਤੋਂ ਬਾਅਦ ਕੱਚ ਦੀ ਸ਼ੀਸ਼ੀ ਦੇ ਮੂੰਹ 'ਤੇ ਕੱਪੜਾ ਬੰਨ੍ਹੋ ਅਤੇ ਸ਼ੀਸ਼ੀ ਨੂੰ ਢੱਕਣ ਨਾਲ ਬੰਦ ਕਰ ਦਿਓ।
ਸੁਕਾ ਕੇ ਰੱਖ ਸਕਦੇ ਹੋ
ਤੁਸੀਂ ਇਸ ਨੂੰ 2 ਦਿਨ ਧੁੱਪ 'ਚ ਚੰਗੀ ਤਰ੍ਹਾਂ ਸੁਕਾ ਕੇ ਕਿਸੀ ਨੂੰ ਏਅਰ ਟਾਈਟ ਕੰਟੇਨਰ ਰੱਖ ਸਕਦੇ ਹੋ।
Recipe : ਕੋਲੈਸਟ੍ਰੋਲ ਘੱਟ ਕਰਦੈ ਟਮਾਟਰ ਦਾ ਉਪਮਾ, ਭਾਰ ਘਟਾਉਣ ਲਈ ਹੈ ਫਾਇਦੇਮੰਦ
Read More