Recipe : ਕੋਲੈਸਟ੍ਰੋਲ ਘੱਟ ਕਰਦੈ ਟਮਾਟਰ ਦਾ ਉਪਮਾ, ਭਾਰ ਘਟਾਉਣ ਲਈ ਹੈ ਫਾਇਦੇਮੰਦ


By Neha Diwan2023-04-19, 13:02 ISTpunjabijagran.com

ਉਪਮਾ

ਉਪਮਾ ਇੱਕ ਬਹੁਤ ਮਸ਼ਹੂਰ ਦੱਖਣੀ ਭਾਰਤੀ ਭੋਜਨ ਹੈ ਜਿਸਨੂੰ ਲੋਕ ਆਮ ਤੌਰ 'ਤੇ ਨਾਸ਼ਤੇ ਵਿੱਚ ਖਾਣਾ ਪਸੰਦ ਕਰਦੇ ਹਨ। ਉਪਮਾ ਦੀਆਂ ਕਈ ਕਿਸਮਾਂ ਹਨ ਜਿਵੇਂ- ਮਸਾਲਾ ਉਪਮਾ, ਸੂਜੀ ਉਪਮਾ ਜਾਂ ਮਿਕਸ ਵੈਜ ਉਪਮਾ ਆਦਿ।

ਟਮਾਟਰ ਉਪਮਾ

ਟਮਾਟਰ ਦਾ ਉਪਮਾ ਬਣਾਉਣ ਦੀ ਰੈਸਿਪੀ ਟਮਾਟਰ ਦੀ ਉਪਮਾ ਸਵਾਦਿਸ਼ਟ ਹੋਣ ਦੇ ਨਾਲ-ਨਾਲ ਪੋਸ਼ਣ ਨਾਲ ਭਰਪੂਰ ਹੁੰਦੀ ਹੈ। ਤੁਸੀਂ ਇਸ ਨੂੰ ਬਣਾ ਕੇ ਬੱਚਿਆਂ ਨੂੰ ਦੁਪਹਿਰ ਦੇ ਖਾਣੇ ਲਈ ਵੀ ਖਿਲਾ ਸਕਦੇ ਹੋ।

ਟਮਾਟਰ ਉਪਮਾ ਲਈ ਸਮੱਗਰੀ

ਰਵਾ 1 ਕੱਪ, ਟਮਾਟਰ 2, ਕੱਟਿਆ ਪਿਆਜ਼ 1/2, ਮਟਰ 2 ਚਮਚ, ਬੀਨਜ਼ ਕੱਟੀਆਂ ਹੋਈਆਂ 2, ਮੂੰਗਫਲੀ 3 ਚਮਚ, ਰਾਈ 1 ਚਮਚ, ਅਦਰਕ ਕੱਟਿਆ ਹੋਇਆ, ਹਰੀ ਮਿਰਚ 2, ਹਰੇ ਧਨੀਏ ਦੇ ਪੱਤੇ, ਕਰੀ ਪੱਤੇ 8-10

ਸਮੱਗਰੀ 'ਚ ਇਹ ਚੀਜ਼ਾਂ ਦੀ ਲੋੜ

ਉੜਦ ਦੀ ਦਾਲ - 1/2 ਚਮਚ, ਹਲਦੀ - 1/4 ਚਮਚ, ਖੰਡ - 1/4 ਚੱਮਚ, ਦੇਸੀ ਘਿਓ - 1 ਚਮਚ, ਤੇਲ - 2 ਚਮਚ, ਲੂਣ - ਸੁਆਦ ਅਨੁਸਾਰ

ਟਮਾਟਰ ਉਪਮਾ ਰੈਸਿਪੀ ਸਟੈਪ 1

ਹੁਣ ਇੱਕ ਪੈਨ ਵਿੱਚ ਰਵਾ ਪਾਓ ਤੇ ਇਸਨੂੰ 4-5 ਮਿੰਟ ਲਈ ਘੱਟ ਅੱਗ 'ਤੇ ਭੁੰਨ ਲਓ। ਜਦੋਂ ਰਵਾ ਹਲਕਾ ਗੁਲਾਬੀ ਰੰਗ ਦਾ ਹੋ ਜਾਵੇ ਅਤੇ ਖੁਸ਼ਬੂ ਆਉਣ ਲੱਗੇ ਤਾਂ ਗੈਸ ਬੰਦ ਕਰ ਦਿਓ ਅਤੇ ਰਵਾ ਨੂੰ ਕਟੋਰੀ 'ਚ ਕੱਢ ਕੇ ਇਕ ਪਾਸੇ ਰੱਖ ਦਿਓ।

ਸਟੈਪ 2

ਹੁਣ ਇਕ ਪੈਨ ਵਿਚ ਤੇਲ ਪਾ ਕੇ ਮੱਧਮ ਅੱਗ 'ਤੇ ਗਰਮ ਕਰੋ। ਜਦੋਂ ਤੇਲ ਗਰਮ ਹੋ ਜਾਵੇ ਤਾਂ ਸਰ੍ਹੋਂ, ਉੜਦ ਦੀ ਦਾਲ ਅਤੇ ਕੜੀ ਪੱਤਾ ਪਾ ਕੇ ਭੁੰਨ ਲਓ। ਇਸ ਵਿਚ ਮੂੰਗਫਲੀ ਪਾਓ ਅਤੇ ਕੁਰਕੁਰੇ ਹੋਣ ਤਕ ਪਕਾਓ।

ਸਟੈਪ 3

ਜਦੋਂ ਮੂੰਗਫਲੀ ਚੰਗੀ ਤਰ੍ਹਾਂ ਭੁੰਨ ਜਾਵੇ ਤਾਂ ਇਸ ਵਿਚ ਬਾਰੀਕ ਕੱਟੇ ਹੋਏ ਪਿਆਜ਼ ਪਾਓ, ਫਿਰ ਕੱਟਿਆ ਹੋਇਆ ਅਦਰਕ ਅਤੇ ਹਰੀ ਮਿਰਚ ਪਾ ਕੇ ਭੁੰਨ ਲਓ। 1 ਮਿੰਟ ਬਾਅਦ ਬਾਰੀਕ ਕੱਟਿਆ ਹੋਇਆ ਟਮਾਟਰ ਪਾਓ ਅਤੇ ਨਰਮ ਹੋਣ ਤੱਕ ਪਕਾਓ।

ਸਟੈਪ 4

ਮਟਰ ਤੇ ਬੀਨਜ਼ ਪਾਓ. ਸਬਜ਼ੀਆਂ ਨੂੰ ਪੂਰੀ ਤਰ੍ਹਾਂ ਪਕਾਓ। ਹਲਦੀ, ਚੀਨੀ ਤੇ ਸਵਾਦ ਅਨੁਸਾਰ ਨਮਕ ਪਾ ਕੇ ਮਿਕਸ ਕਰ ਲਓ। 1 ਮਿੰਟ ਪਕਾਉਣ ਤੋਂ ਬਾਅਦ ਇਸ 'ਚ 3 ਕੱਪ ਪਾਣੀ ਅਤੇ 1 ਚਮਚ ਘਿਓ ਪਾ ਕੇ ਉਬਾਲਣ ਦਿਓ।

ਸਟੈਪ 5

ਹੁਣ ਪੈਨ 'ਚ ਭੁੰਨੇ ਹੋਏ ਰਵਾ ਨੂੰ ਹੌਲੀ-ਹੌਲੀ ਪਾਓ ਅਤੇ ਅੱਗ ਨੂੰ ਘੱਟ 'ਤੇ ਰੱਖੋ। ਰਵਾ ਨੂੰ ਹਿਲਾਉਂਦੇ ਰਹੋ ਤਾਂ ਕਿ ਇਸ ਵਿਚ ਕੋਈ ਗੰਢ ਨਾ ਰਹੇ। ਇਸ ਨੂੰ ਉਦੋਂ ਤੱਕ ਪਕਾਓ ਜਦੋਂ ਤੱਕ ਰਵਾ ਸਾਰਾ ਪਾਣੀ ਸੋਖ ਨਾ ਲਵੇ

ਸਟੈਪ 6

ਹੁਣ ਟਮਾਟਰ ਦੇ ਉਪਮਾ ਨੂੰ ਚੰਗੀ ਤਰ੍ਹਾਂ ਪਕ ਜਾਣ ਤੱਕ ਉਬਾਲੋ। ਇਸ ਤੋਂ ਬਾਅਦ ਗੈਸ ਬੰਦ ਕਰ ਦਿਓ। ਉਪਮਾ ਨੂੰ ਇੱਕ ਕਟੋਰੇ ਵਿੱਚ ਕੱਢੋ ਅਤੇ ਇਸ ਨੂੰ ਹਰੇ ਧਨੀਏ ਦੀਆਂ ਪੱਤੀਆਂ ਨਾਲ ਗਾਰਨਿਸ਼ ਕਰਕੇ ਸਰਵ ਕਰੋ।

Expensive Sandwich: ਦੁਨੀਆ ਦੇ ਸਭ ਤੋਂ ਮਹਿੰਗੇ ਸੈਂਡਵਿਚ ਦੀ ਕੀਮਤ ਜਾਣ ਕੇ ਹੋ ਜਾਓਗੇ ਹੈਰਾਨ