ਸਰ੍ਹੋਂ ਦਾ ਤੇਲ ਸਭ ਤੋਂ ਪਸੰਦੀਦਾ ਤੇਲ ਵਿੱਚੋਂ ਇੱਕ ਹੈ ਕਿਉਂਕਿ ਇਹ ਕਈ ਉਦੇਸ਼ਾਂ ਲਈ ਵਰਤਿਆ ਜਾਂਦਾ ਹੈ। ਇਹ ਤੇਲ ਸਵਾਦ ਅਤੇ ਸਿਹਤ ਦੋਵਾਂ ਲਈ ਚੰਗਾ ਮੰਨਿਆ ਜਾਂਦਾ ਹੈ ਪਰ ਅਜੋਕੇ ਸਮੇਂ ਵਿੱਚ ਸਰ੍ਹੋਂ ਦੇ ਤੇਲ ਵਿੱਚ ਮਿਲਾਵਟ ਵੱਧ ਗਈ ਹੈ।
ਬਾਜ਼ਾਰ ਵਿੱਚ ਉਪਲਬਧ ਸਰੋਂ ਦੇ ਤੇਲ ਵਿੱਚ ਵੱਡੀ ਮਾਤਰਾ ਵਿੱਚ ਨਕਲੀ ਤੇਲ ਮਿਲਾ ਕੇ ਵੇਚਿਆ ਜਾ ਰਿਹਾ ਹੈ। ਸਰ੍ਹੋਂ ਦੇ ਤੇਲ 'ਚ ਇਹ ਮਿਲਾਵਟ ਨਾ ਸਿਰਫ਼ ਭੋਜਨ ਦਾ ਸਵਾਦ ਹੀ ਵਿਗਾੜ ਰਹੀ ਹੈ
ਅੱਜ-ਕੱਲ੍ਹ ਸਰ੍ਹੋਂ ਦੇ ਤੇਲ ਵਿੱਚ ਆਰਗੇਮੋਨ ਤੇਲ ਤੇ ਹੋਰ ਘਟੀਆ ਕੁਆਲਿਟੀ ਦੇ ਤੇਲ ਦੀ ਮਿਲਾਵਟ ਹੁੰਦੀ ਹੈ। ਜਿਸ ਕਾਰਨ ਇਸ ਦਾ ਪੌਸ਼ਟਿਕ ਮੁੱਲ, ਸ਼ੁੱਧਤਾ ਤੇ ਗੁਣਵੱਤਾ ਖ਼ਰਾਬ ਹੋ ਰਹੀ ਹੈ।
ਇਸ ਨੂੰ ਕੁਝ ਘੰਟਿਆਂ ਲਈ ਫਰਿੱਜ 'ਚ ਰੱਖੋ। ਇਸ ਤੋਂ ਬਾਅਦ ਇਸ ਨੂੰ ਕੱਢ ਲਓ ਅਤੇ ਦੇਖੋ ਕਿ ਜੇਕਰ ਸਰ੍ਹੋਂ ਦੇ ਤੇਲ 'ਚ ਤੇਲ ਜੰਮਿਆ ਦਿਖਾਈ ਦੇ ਰਿਹਾ ਹੈ ਜਾਂ ਸਫੇਦ ਧੱਬੇ ਦਿਖਾਈ ਦੇਣ ਲੱਗੇ ਤਾਂ ਸਮਝ ਲਓ ਕਿ ਤੇਲ ਮਿਲਾਵਟੀ ਹੈ।
ਅਸਲ ਸਰ੍ਹੋਂ ਦੇ ਤੇਲ ਦੀ ਸ਼ੁੱਧਤਾ ਬੈਰੋਮੀਟਰ ਦੁਆਰਾ ਨਿਰਧਾਰਤ ਕੀਤੀ ਜਾ ਸਕਦੀ ਹੈ। ਬੈਰੋਮੀਟਰ ਰੀਡਿੰਗ 58 ਤੋਂ 60.5 ਹੈ, ਪਰ ਜੇਕਰ ਸਰ੍ਹੋਂ ਦੇ ਤੇਲ ਦੀ ਰੀਡਿੰਗ ਨਿਰਧਾਰਤ ਮਿਆਰ ਤੋਂ ਵੱਧ ਹੈ ਤਾਂ ਤੇਲ ਨਕਲੀ ਹੈ।
ਤੇਲ ਦਾ ਰੰਗ ਬਦਲਣ ਦਾ ਮਤਲਬ ਹੈ ਕਿ ਇਸ ਵਿੱਚ ਮਿਲਾਵਟ ਕੀਤੀ ਗਈ ਹੈ। ਅੱਜ-ਕੱਲ੍ਹ ਸਰ੍ਹੋਂ ਦੇ ਤੇਲ ਵਿੱਚ ਆਰਜੀਮੋਨ ਤੇਲ ਮਿਲਾਇਆ ਜਾਂਦਾ ਹੈ।
ਸਰ੍ਹੋਂ ਦਾ ਤੇਲ ਅਸਲੀ ਹੈ ਜਾਂ ਨਕਲੀ, ਇਹ ਦੇਖਣ ਲਈ ਆਪਣੇ ਹੱਥਾਂ ਵਿਚ ਥੋੜ੍ਹਾ ਜਿਹਾ ਤੇਲ ਲੈ ਕੇ ਚੰਗੀ ਤਰ੍ਹਾਂ ਰਗੜੋ। ਜੇਕਰ ਤੇਲ ਵਿੱਚੋਂ ਕੋਈ ਰੰਗ ਨਿਕਲਦਾ ਹੈ ਜਾਂ ਕਿਸੇ ਕੈਮੀਕਲ ਦੀ ਬਦਬੂ ਆਉਂਦੀ ਹੈ ਤਾਂ ਉਹ ਤੇਲ ਨਕਲੀ ਹੈ।